ਜਲੰਧਰ:- 2018 ਤੋਂ ਬਾਅਦ ਪਰਮੋਟ ਹੋਏ ਲੈਕਚਰਾਰਾਂ ਦਾ ਵਫ਼ਦ ਲੈਕਚਰਾਰ ਪ੍ਰਮੋਟਡ ਯੂਨੀਅਨ ਆਫਟਰ 2018 ਦੇ ਬੈਨਰ ਹੇਠ ਸ਼੍ਰੀ ਅਵਤਾਰ ਲਾਲ, ਕੁਲਵੰਤ ਰਾਮ,ਸੁਧੀਰ ਕੁਮਾਰ, ਰਾਜ ਕੁਮਾਰ, ਹਰਕੰਵਲ ਸੈਣੀ ਦੀ ਅਗਵਾਈ ਵਿੱਚ ਜਲੰਧਰ ਸੈਂਟਰਲ ਐਮ ਐਲ ਏ ਸ੍ਰੀ ਰਮਨ ਅਰੋੜਾ ਜੀ ਨੂੰ ਮਿਲਿਆ। ਜਿਸ ਵਿੱਚ ਮੰਗ ਕੀਤੀ ਗਈ ਕਿ 2018 ਤੋਂ ਬਾਅਦ ਪ੍ਰਮੋਟ ਹੋਏ ਲੈਕਚਰਾਰਾਂ ਦਾ ਸਿੱਖਿਆ ਵਿਭਾਗ ਵਲੋਂ ਲਿਆ ਜਾਣ ਵਾਲ਼ਾ ਟੈਸਟ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ। ਕਿਉਂਕਿ ਇਨ੍ਹਾਂ ਦੀਆਂ ਤਰੱਕੀਆਂ ਮਾਸਟਰ ਕੇਡਰ ਵਿੱਚ ਪਿਛਲੇ 20 ਤੋਂ 30 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਹੋਈਆਂ ਹਨ। ਇਹ ਤਰੱਕੀਆਂ ਵਿਭਾਗ ਵਲੋਂ ਤਿਆਰ ਕੀਤੀ ਸੀਨੀਅਰਤਾ ਸੂਚੀ, ਪਿਛਲੇ ਘੱਟੋ ਘੱਟ 5 ਸਾਲਾਂ ਦੇ ਨਤੀਜੇ ਅਤੇ ਹੋਰ ਤਜਰਬਿਆਂ ਦੇ ਆਧਾਰ 'ਤੇ ਹੋਈਆਂ ਹਨ। ਹੁਣ ਜਦੋਂ ਇਹਨਾਂ ਦੇ ਨੌਕਰੀ ਕਰਨ ਦੇ ਬਹੁਤ ਥੋੜ੍ਹੇ ਸਾਲ ਰਹਿ ਗਏ ਹਨ, ਟੈਸਟ ਲੈਣਾ ਤਰਕਸੰਗਤ ਨਹੀਂ ਹੈ। ਲੈਕਚਰਾਰਾਂ ਨੇ ਮੰਗ ਕੀਤੀ ਕਿ ਸਿੱਖਿਆ ਸਰਵਿਸ ਨਿਯਮਾਂ ਵਿੱਚੋਂ ਟੈਸਟ ਲੈਣ ਦੀ ਮੱਦ ਖ਼ਤਮ ਕੀਤੀ ਜਾਵੇ। ਤਾਂ ਜੋ ਇਹ ਲੈਕਚਰਾਰ ਬਿਨਾਂ ਕਿਸੇ ਮਾਨਸਿਕ ਪ੍ਰੇਸ਼ਾਨੀ ਦੇ ਵਿਦਿਆਰਥੀਆਂ ਦੀ ਚੰਗੀ ਤਰ੍ਹਾਂ ਪੜ੍ਹਾਈ ਵੱਲ ਪੂਰਾ ਧਿਆਨ ਲਗਾ ਸਕਣ।
ਇਸ ਮੌਕੇ ਸ਼ੀ.ਓਮੇਸ਼ਵਰ ਨਰਾਇਣ, ਕਮਲ ਕੁਮਾਰ, ਪ੍ਰਦੀਪ ਕੁਮਾਰ, ਤਰਸੇਮ ਲਾਲ, ਹਰਸ਼ ਲੂੰਬਾ, ਕਮਲ ਕੁਮਾਰ, ਪਰਗਟ ਲਾਲ, ਕੁਲਵਿੰਦਰ ਕੌਰ,ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ,ਅੰਜੂ ਰਾਣੀ,ਬਲਵੀਰ ਕੌਰ
ਆਦਿ ਹਾਜਰ ਸਨ।