ਐਨ ਐਮ ਐਮ ਐੱਸ ਦੀ ਪ੍ਰੀਖਿਆ ਪਾਸ ਕਰਨ 'ਤੇ ਰਾਧਾ ਕੁਮਾਰੀ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਭੁਪਿੰਦਰ ਸਿੰਘ,ਡਾ.ਲਖਵੀਰ ਚੰਦ ਸਮੂਹ ਅਧਿਆਪਕ ਅਤੇ ਮਾਪੇ
ਗੁਰਾਇਆ:- ਪੰਜਾਬ ਸਿਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸਿਖਿਆ ਨਾਲ਼ ਸੰਬੰਧਿਤ 3 ਤੋਂ 15 ਜੁਲਾਈ ਤੱਕ ਕਿਰਿਆਵਾਂ ਕਰਾਈਆਂ ਜਾ ਰਹੀਆਂ ਹਨ । ਜਿਸ ਦੀ ਕੜੀ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਠੱਡਾ ਖੁਰਦ ਵਿਖੇ ਹਫਤੇ ਭਰ ਦੀਆਂ ਕਿਰਿਆਵਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਕੂਲ ਪ੍ਰਿੰਸੀਪਲ ਸ੍ਰ.ਭੁਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਅਨੋਖੀ ਪਹਿਲਕਦਮੀ ਨਾਲ਼ ਬੌਧਿਕ, ਸਿਹਤ ਸੰਭਾਲ, ਖੇਡਾਂ, ਆਰਟ ਕਰਾਫਟ, ਗਣਿਤ ਅਤੇ ਵਾਤਾਵਰਣ ਸਿੱਖਿਆ ਤੋਂ ਇਲਾਵਾ ਪੰਜਾਬੀ , ਹਿੰਦੀ ਅਤੇ ਅੰਗਰੇਜ਼ੀ ਦੀ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅੱਠਵੀਂ ਜਮਾਤ ਦੀ NMMNS ਦੀ ਪ੍ਰੀਖਿਆ ਪਾਸ ਕਰਨ 'ਤੇ ਰਾਧਾ ਕੁਮਾਰੀ ਦਾ ਸਨਮਾਨ ਵੀ ਕੀਤਾ ਗਿਆ। ਪ੍ਰਦਰਸ਼ਨੀ ਵਿੱਚ ਹਫਤੇ ਦੇ ਅਖੀਰਲੇ ਦਿਨ ਸਕੂਲ ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਵਿਦਿਆਰਥੀ ਹਾਜਰ ਹੋਏ।
https://www.facebook.com/profile.php?id=100088944205912