ਪੰਜਾਬ ਸਰਕਾਰ ਬਿਨਾਂ ਕਿਸੇ ਦੇਰੀ ਦੇ ਪੁਰਾਣੀ ਪੈਨਸ਼ਨ ਬਹਾਲ ਕਰੇ ਅਤੇ ਬਕਾਇਆ ਡੀ.ਏ. ਵੀ ਲਾਗੂ ਕਰੇ : ਅਮਨਦੀਪ ਸਿੰਘ ਪੰਜਾਬ ਸਰਕਾਰ ਬਿਨਾਂ ਕਿਸੇ ਦੇਰੀ ਦੇ ਪੁਰਾਣੀ ਪੈਨਸ਼ਨ ਬਹਾਲ ਕਰੇ ਅਤੇ ਬਕਾਇਆ ਡੀ.ਏ. ਵੀ ਲਾਗੂ ਕਰੇ : ਅਮਨਦੀਪ ਸਿੰਘ
–ਮੁਲਾਜ਼ਮਾਂ ਵੱਲੋਂ ਇਨਕਲਾਬ ਜਿੰਦਾਬਾਦ ਦੇ ਨਾਰਿਆਂ ਨਾਲ ਕੀਤੀ ਗਈ ਰੋਸ਼ ਧਰਨੇ ਦੀ ਸ਼ੁਰੂਆਤ
ਜਲੰਧਰ, 29 ਸਤੰਬਰ : ਪੀ.ਐਸ.ਐਮ.ਐਸ.ਯੂ. ਸੂਬਾ ਬਾਡੀ ਵੱਲੋਂ ਉਲੀਕੇ ਸੰਘਰਸ਼ ਦੀ ਨਿਰੰਤਰਤਾ ’ਚ ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਜਲੰਧਰ ਵੱਲੋਂ ਅੱਜ ਸਮੂਹ ਦਫਤਰਾਂ ਦੇ ਕਲੈਰੀਕਲ ਸਾਥੀਆਂ ਦਾ ਇਕੱਠ ਕੀਤਾ ਗਿਆ।

ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਸਰਕਾਰ ਨੇ ਚੋਣਾਂ ਸਮੇਂ ਮੁਲਾਜ਼ਮਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀ। ‘ਆਪ’ ਦੀ ਸਰਕਾਰ ਆਉਣ ’ਤੇ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ/ਰੋਸ਼ ਮੁਜਾਹਰਾ ਨਹੀਂ ਕਰਨਾ ਪਵੇਗਾ। ਪਰੰਤੂ ਸਰਕਾਰ ਦੇ ਹੋਂਦ ’ਚ ਆਇਆ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਮੁਲਾਜਮਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਦੀ ਅਦਾਇਗੀ, ਏ.ਸੀ.ਪੀ. ਸਕੀਮ ਦੀ ਬਹਾਲੀ, ਪੇ ਕਮਿਸ਼ਨ ਦੀ ਰਿਪੋਰਟ ’ਿਚ ਸੋਧ ਕਰਨਾ ਆਦਿ ਅਧੂਰੀਆਂ ਹੀ ਹਨ। ਇਨ੍ਹਾਂ ਅਧੂਰੀਆਂ ਮੰਗਾਂ ਨੂੰ ਸਰਕਾਰ ਵੱਲੋਂ ਫੌਰੀ ’ਤੇ ਮੁਕੰਮਲ ਤੌਰ ’ਤੇ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।

ਪੰਜਾਬ ਸਰਕਾਰ ਦੀ ਇਸ ਢਿੱਲੜ, ਲਾਪਰਵਾਹੀ ਅਤੇ ਧੱਕੇਸ਼ਾਹੀ ਵਾਲੇ ਵਤੀਰੇ ਵਿਰੁੱਧ ਮੁਲਾਜ਼ਮਾਂ ਵੱਲੋਂ ਪੁੱਡਾ ਗਰਾਊਂਡ ਵਿਖੇ ਇਕੱਤਰ ਹੋ ਕੇ ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਦੀ ਅਗਵਾਈ ’ਚ ਧਰਨੇ ਦੀ ਸ਼ੁਰੂਆਤ ਕਰਦੇ ਸਮੇਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਹੋ ਕੇ ਮੁਲਾਜ਼ਮਾਂ ਨੇ ਇਨਕਲਾਬ ਜ਼ਿੰਦਾਬਾਦ ਸਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਬਾਅਦ ’ਚ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਦੇ ਨਾਲ ਸਰਕਾਰ ਦੇ ਲਾਰਿਆਂ ਦੀ ਪੋਲ ਖੋਲਦੇ ਹੋਏ ਡੀ.ਸੀ. ਦਫਤਰ ਦੇ ਬਾਹਰ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ ਗਈ ਅਤੇ ਸਰਕਾਰ ਦੇ ਲਾਰਿਆਂ ਦਾ ਘੜਾ ਭੰਨਿਆ ਗਿਆ।

