ਜਲੰਧਰ:- ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਤੇ ਘਰ ਦੇ ਬਾਹਰ ਕੀਤੀ ਨਾਅਰੇਬਾਜ਼ੀ ਮੁੱਖ ਮੁੱਦਾ :- ਪੁਰਾਣੀ ਪੈਨਸ਼ਨ ਬਹਾਲੀ/ ਸੂਬਾ ਸਰਕਾਰ ਲਗਾਤਾਰ ਕਰ ਰਹੀ ਟਾਲਮਟੋਲ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਦੀ ਬਜਾਏ ਮੁੱਖ ਮੰਤਰੀ ਮੀਟਿੰਗ ਤੋਂ ਭੱਜੇ - ਸੁਖਜੀਤ ਸਿੰਘ ਮੁੱਖ ਮੰਤਰੀ ਪੰਜਾਬ ਤੇ ਪ੍ਰਿੰਸੀਪਲ ਸਕੱਤਰ ਵਿੱਤ ਦਾ ਸਾੜਿਆ ਪੁਤਲਾ



ਜਿਲ੍ਹਾ ਜਲੰਧਰ ਦੇ ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮਾਂ ਦੀ ਸਾਂਝੀ ਜੱਥੇਬੰਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਜਲੰਧਰ ਤੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਿੱਤੇ ਗਏ ਅਲਟੀਮੇਂਟਮ ਤੋਂ ਬਾਅਦ ਅੱਜ ਸਹਿਕਾਰਤਾ ਭਵਨ, ਜਲੰਧਰ ਵਿਖੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਇੱਕਠੇ ਹੋਏ। ਜਿੱਥੇ ਸਾਰੇ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਹੁੰਦੇ ਹੋਏ ਮੈਬਰ ਪਾਰਲੀਮੈਂਟ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦਾ ਘਿਰਾਓ ਕੀਤਾ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਐਮ.ਪੀ ਰਿੰਕੂ ਦੇ ਘਰ ਦਾ ਘਿਰਾਓ ਕਰਨ ਉਪਰੰਤ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ ਵਿੱਤ ਦਾ ਪੁਤਲਾ ਸਾੜਿਆ ਗਿਆ।

ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਜਿਲ੍ਹਾ ਜਲੰਧਰ ਦੇ ਪ੍ਰਸ਼ਾਸ਼ਨ ਵੱਲੋਂ ਮਿਤੀ 17.05.2023 ਨੂੰ ਲਿਖਤੀ ਤੌਰ ਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਦਿੱਤਾ ਸੀ ਪਰ ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਨਹੀਂ ਕੀਤੀ ਗਈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਪ੍ਰਸ਼ਾਸ਼ਨ/ਸੂਬਾ ਸਰਕਾਰ ਵਿਰੁੱਧ ਭਾਰੀ ਰੋਸ ਹੈ। ਜਿਸ ਤੋਂ ਜਾਪਦਾ ਹੈ ਕਿ ਸੂਬਾ ਸਰਕਾਰ ਮੁਲਾਜ਼ਮਾਂ ਨੂੰ ਅਣਗੋਲਿਆ ਕਰ ਰਹੀ ਹੈ। ਸਰਕਾਰ ਦੇ ਇਸ ਰਵੱਵੀਏ ਵਿਰੁੱਧ ਸੰਘਰਸ਼ ਸੂਬਾ ਪੱਧਰ ਤੇ ਤੇਜ਼ ਕੀਤਾ ਜਾਵੇਗਾਊਨ੍ਹਾਂ ਕਿਹਾ ਕਿ ਮਿਤੀ 1 ਜੂਨ ਤੋਂ 4 ਜੂਨ ਤੱਕ ਬਿਹਾਰ, 5 ਤੋਂ 10 ਜੂਨ ਤੱਕ ਯੂ.ਪੀ, 10 ਤੋਂ 12 ਜੂਨ ਤੱਕ ਉਤਰਾਖੰਡ ਵਿੱਚ ਨੈਸ਼ਨਲ ਮੂਵਮੈਂਟ ਫਾਰ ਓਲਫ ਪੈਨਸ਼ਨ ਸਕੀਮ ਵੱਲੋਂ ਕੀਤੇ ਜਾ ਰਹੇ ਭਾਰਤ ਐਨ.ਪੀ.ਐਸ ਛੋੜੋ ਮੁਹਿੰਮ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਬੋਲੇ ਜਾ ਰਹੇ ਝੂਠ ਦਾ ਖੰਡਨ ਦੂਜਿਆ ਸੂਬਿਆ ਵਿੱਚ ਵੀ ਕੀਤਾ ਜਾਵੇਗਾ ਅਤੇ ਇਹ ਯਾਤਰਾ ਜਿਸ ਵੀ ਸੂਬੇ ਵਿੱਚ ਜਾਵੇਗੀ, ਉਸ ਸੂਬੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਝੂਠ ਦਾ ਖੰਡਨ ਵੱਡੇ ਪੱਧਰ ਤੇ ਕੀਤਾ ਜਾਵੇਗਾ ਤਾਂ ਕਿ ਪੰਜਾਬ ਦੀ ਤਰ੍ਹਾਂ ਹੋਰ ਸੂਬਿਆ ਦੇ ਮੁਲਾਜ਼ਮਾਂ ਇਸ ਪਾਰਟੀ ਦੀ ਅਸਲੀਅਤ ਤੋਂ ਜਾਣੂ ਹੋ ਸਕਣ।


ਪੀ.ਐਸ.ਐਮ.ਐਸ.ਯੂ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਸਿਰਫ ਝੂਠ ਬੋਲ ਕੇ ਸਰਕਾਰ ਨੂੰ ਚਲਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਸਾਰੇ ਮੰਤਰੀ ਹਰ ਪੱਧਰ ਤੇ ਝੂਠਾ ਪ੍ਰਚਾਰ ਕਰ ਰਹੇ ਹਨ। ਜੇਕਰ ਸਰਕਾਰ ਨੇ ਜਲਦ ਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤਾਂ ਜਲਦੀ ਸੂਬਾ ਤੇ ਕੌਮੀ ਪੱਧਰ ਤੇ ਸੰਘਰਸ ਸੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ੋਰਾਵਰ ਸਿੰਘ, ਦੀਪਕ ਰਹੇਲਾ, ਕ੍ਰਿਪਾਲ ਸਿੰਘ, ਮਨਪ੍ਰੀਤ ਸਿੰਘ, ਮਾਨਵ ਕੁਮਾਰ, ਹਰਭਜਨ ਸਿੰਘ, ਇੰਦਰਦੀਪ ਸਿੰਘ ਕੋਹਲੀ, ਦਵਿੰਦਰ ਸਿੰਘ ਭੱਟੀ, ਪਵਨ ਕੁਮਾਰ, ਪੁਸ਼ਪਿੰਦਰ ਕੁਮਾਰ, ਰਵਿੰਦਰ ਕੁਮਾਰ, ਬਲਮੀਤ ਸਿੰਘ, ਹਰਕਮਲ ਸਿੰਘ, ਪਵਨ ਕੁਮਾਰ, ਗੁਰਪ੍ਰੀਤ ਸੰਧੂ, ਮਾਸਟਰ ਮਨੋਹਰ ਲਾਲ, ਮਿਨਾਕਸ਼ੀ ਧੀਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਿਲ ਸਨ।