BREAKING NEWS

10/recent/ticker-posts

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਵੋਟਾਂ ਪਾ ਕੇ ਵੱਡਾ ਦਿਲ ਦਿਖਾਉਣ - ਗੁਰਸਿਮਰਨ ਸਿੰਘ ਮੰਡ

 

ਕਿਸਾਨ ਘੰੜਮ ਚੌਧਰੀਆਂ ਮਗਰ ਨਾ ਲੱਗਣਾ -- ਗੁਰਸਿਮਰਨ ਸਿੰਘ ਮੰਡ

ਪਾਤੜਾਂ :-ਅੱਜ ਸਵੇਰੇ ਪਾਤੜਾਂ ਦੌਰੇ ਦੌਰਾਨ ਐਂਟੀ ਟੈਰਰਿਸਟ ਫਰੰਟ ਰਾਸ਼ਟਰੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜਿਹੜੇ ਕਿਸਾਨ ਵੀਰ ਘੰੜਮ ਚੌਧਰੀਆਂ ਦੇ ਮਗਰ ਲੱਗ ਕੇ ਗੁੰਮਰਾਹ ਹੋ ਰਹੇ ਹਨ ਤੇ ਬਾਡਰਾਂ ਉੱਪਰ ਬੈਠੇ ਹਨ ਉਨ੍ਹਾਂ ਨੂੰ ਝੋਲੀ ਅੱਡ ਕੇ ਬੇਨਤੀ ਕਰਦੇ ਹਨ ਕਿ ਕਿਸਾਨਾਂ ਨੂੰ ਅਪਣਾ ਵੱਡਾ ਦਿਲ ਦਿਖਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟਾਂ ਪਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਚ ਨਰਿੰਦਰ ਮੋਦੀ ਦਾ ਸਾਥ ਦੇਣ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤੀਸਰੀ ਪਾਰੀ ਸ਼ੁਰੂ ਕਰਦਿਆਂ *ਜਿਹੜੀਆਂ ਜਿਹੜੀਆਂ ਕਿਸਾਨਾਂ ਦੇ ਹਿੱਤਾਂ ਦੇ ਲਈ ਮੰਗਾਂ ਹਨ ਉਸਨੂੰ ਪੂਰਾ ਕਰਨ ਲਈ ਇੱਕ ਮਿੰਟ ਚ ਪੂਰਾ ਕਰ ਦੇਣਗੇ ਇਵੇਂ ਬਾਡਰਾਂ ਤੇ ਬੈਠ ਕੇ ਲੋਕਾਂ ਨੂੰ ਤੰਗ ਪ੍ਰੇਸਾਨ ਨਾ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਹਰ ਵਰਗ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਬਹੁਤ ਹੀ ਸ਼ਰੀਫ਼ ਕਿਸਾਨ ਹੈ ਇਹਨਾਂ ਘੰੜਮ ਪ੍ਰਧਾਨਾਂ ਨੇ ਐਮ ਐਸ ਪੀ ਦੀ ਗੱਲ ਕਿਹ ਕੇ ਭੋਲੇ ਭਾਲੇ ਕਿਸਾਨਾਂ ਨੂੰ ਮਗਰ ਲਗਾ ਕੇ ਰੱਖਿਆ ਹੋਇਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਹੁਣ ਚੋਣ ਜਾਬਤਾ ਲੱਗਿਆ ਹੋਇਆ ਹੈ ਹੁਣ ਉਹਨਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋ ਸਕਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਵੱਡਾ ਦਿਲ ਰੱਖਦੇ ਹਨ ਜਦੋਂ ਉਹਨਾਂ ਨੇ ਤੀਜੀ ਪਾਰੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣਗੇ ਤਾਂ ਉਨਾਂ ਨੇ ਜੋ ਮੰਗਾਂ ਹਨ ਸਾਰੀਆਂ ਮੰਗਾਂ ਆਪੇ ਆਪ ਪੂਰੀਆਂ ਕਰ ਦੇਣੀਆਂ ਹਨ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਵੀ ਸਿੱਖ ਪਰਿਵਾਰ ਦੇ ਘਰਾਂ ਵਿੱਚੋਂ ਆਉਂਦਾ ਹਾਂ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਲਈ ਸਬ ਤੋਂ ਪਹਿਲਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸਾਡੇ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਤੇ ਦੂਜਾ ਦਰਸ਼ਨ ਦੀਦਾਰ ਲਈ ਜੋ ਸਿੱਖ ਭਾਈਚਾਰਾਂ ਮੰਗ ਕਰਦਾ ਆ ਰਿਹਾ ਸੀ ਉਸਨੂੰ ਪੂਰਾ ਕਰਨ ਲਈ ਕੋਰੀਡੋਰ ਖੁਲਵਾਇਆ ਹੋਰ ਵੀ ਬਹੁਤ ਵੱਡੇ ਵੱਡੇ ਮਸਲਿਆਂ ਨੂੰ ਹੱਲ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਲਈ ਵੱਡਾ ਦਿਲ ਦਿਖਾਇਆ ਹੁਣ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਹੱਕ ਬਣਦਾ ਹੈ ਕਿ ਉਨ੍ਹਾਂ ਨੂੰ ਵੋਟਾਂ ਪਾ ਕੇ ਉਨ੍ਹਾਂ ਦੀ ਲੜਾਈ ਦਾ ਹਿੱਸਾ ਬਣੀਏ
ਗੁਰਸਿਮਰਨ ਸਿੰਘ ਮੰਡ ਨੇ ਕਿਹਾ ਹੈ ਕਿ ਅੱਜ ਪੰਜਾਬ ਦੇ ਹਲਾਤਾਂ ਦਿਨੋ ਦਿਨ ਬੱਤਰ ਹੁੰਦੇ ਜਾ ਰਹੇ ਹਨ ਹਰ ਪਾਸੇ ਕਤਲੇਆਮ ਲੁੱਟਾਂ ਖੋਹਾਂ ਗੈਂਗਸਟਰਾਂ ਨਾਲ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ ਜੇਕਰ ਇਸ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਹਲਾਤ ਸਨ 1984 ਵਰਗੇ ਬਣ ਜਾਣਗੇ ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ ਜਾਣ ਬਾਰੇ ਬੋਲਦਿਆਂ ਕਿਹਾ ਹੈ ਕਿ ਇਸ ਚੀਜ਼ ਦਾ ਫੈਸਲਾ ਤਾਂ ਸਾਡੇ ਦੇਸ਼ ਦੀਆਂ ਅਦਾਲਤਾਂ ਕਰਨਗੀਆਂ

Translate