ਜਲੰਧਰ:- ਅਨੂਸੁਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਕਰਮਚਾਰੀ  ਫੈਡਰੇਸਨ (ਰਜਿ)ਪੰਜਾਬ ਦੀ ਮਿਤੀ 20.08.2022 ਨੂੰ ਪ੍ਰੈੱਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਸਟੇਟ ਬਾਡੀ ਅਤੇ ਪੰਜਾਬ ਦੇ ਵੱਖ ਵੱਖ ਜਿਲਿਆ ਦੇ ਆਏ ਆਹੁਦੇਦਾਰਾਂ ਨੇ ਭਾਗ ਲਿਆ ਪ੍ਰੈੱਸ ਕਾਨਫਰੰਸ ਵਿਚੋ ਜੋ ਕਿ ਲਾਈਵ ਚੱਲ ਰਹੀ ਸੀ, ਵਿੱਚ ਫੈਡਰੇਸ਼ਨ ਦੇ ਆਹੁਦੇਦਾਰ ਵੱਲੋ ਪੰਜਾਬ ਦੇ ਐਸ.ਸੀ. ਵਰਗ ਦੇ ਕਰਮਚਾਰੀਆ ਨੇ ਭਖਦੇ ਮਸਲਿਆਂ ਸਬੰਧੀ ਅਤੇ ਪੰਜਾਬ ਸਰਕਾਰ ਵੱਲੋ A.G. ਦਫਤਰ ਵਿੱਚ ਲਾਅ ਆਫਿਸਰ ਦੀਆਂ ਪੋਸਟਾ ਵਿੱਚ ਅਨੁਸੂਚਿਤ ਜਾਤੀਵਰਗ ਨੂੰ ਰੀਜਰਵਰੇਸ਼ਨ ਨਾ ਦੇਣ ਸਬੰਧੀ  ਨੋਟਿਸ ਦਿੱਤਾ ਗਿਆ, ਅਤੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਬੇਨਤੀ ਅਤੇ ਚਿਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਇਹਨਾ ਅਸਾਮੀਆ ਵਿੱਚ ਰੀਜਰਵੇਸ਼ਨ ਨਾ ਦਿੱਤੀ ਗਈ ਤਾਂ ਪੰਜਾਬ ਭਰ ਵਿੱਚ ਰੋਸ ਮਜਾਰੇ / ਰੈਲੀਆ ਕੀਤੀਆਂ ਜਾਣਗੀਆਂ ਅਤੇ ਮੰਤਰੀਆ ਅਤੇ MLA ਦਾ ਘਿਰਾਓ ਕੀਤਾ ਜਾਵੇਗਾ। ਫੈਡਰੈਸ਼ਨ ਇਹ  ਖੁਸ਼ੀ ਵੀ ਜਾਹਰ ਕਰਦੀ ਹੈ ਕਿ ਸਰਕਾਰ ਨੇ A.G. ਦਫਤਰ ਵਿੱਚ ਲਾਅ ਅਫਸਰਾਂ ਦੀਆ ਅਸਾਮੀਆਂ ਵਿੱਚ ਮਿਤੀ 20.08.2022 ਦੀ ਸ਼ਾਮ ਨੂੰ ਹੀ ਰਿਜਰਵੇਸ਼ਨ ਦੇਣ ਦਾ ਫੈਸਲਾ ਕਰਦੇ ਹੋਏ ਇਸਤਿਹਾਰ ਦੇ ਦਿੱਤਾ ਹੈ ਇਸ ਸਬੰਧੀ ਫੈਡਰੇਸ਼ਨ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹੈ ,ਅਤੇ ਨਾਲ ਇਹ ਵੀ ਉਮੀਦ ਕਰਦੀ ਹੈ ,ਕਿ ਪੰਜਾਬ ਸਰਕਾਰ ਜਲਦੀ 85ਵੀ ਸੰਵਿਧਾਨਿਕ ਸੋਧ ਲਾਗੂ ਕਰੇਗੀ ਅਤੇ ਖਾਲੀ ਪਈਆਂ ਅਸਾਮੀਆਂ ਦਾ ਬੈਂਕ ਲਾਗ ਪੁਰਾ ਕਰੇਗੀ ਅਤੇ 10.10.2014 ਦਾ ਗੈਰ ਸੰਵਿਧਾਨਿਕ ਪੱਤਰ ਵਾਪਿਸ ਲਵੇਗੀ।

ਵਲੋਂ :-  ਸ ਜਸਵਿੰਦਰ ਸਿੰਘ ਅਨੂਚਿਸਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ  ਸੂਬਾ ਪ੍ਰਧਾਨ ਪੰਜਾਬ, ਨਿਰਮਲ ਜੀਤ ਸੂਬਾ ਸਕੱਤਰ ਜਨਰਲ,ਰਮੇਸ਼ ਸਹੋਤਾ ਸੂਬਾ ਸਰਪ੍ਰਸਤ, ਪਰਵਿੰਦਰ ਕੁਮਾਰ ਚੀਫ ਅਰਗੇਨੀਜਰ ਸਕੱਤਰ ਪੰਜਾਬ,ਰਤਨ ਸਹੋਤਾ ਮੀਤ ਪ੍ਰਧਾਨ ਪੰਜਾਬ,  ਸਵਾਰਨਜੀਤ ਸਿੰਘ ਪ੍ਧਾਨ,ਦਵਿੰਦਰ ਕੁਮਾਰ ਭੱਟੀ ਜਨਰਲ ਸਕੱਤਰ ਪੰਜਾਬ, ਰਾਮ ਨਿਰੰਜਨ ਕੈਂਥ,ਪਵਨ ਕੁਮਾਰ, ਜਤਿੰਦਰ ਕੁਮਾਰ ਵਾਇਸ ਪ੍ਰਧਾਨ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ, ਗੋਰਵ,ਪਵਨ ਕੁਮਾਰ, ਸਤਨਾਮ ਰਾਮ,ਰਿੱਕੀ ਸੋਧੀ, ਗੁਰਪ੍ਰੀਤ ਸਿੰਘ,ਡਿੰਮਪਲ, ਪ੍ਰਭਜੀਤ, ਦਲਜੀਤ ਕੁਮਾਰ, ਮਨਜੀਤ ਸਿੰਘ ਬੰਗੜ, ਬਲਜਿੰਦਰ ਕੁਮਾਰ,  ਅਵਤਾਰ ਸਿੰਘ ਵਾਇਸ ਪ੍ਰਧਾਨ ਫਗਵਾੜਾ ਬਲਵੀਰ ਚੰਦ  ਸ਼ਾਮਿਲ ਹੋਏ