ਅੱਠਵੀਂ ਜਮਾਤ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲ਼ੇ ਕੋਮਲ ਚੁੰਬਰ, ਮਾਹਿਲ ਕੁਮਾਰੀ ਅਤੇ ਹਰਸ਼ ਪਾਲ ਸਰਕਾਰੀ ਸਕੂਲ ਮਨਸੂਰਪੁਰ ਦੇ ਵਿਦਿਆਰਥੀ

ਜਲੰਧਰ:-  ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਦੇ ਨਤੀਜੇ ਵਿੱਚ ਮਨਸੂਰ ਪੁਰ ਦੇ ਸਰਕਾਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਇਸ ਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰ.ਹਰਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਕੋਮਲ ਚੁੰਬਰ ਪੁੱਤਰੀ ਸੁਰੇਸ਼ ਕੁਮਾਰ ਪਿੰਡ ਅੱਟੀ ਨੇ ਪਹਿਲਾ ਸਥਾਨ, ਮਹਿਲ ਕੁਮਾਰੀ ਪੁੱਤਰੀ ਨਛੱਤਰ ਸਿੰਘ ਪਿੰਡ ਤਰਖਾਣ ਮਜਾਰਾ ਨੇ ਦੂਜਾ ਸਥਾਨ ਅਤੇ ਹਰਸ਼ ਪਾਲ ਪੁੱਤਰ ਦਰਸ਼ਨ ਲਾਲ ਪਿੰਡ ਅੱਟੀ ਨੇ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਮਾਪਿਆਂ, ਸਕੂਲ,ਅਧਿਆਪਕਾਂ ਦਾ ਨਾਮ ਉੱਚਾ ਕੀਤਾ ਹੈ।ਬਾਕੀ ਵੀ 26 ਦੇ 26 ਸਾਰੇ ਵਿਦਿਆਰਥੀ ਚੰਗੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ,ਮਾਪਿਆਂ, ਜਮਾਤ ਇੰਚਾਰਜ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।