ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 5 ਗਰੋਹ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 6 ਮੈਗਜ਼ੀਨ ਅਤੇ 32 ਜਿੰਦਾ ਕਾਰਤੂਸ, 6.5 ਲੱਖ ਰੁਪਏ, 103 ਗ੍ਰਾਮ ਹੈਰੋਇਨ, 550 ਗ੍ਰਾਮ ਨਸ਼ੀਲਾ ਪਾਊਡਰ ਅਤੇ 3 ਕਾਰਾਂ ਸਮੇਤ ਚਾਰ .32 ਬੋਰ ਦੇ ਪਿਸਤੌਲ ਵੀ ਬਰਾਮਦ ਕੀਤੇ ਹਨ।