ਸ੍ਰੀ ਮੁਕਤਸਰ ਸਾਹਿਬ, 27 ਜੁਲਾਈ: ਜੋ ਕਿਸੇ ਵਿਅਕਤੀ ਐਕਸੀਡੈਂਟ ਵਿਚ ਮੌਤ ਹੋ ਜਾਂਦੀ ਹੈ ਅਤੇ ਉਹ ਪਿਛਲੇ ਲਗਾਤਾਰ ਤਿੰਨ ਸਾਲਾਂ ਤੋਂ ਇਨਕਮ ਟੈਕਸ ਦੀ ਰਿਟਰਨ ਭਰਦਾ ਆ ਰਿਹਾ ਹੈ ਤਾਂ ਉਸ ਦੇ ਪਰਵਾਰ ਨੂੰ ਸਰਕਾਰ ਮ੍ਰਿਤਕ ਦੀ ਐਵਰੇਜ ਆਮਦਨ ਤੋਂ ਦਸ ਗੁਣਾ ਮੁਆਵਜਾ ਦੇਣ ਲਈ ਕਾਨੂੰਨਣ ਤੌਰ 'ਤੇ ਵਚਨਬੱਧ ਹੈ, ਪ੍ਰੰਤੂ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਜਾਣਕਾਰੀ ਨਾ ਹੋਣ ਕਰ ਕੇ ਅਜਿਹੇ ਪੀੜਤ ਪਰਵਾਰ ਇਹ ਮੁਆਵਜ਼ਾ ਰਾਸ਼ੀ ਪ੍ਰਾਪਤ ਨਹੀਂ ਕਰਦੇ। ਜੇ ਕਿਸੇ ਮ੍ਰਿਤਕ ਨੇ
ਉਕਤ ਰਿਟਰਨਾਂ ਭਰੀਆਂ ਹਨ ਤੇ ਤਾਂ ਤਿੰਨਾਂ ਸਾਲਾਂ ਦੀ ਆਮਦਨ ਨੂੰ ਜੋੜ ਕੇ ਉਸਨੂੰ ਤਿੰਨ 'ਤੇ ਤਕਸੀਮ ਕਰਕੇ ਆਉਂਦੀ ਰਾਸ਼ੀ ਦਾ ਦਸ ਗੁਣਾ ਦੇਣ 6 ਲਈ ਸਰਕਾਰ ਵਚਨਬੱਧ ਹੈ। ਭਾਵ ਜੋ ਐਵਰੇਜ ਤੇ ਆਮਦਨ ਚਾਰ ਲੱਖ ਆਉਂਦੀ ਹੈ ਤਾਂ ਸਰਕਾਰ ਉਸਨੂੰ । 40 ਲੱਖ ਰੁਪਏ ਮੁਆਵਜਾ ਰਾਸ਼ੀ ਦੇਵੇਗੀ। ਦੇਸ਼ ਦੀ ਸਰਵਉਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਵਲੋਂ
ਨੇ ਅਜਿਹੇ ਪਰਿਵਾਰਾਂ ਨੂੰ ਇਹ ਸਹੂਲਤ ਲੈਣ ਦੀ ਅਪੀਲ ਵੀ ਕੀਤੀ | ਸਿਵਲ ਅਪੀਲ ਨੰਬਰ 9858 ਆਫ਼ 2013 ਦੇ 31 ਅਕਤੂਬਰ 2013 ਦੇ ਫੈਸਲੇ ਅਨੁਸਾਰ ਮੋਟਰ | ਐਕਟ 1988 ਦੇ ਸੈਕਸ਼ਨ 166 ਅਨੁਸਾਰ ਉਕਤ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇਹੋਏ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ | ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਪਰਿਵਾਰ ਦੇ ਮੁਖੀ ਅਤੇ ਰੈਗੂਲਰ ਕਮਾਈ ਕਰਤਾ | ਮ੍ਰਿਤਕ ਵਿਅਕਤੀਆਂ ਦੇ ਪਰਿਵਾਰ ਇਸ ਸਬੰਧੀ ਸਰਕਾਰ ਕੋਲ ਪ੍ਰਾਰਥਨਾ ਪੱਤਰ ਦੇ ਸਕਦੇ ਹਨ। ਢੋਸੀਵਾਲ ਨੇ ਇਹ ਵੀ ਕਿਹਾ ਹੈ ਕਿ ਭਾਂਵੇ ਕਿਸੇ ਦੀ ਜਿੰਦਗੀ ਦੀ ਕੀਮਤ ਪੈਸੇ ਨਾਲ ਨਹੀਂ ਪਾਈ ਸਕਦੀ ਪ੍ਰੰਤੂ ਬਾਕੀ ਦੁਖੀ ਪਰਿਵਾਰ ਨੂੰ ਆਰਥਿਕ ਮੱਦਦ ਮਿਲਦੀ ਹੈ ਜੋ ਕਿ ਬਹੁਤ ਵੱਡਾ ਸਹਾਰਾ ਹੁੰਦੀ ਹੈ।
ਜਲਦੀ ਸ਼ੇਅਰ ਕਰੋ ਤਾ ਜੋ ਸਬ ਨੂੰ ਪਤਾ ਚਲ ਸਕੇ !!