*ਪੁਰਾਣੀ ਪੈਨਸ਼ਨ ਸਕੀਮ* ਨੂੰ ਪੰਜਾਬ ਵਿੱਚ *ਲਾਗੂ ਕਰਵਾਉਣ ਲਈ* ਹੇਠ ਲਿਖੇ *ਪ੍ਰੋਗਰਾਮ ਉਲੀਕੇ* ਗਏ । 

ਲੁਧਿਆਣਾ:-👉🏻🛑➡️ਮਿਤੀ *15 ਅਤੇ 16* ਨੂੰ ਪੁਰਾਣੀ *ਪੈਨਸ਼ਨ ਸਕੀਮ ਦੀ ਬਹਾਲੀ* ਲਈ *ਟਵਿਟਰ ਮੁਹਿੰਮ* ਚਲਾਈ ਜਾਵੇਗੀ। ਇਸ ਟਵਿੱਟਰ ਮੁਹਿੰਮ ਵਿਚ  ਮੁੱਖ ਮੰਤਰੀ ਪੰਜਾਬ *ਭਗਵੰਤ ਮਾਨ*, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ *ਅਰਵਿੰਦ ਕੇਜਰੀਵਾਲ* ਅਤੇ ਪੰਜਾਬ ਦੇ *ਵਿੱਤ ਮੰਤਰੀ* ਨੂੰ  *ਟੈਗ* ਕੀਤਾ ਜਾਵੇਗਾ  (*ਹੈਸ਼ਟੈਗ* ਅਤੇ *ਸਲੋਗਨ* ਜਲਦ ਹੀ ਗਰੁੱਪਾਂ ਵਿੱਚ ਭੇਜ ਦਿੱਤੇ ਜਾਣਗੇ)

👉🏻🛑➡️ਮਿਤੀ *21 ਮਾਰਚ ਤੋਂ 31 ਮਾਰਚ* ਤੱਕ ਪੰਜਾਬ ਦੇ *117 ਵਿਧਾਨ ਸਭਾ ਹਲਕਿਆਂ* ਵਿੱਚ ਸੀਪੀਐਫ਼ ਕਰਮਚਾਰੀ ਯੂਨੀਅਨ ਵੱਲੋਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਅਤੇ ਹਾਰੇ ਹੋਏ *ਵਿਧਾਇਕਾਂ ਨੂੰ ਮੰਗ ਪੱਤਰ* ਦਿੱਤੇ ਜਾਣਗੇ ਅਤੇ *ਮੁੱਖ ਮੰਤਰੀ ਪੰਜਾਬ ਨੂੰ ਵਿਧਾਇਕਾਂ ਪਾਸੋਂ  ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅਰਧ ਸਰਕਾਰੀ ਪੱਤਰ* ਲਿਖਵਾਏ ਜਾਣਗੇ। 


 *ਸੀਪੀਐਫ਼ ਕਰਮਚਾਰੀ ਯੂਨੀਅਨ* ਪੰਜਾਬ ਦੀ ਲੁਧਿਆਣਾ ਵਿਖੇ ਹੋਈ *ਸੂਬਾ ਪੱਧਰੀ ਮੀਟਿੰਗ *

👉🏻🛑➡️ਦੇਸ਼ ਦੀਆਂ *ਟਰੇਡ ਯੂਨੀਅਨ ਅਤੇ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ* ਵੱਲੋਂ *28 ਅਤੇ 29 ਮਾਰਚ* ਨੂੰ ਦੇਸ਼ ਵਿਆਪੀ ਹਡ਼ਤਾਲ ਦੇ ਦਿੱਤੇ ਗਏ ਸੱਦੇ  ਨੂੰ ਮੁੱਖ ਰੱਖਦੇ ਹੋਏ ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ ਭਰ ਵਿੱਚ *ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਵਾਉਣ ਲਈ ਹੜਤਾਲ ਵਿੱਚ ਸ਼ਾਮਲ ਹੋਵੇਗੀ*।

👉🏻🛑➡️ *ਮੁਲਾਜ਼ਮ ਭੈਣਾਂ* ਨੂੰ  ਪੁਰਾਣੀ ਪੈਨਸ਼ਨ ਸਕੀਮ ਦੇ  *ਸ਼ੰਘਰਸ਼ ਵਿਚ ਹੋਰ ਜ਼ਿਆਦਾ ਸ਼ਮੂਲੀਅਤ* ਕਰਵਾਉਣ ਲਈ *ਮੈਡਮ ਕਿਰਨਾ ਖ਼ਾਨ* ਜੀ ਨੂੰ *ਮਹਿਲਾ ਵਿੰਗ ਪੰਜਾਬ ਦਾ ਪ੍ਰਧਾਨ* ਲਗਾਇਆ ਗਿਆ। 

ਪੰਜਾਬ ਦੇ ਸਮੂਹ ਐੱਨਪੀਐੱਸ ਅਧੀਨ ਆਉਂਦੇ ਕਰਮਚਾਰੀਆਂ ਨੂੰ ਬੇਨਤੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ ਵਿੱਚ ਬਹਾਲ ਕਰਵਾਉਣ ਲਈ ਉਪਰੋਕਤ ਦਿੱਤੇ ਗਏ ਪ੍ਰੋਗਰਾਮਾਂ ਵਿਚ ਵੱਧ ਚਡ਼੍ਹ ਕੇ ਸਹਿਯੋਗ ਦਿੱਤਾ ਜਾਵੇ। 
ਧੰਨਵਾਦ ਸਹਿਤ:
🙏🙏🙏
ਬੇਨਤੀ ਕਰਤਾ :- ਸੀ.ਪੀ.ਐਫ ਕਰਮਚਾਰੀ ਯੂਨੀਅਨ, ਪੰਜਾਬ 
ਸੁਖਜੀਤ ਸਿੰਘ, ਸੂਬਾ ਪ੍ਰਧਾਨ 
📞 9803017006, 
ਦਵਿੰਦਰ ਕੁਮਾਰ ਭੱਟੀ ਚੈਅਰਮੈਨ ਸੀ.ਪੀ.ਐੱਫ ਕਰਮਚਾਰੀ ਯੂਨੀਅਨ ਜਲੰਧਰ ਯੂਨਿਟ 
🙏🏼🙏🏼🙏🏼