ਜਲੰਧਰ :- ਅੱਜ ਜੁਆਇੰਟ ਐਕਸ਼ਨ ਕਮੇਟੀ ਜਲੰਧਰ ਦੀ ਮੀਟਿੰਗ  ਜੀਐੱਸਟੀ ਭਵਨ ਵਿਖੇ ਹੋਈ। ਜਿਸ ਵਿਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ  ਅਤੇ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ  ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। 
ਜਿਸ ਮੁਤਾਬਕ 7 ਸਤੰਬਰ ਨੂੰ  PSMSU ਦੇ ਪ੍ਰੋਗਰਾਮ ਅਨੁਸਾਰ ਡੀ ਸੀ ਦਫ਼ਤਰ ਜਲੰਧਰ ਦੇ ਬਾਹਰ ਸਵੇਰੇ ਦੱਸ ਵਜੇ ਗੇਟ ਰੈਲੀ ਕੀਤੀ ਜਾਵੇਗੀ। ਜਿਸ ਵਿਚ ਜ਼ਿਲ੍ਹਾ ਜਲੰਧਰ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ/ਫੈਡਰੇਸ਼ਨਾਂ  ਮੁਲਾਜ਼ਮ ਏਕਤਾ ਨੂੰ ਮੁੱਖ ਰੱਖਦੇ ਹੋਏ ਭਾਗ ਲੈਣਗੀਆਂ। 
8 ਸਤੰਬਰ ਦੀ PSMSU ਵੱਲੋਂ  ਰੱਖੀਂ  ਜ਼ੋਨਲ ਰੈਲੀ ਵਿੱਚ ਵੀ ਜ਼ਿਲ੍ਹਾ ਜਲੰਧਰ ਤੋਂ   ਮੁਲਾਜ਼ਮ ਵੱਡੀ ਗਿਣਤੀ ਦੇ ਵਿਚ ਸ਼ਮੂਲੀਅਤ ਕਰਨਗੇ। 
10 ਸਤੰਬਰ ਨੂੰ  ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਸਾਂਝੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਜ਼ਿਲ੍ਹੇ  ਸੰਗਰੂਰ ਵਿਖੇ ਰੱਖੀ ਗਈ ਸੂਬਾ ਪੱਧਰੀ ਰੈਲੀ ਵਿਚ  ਵਿੱਚ ਜ਼ਿਲ੍ਹਾ ਜਲੰਧਰ ਤੋਂ  ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਮੂਲੀਅਤ ਕਰਨਗੇ। 
ਇਸ ਮੌਕੇ ਤੇ ਸੁਖਜੀਤ ਸਿੰਘ ਸੂਬਾ ਪ੍ਰਧਾਨ ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ  ਅਤੇ ਸੂਬਾ ਕਨਵੀਨਰ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ,ਅਮਨਦੀਪ ਸਿੰਘ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਜਲੰਧਰ ਅਤੇ ਸੂਬਾ ਕੈਸ਼ੀਅਰ ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ,ਸੁਭਾਸ਼ ਮੱਟੂ ਪ੍ਰਧਾਨ  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ  1680 22B, ਪੁਸ਼ਪਿੰਦਰ ਵਿਅਕਤੀ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ  1406 22B, , ਸਾਲਗ ਰਾਮ  ਪ੍ਰਧਾਨ ਦੀ ਰੈਵਿਨਿਊ ਪਟਵਾਰ ਯੂਨੀਅਨ, ਦਵਿੰਦਰ ਭੱਟੀ  ਚੇਅਰਮੈਨ ਐਸਸੀ ਬੀਸੀ ਇੰਪਲਾਇਜ਼ ਫੈੱਡਰੇਸ਼ਨ, ਕਿਰਪਾਲ ਸਿੰਘ, ਜ਼ੋਰਾਵਰ ਸਿੰਘ, ਪਵਨ ਕੁਮਾਰ  ਸਾਰੇ ਸੀਨੀਅਰ ਮੀਤ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ, ਸੰਦੀਪ ਸਿੰਘ ਪ੍ਰਧਾਨ ਦੀ ਕੋਆਪਰੇਟਿਵ ਇੰਸਪੈਕਟਰਜ਼ ਐਸੋਸੀਏਸ਼ਨ, ਜਸਵਿੰਦਰ ਸਿੰਘ ਖੇਤੀਬਾੜੀ ਵਿਭਾਗ, ਭੁਪਿੰਦਰ ਸਿੰਘ ਡੀ ਐਲ ਆਰ  ਦਫ਼ਤਰ, ਗੁਰਸੇਵਕ ਸਿੰਘ  ਅਤੇ ਗੁਰਬਚਨ ਲਾਲ ਸਮੇਤ ਹੋਰ ਮੁਲਾਜ਼ਮ ਮੌਜੂਦ ਸਨ।