Himachal Earthquake : ਹਿਮਾਚਲ ਪ੍ਰਦੇਸ਼ ਵਿੱਚ ਬੁੱਧਵਾਰ ਰਾਤ 9.32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਈ ਇਲਾਕਿਆਂ ਵਿਚ ਧਰਤੀ ਹਿੱਲ ਗਈ। ਇਸ ਦਾ ਕੇਂਦਰ ਮੰਡੀ ਵਿੱਚ ਸੀ। ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.1 ਦਰਜ ਕੀਤੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਇਸਦੀ ਡੂੰਘਾਈ ਸਤ੍ਹਾ ਤੋਂ ਪੰਜ ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਵੀ ਖੇਤਰ 'ਚ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਭੂਚਾਲ ਜ਼ੋਨ ਚਾਰ ਅਤੇ ਪੰਜ ਵਿੱਚ ਆਉਂਦਾ ਹੈ ਹਿਮਾਚਲ

ਸਾਲ 1905 ਵਿੱਚ ਕਾਂਗੜਾ ਵਿੱਚ 20ਵੀਂ ਸਦੀ ਦਾ ਸਭ ਤੋਂ ਵੱਡਾ ਭੂਚਾਲ ਆਇਆ ਸੀ। ਉਸ ਭੂਚਾਲ ਵਿੱਚ 20 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਇੱਕ ਲੱਖ ਤੋਂ ਵੱਧ ਘਰ ਢਹਿ ਗਏ ਸਨ। ਭੂਚਾਲ ਦੇ ਨਜ਼ਰੀਏ ਤੋਂ ਹਿਮਾਚਲ ਜ਼ੋਨ-4 ਅਤੇ 5 ਵਿੱਚ ਆਉਂਦਾ ਹੈ। ਸਾਲ 1975 ਵਿੱਚ ਜ਼ਿਲ੍ਹਾ ਕਿਨੌਰ ਵਿੱਚ ਵੀ ਭੂਚਾਲ ਆਇਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਹਿਮਾਚਲ ਵਿੱਚ ਪੰਜ ਤੋਂ ਵੱਧ ਤੀਬਰਤਾ ਦਾ ਭੂਚਾਲ ਆਉਂਦਾ ਹੈ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ।

ਨਵੰਬਰ ਵਿੱਚ ਵੱਖ-ਵੱਖ ਰਾਜਾਂ ਵਿੱਚ ਆਇਆ ਭੂਚਾਲ

ਪਿਛਲੇ ਕੁਝ ਦਿਨਾਂ 'ਚ ਦੇਸ਼ ਦੇ ਕਈ ਸ਼ਹਿਰਾਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਮਹੀਨੇ ਯੂਪੀ, ਉੱਤਰਾਖੰਡ, ਦਿੱਲੀ-ਐਨਸੀਆਰ ਅਤੇ ਮੱਧ ਪ੍ਰਦੇਸ਼ ਵਿੱਚ ਧਰਤੀ ਹਿੱਲ ਗਈ ਸੀ। ਦਿੱਲੀ-ਐੱਨਸੀਆਰ 'ਚ ਸ਼ਨੀਵਾਰ (12 ਨਵੰਬਰ) ਨੂੰ ਭੂਚਾਲ ਆਇਆ। ਇਸ ਤੋਂ ਪਹਿਲਾਂ ਬੁੱਧਵਾਰ (9 ਨਵੰਬਰ) ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 12 ਨਵੰਬਰ ਨੂੰ ਉਤਰਾਖੰਡ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਸੂਬੇ 'ਚ ਸ਼ਨੀਵਾਰ ਨੂੰ ਦੋ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।  ਨੇਪਾਲ ਵਿੱਚ 6.3 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਬੁੱਧਵਾਰ (9 ਨਵੰਬਰ) ਨੂੰ ਸਵੇਰੇ 2 ਵਜੇ ਲਖਨਊ ਅਤੇ ਮੱਧ ਉੱਤਰ ਪ੍ਰਦੇਸ਼ ਦੇ ਹੋਰ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ਲਈ ਮਜਬੂਰ ਹੋਣਾ ਪਿਆ। ਸੋਮਵਾਰ (14 ਨਵੰਬਰ) ਨੂੰ ਸਵੇਰੇ 3.42 ਵਜੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।

ਕਿਉਂ ਆਉਂਦਾ ਹੈ ਭੂਚਾਲ?

ਦਰਅਸਲ, ਧਰਤੀ ਦੀ ਉਪਰਲੀ ਸਤ੍ਹਾ ਟੈਕਟੋਨਿਕ ਪਲੇਟਾਂ ਤੋਂ ਮਿਲ ਕੇ ਬਣੀ ਹੋਈ ਹੈ। ਜਿੱਥੇ ਵੀ ਇਹ ਪਲੇਟਾਂ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ, ਉੱਥੇ ਭੂਚਾਲ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਭੂਚਾਲ ਉਦੋਂ ਆਉਂਦਾ ਹੈ ਜਦੋਂ ਇਹ ਪਲੇਟਾਂ ਇੱਕ ਦੂਜੇ ਦੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀਆਂ ਹਨ। ਜਦੋਂ ਪਲੇਟਾਂ ਇੱਕ ਦੂਜੇ ਦੇ ਵਿਰੁੱਧ ਰਗੜਦੀਆਂ ਹਨ ਤਾਂ ਇਸ ਵਿੱਚੋਂ ਅਥਾਹ ਊਰਜਾ ਨਿਕਲਦੀ ਹੈ। ਉਸ ਰਗੜ ਕਾਰਨ ਉੱਪਰਲੀ ਧਰਤੀ ਕੰਬਣ ਲੱਗਦੀ ਹੈ, ਕਈ ਵਾਰ ਧਰਤੀ ਫਟ ਵੀ ਜਾਂਦੀ ਹੈ। ਕਦੇ ਹਫ਼ਤਿਆਂ ਲਈ ਕਦੇ ਕਈ ਮਹੀਨਿਆਂ ਤੱਕ ਇਹ ਊਰਜਾ ਰੁਕ-ਰੁਕ ਕੇ ਬਾਹਰ ਆਉਂਦੀ ਹੈ ਅਤੇ ਇਸ ਕਾਰਨ ਭੂਚਾਲ ਆਉਂਦੇ ਹਨ।