ਇਸ ਮੌਕੇ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਇਹ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਇਹੋ ਜਿਹਾ ਰਵੱਈਆ ਰਿਹਾ ਤਾਂ ਮੁਲਾਜ਼ਮ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੇ ਮਜਬੂਰ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ 4 ਅਕਤੂਬਰ 2022 ਨੂੰ ਸਰਕਾਰ ਦੇ ਇਸ ਵਤੀਰੇ ਖਿਲਾਫ਼ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਜ਼ੋਨਲ ਰੈਲੀ ਕੀਤੀ ਜਾਵੇਗੀ। ਜਿਸ ’ਚ ਮੁਲਾਜਮ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ।

ਇਸ ਮੌਕੇ ਕਿਰਪਾਲ ਸਿੰਘ, ਜ਼ੋਰਾਵਰ ਸਿੰਘ, ਪਵਨ ਕੁਮਾਰ (ਵਾਟਰ ਸਪਲਾਈ), ਪਵਨ ਕੁਮਾਰ(ਸਿੰਚਾਈ ਵਿਭਾਗ), ਗੁਰਿੰਦਰਪਾਲ ਸਿੰਘ, ਜ਼ਸਵਿੰਦਰ ਸਰੌਏ, ਹਰਭਜਨ ਸਿੰਘ, ਰਾਹੁਲ ਭੋਲਾ, ਮਨਪ੍ਰੀਤ ਸਿੰਘ, ਗੁਰਬਚਨ ਸਿੰਘ, ਸੁਖਜੀਤ ਸਿੰਘ, ਹਰਮਨਪ੍ਰੀਤ ਸਿੰਘ, ਰਜਿੰਦਰ ਸਿੰਘ, ਅਵੀਕੂਲ ਪਾਠਕ, ਗੁਰਸੇਵਕ ਸਿੰਘ, ਰਾਕੇਸ਼ ਕੁਮਾਰ, ਦਵਿੰਦਰ ਕੁਮਾਰ, ਇੰਦਰਦੀਪ ਕੋਹਲੀ, ਮੋਹਨ ਲਾਲ, ਕੁਲਜੀਤ ਸਿੰਘ, ਅਸ਼ੋਕ ਭਾਰਤੀ, ਰਮਨਦੀਪ ਸਿੰਘ, ਜਗਜੀਤ ਸਿੰਘ ਰੰਧਾਵਾ, ਨਵਜੋਤ, ਜਤਿੰਦਰ ਸਿੰਘ, ਰਾਹੁਲ ਪਠਾਨੀਆ, ਅਜੀਤ ਸਿੰਘ, ਯਸ਼ਪਾਲ ਸਿੰਘ, ਵਿਸ਼ਾਲ ਡੋਗਰਾ, ਹਰਭਜਨ ਸਿੰਘ, ਪਰਮਜੀਤ ਸਿੰਘ ਨਕੋਦਰ, ਨਿਤਿਨ ਕੁਮਾਰ, ਸਿਮਰਜੀਤ ਸਿੰਘ, ਜਤਿੰਦਰ ਸਿੰਘ, ਪਰਮਵੀਰ ਸਿੰਘ, ਬਲਵਿੰਦਰ ਸਿੰਘ, ਦਮਨਜੀਤ ਸਿੰਘ, ਸੰਜੀਵ ਕੁਮਾਰ, ਵਿਕਾਸ਼ ਖੋਸਲਾ, ਦਲਬੀਰ ਸਿੰਘ, ਸਤਵੰਤ ਸਿੰਘ,ਸੁਰਿੰਦਰ ਸਿੰਘ, ਭੁਪਿੰਦਰ ਸਿੰਘ, ਹਰਤੇਮ ਸਿੰਘ, ਅਸ਼ਵਨੀ ਕੁਮਾਰ, ਸਰਬਜੀਤ ਰਾਮ, ਹਰਦੀਪ ਕੌਰ, ਏਕਤਾ ਬਾਲਾ, ਮਿਨਾਕਸ਼ੀ, ਦਮਨਪ੍ਰੀਤ ਕੌਰ, ਸੁਨੀਤਾ ਕੁਮਾਰੀ, ਸਰਬਜੀਤ ਕੌਰ, ਰਾਜਵਿੰਦਰ ਕੌਰ, ਏਕਤਾ, ਗੁਰਵਿੰਦਰ ਕੌਰ, ਅਵਨੀਤ ਕੌਰ, ਕਾਂਤਾ, ਜਸਪ੍ਰੀਤ ਕੌਰ, ਕੁਲਦੀਪ ਕੌਰ, ਅਨੁ ਰਾਣਾ, ਬਲਜੀਤ ਕੌਰ, ਚੰਚਲ ਰਾਣੀ ਅਤੇ ਹੋਰ ਮੁਲਾਜਮ ਸਾਥੀ ਵੱਡੀ ਗਿਣਤੀ ’ਚ ਹਾਜ਼ਰ ਸਨ।