ਵਾਹਨ ਚਲਾਉਣ ਵਾਲੇ ਲੋਕਾਂ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਟਰਾਂਸਪੋਰਟ ਵਿਭਾਗ ਵੱਲੋਂ ਪੁਰਾਣੇ ਡਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਰਜਿਸਟਰ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਅਜੇ ਤਕ ਆਪਣਾ ਪੁਰਾਣਾ ਡਰਾਈਵਿੰਗ ਲਾਇਸੈਂਸ ਆਨਲਾਈਨ ਰਜਿਸਟਰਡ ਨਹੀਂ ਕਰਵਾਇਆ ਹੈ ਜਾਂ ਕਰਵਾ ਲਿਆ ਹੈ ਤਾਂ ਤੁਹਾਨੂੰ ਵੀ ਆਪਣਾ ਡਰਾਈਵਿੰਗ ਲਾਇਸੈਂਸ ਤੁਰੰਤ ਆਨਲਾਈਨ ਕਰਵਾ ਲੈਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿੱਚ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।
12 ਮਾਰਚ ਤੋਂ ਪਹਿਲਾਂ ਕਰਵਾਓ ਰਜਿਸਟ੍ਰੇਸ਼ਨ – ਜੇਕਰ ਕਿਸੇ ਵਿਅਕਤੀ ਕੋਲ ਪੁਰਾਣਾ ਡਰਾਈਵਿੰਗ ਲਾਇਸੈਂਸ ਹੈ ਅਤੇ ਉਸ ਨੇ ਅਜੇ ਤਕ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਤਾਂ ਤੁਰੰਤ ਇਸ ਨੂੰ ਕਰਵਾ ਲਓ, ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਚੱਕਰ ਕੱਟਣੇ ਪੈ ਸਕਦੇ ਹਨ। ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਲਾਇਸੈਂਸ ਧਾਰਕਾਂ ਨੂੰ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦਾ ਡੀਐਲ ਬਹੁਤ ਪੁਰਾਣਾ ਹੈ ਤੇ ਉਨ੍ਹਾਂ ਨੇ ਇਸ ਦੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ।
ਟਰਾਂਸਪੋਰਟ ਵਿਭਾਗ ਨੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ ਡੀਟੀਓਜ਼ ਨੂੰ ਨਿਰਦੇਸ਼ ਦਿੱਤੇ ਹਨ। ਵਿਭਾਗ ਨੇ ਹੱਥ ਲਿਖਤ ਡੀਐਲ ਜਲਦੀ ਤੋਂ ਜਲਦੀ ਆਨਲਾਈਨ ਕਰਨ ਦੀ ਗੱਲ ਕਹੀ ਹੈ। ਭਾਰਤ ਸਰਕਾਰ ਦੇ ਸਾਰਥੀ ਵੈੱਬ ਪੋਰਟਲ ‘ਤੇ 12 ਮਾਰਚ ਤੋਂ ਬਾਅਦ ਬੈਕਲਾਕ ਐਂਟਰੀ ਦੀ ਵਿਵਸਥਾ ਬੰਦ ਕਰ ਦਿੱਤੀ ਜਾਵੇਗੀ।
ਤੁਹਾਡੇ DL ਦੀ ਸਾਰੀ ਜਾਣਕਾਰੀ ਪੋਰਟਲ ‘ਤੇ ਹੋਵੇਗੀ – ਹੁਣ ਆਪਣੇ DL ਨੂੰ ਆਧਾਰ ਨਾਲ ਲਿੰਕ ਕਰਨਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਜਿਨ੍ਹਾਂ ਲੋਕਾਂ ਦਾ ਡੀਐਲ ਕਿਤਾਬਚੇ ਜਾਂ ਹੱਥ ਲਿਖਤ ਰਾਹੀਂ ਜਾਰੀ ਕੀਤਾ ਗਿਆ ਸੀ, ਉਨ੍ਹਾਂ ਦਾ ਡੀਐਲ ਹੁਣ ਆਨਲਾਈਨ ਜਾਰੀ ਕੀਤਾ ਜਾਵੇਗਾ। 12 ਮਾਰਚ ਨੂੰ ਸ਼ਾਮ 4 ਵਜੇ ਤਕ ਅਸਲ ਲਾਇਸੈਂਸ ਨਾਲ ਟਰਾਂਸਪੋਰਟ ਦਫ਼ਤਰਾਂ ਵਿੱਚ ਦਾਖਲ ਹੋਣਾ ਲਾਜ਼ਮੀ ਹੈ। ਇਸ ਦੇ ਲਈ ਸਾਰੇ ਆਰ.ਟੀ.ਓਜ਼ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਹੱਥ ਲਿਖਤ ਡੀਐਲ ਰੱਖਣ ਵਿੱਚ ਕਾਫੀ ਦਿੱਕਤ ਆਉਂਦੀ ਹੈ ਪਰ ਡਿਜੀਟਲ ਹੋਣ ਤੋਂ ਬਾਅਦ ਲੋਕਾਂ ਦੇ ਡੀਐਲ ਦਾ ਪੂਰਾ ਵੇਰਵਾ ਮਿੰਟਾਂ ਵਿੱਚ ਆਨਲਾਈਨ ਪੋਰਟਲ ’ਤੇ ਉਪਲਬਧ ਹੋ ਜਾਵੇਗਾ, ਜੋ ਕਿ ਬਹੁਤ ਆਸਾਨ ਹੋਵੇਗਾ।
ਡਿਜੀਟਲ ਹੋ ਰਿਹਾ ਹੈ ਭਾਰਤ – ਭਾਰਤ ਤੇਜ਼ੀ ਨਾਲ ਡਿਜੀਟਲ ਯੁੱਗ ਵੱਲ ਵਧ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਕੋਰੋਨਾ ਨੇ ਸਾਨੂੰ ਬਹੁਤ ਕੁਝ ਆਨਲਾਈਨ ਕਰਨ ਲਈ ਵੀ ਮਜਬੂਰ ਕੀਤਾ, ਜੋ ਕਿ ਇੱਕ ਤਰ੍ਹਾਂ ਨਾਲ ਸਾਡੇ ਭਵਿੱਖ ਲਈ ਬਿਹਤਰ ਹੋ ਸਕਦਾ ਹੈ। ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲਾ ਵੀ ਆਰਟੀਓ ਨਾਲ ਸਬੰਧਤ ਕਈ ਕੰਮਾਂ ਵਿੱਚ ਬਦਲਾਅ ਕਰ ਰਿਹਾ ਹੈ, ਜਿਸ ਵਿੱਚ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਸ਼ਾਮਲ ਹਨ, ਤਾਂ ਜੋ ਲੋਕਾਂ ਨੂੰ ਦਫ਼ਤਰ ਨਾ ਜਾਣਾ ਪਵੇ।