ਬਾਰਵੀਂ ਜਮਾਤ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲ਼ੇ ਸਰਕਾਰੀ ਸਕੂਲ ਮਨਸੂਰਪੁਰ ਦੇ ਵਿਦਿਆਰਥੀ

ਜਲੰਧਰ:- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਦਾ ਨਤੀਜਾ 100 ਫੀਸਦੀ ਰਿਹਾ।ਸਕੂਲ ਪ੍ਰਿੰਸੀਪਲ ਸ੍ਰ.ਹਰਦੀਪ ਸਿੰਘ ਨੇ ਦੱਸਿਆ ਕਿ ਕੁੱਲ 48  ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿੱਚੋਂ  ਸਾਰੇ ਵਿਦਿਆਰਥੀ ਪਾਸ ਹੋਏ।ਕੋਮਲ ਚੋਪੜਾ ਪੁੱਤਰੀ ਗੁਰਪਾਲ ਚੰਦ ਵਾਸੀ ਅੱਟੀ ਨੇ 417 ਅੰਕ ਲੈ ਕੇ ਪਹਿਲਾ ਸਥਾਨ,ਦਿਵਿਅੰਕਾ ਪੁੱਤਰੀ  ਬਲਜਿੰਦਰ ਸਿੰਘ ਪਿੰਡ ਤਰਖਾਣਮਜਾਰਾ ਨੇ 416 ਅੰਕਾਂ ਨਾਲ਼ ਦੂਜਾ,ਅਤੇ ਸੁਖਵੀਰ ਸਿੰਘ ਪੁੱਤਰ ਜੋਗਾ ਵਾਸੀ ਬੜਾ ਪਿੰਡ ਨੇ 410 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।48 ਵਿੱਚੋਂ 42 ਵਿਦਿਆਰਥੀਆਂ ਦੀਆਂ ਫਸਟ  ਡਵੀਜ਼ਨਾਂ ਆਈਆਂ। ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਆਉਣ ਤੇ ਸਕੂਲ ਪ੍ਰਿਸੀਪਲ ,ਜਮਾਤ ਇੰਚਾਰਜ ਸ਼੍ਰੀਮਤੀ ਰਜਨੀ ਬਾਲਾ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।