ਇਨਾਂ ਟੈਸਟਾਂ ਦੇ ਨਤੀਜ਼ਿਆਂ ਵਿਚ ਵੱਡੀ ਪ੍ਰਤੀਸ਼ਤਤਾ ਪਾਜੀਟਿਵ ਆਉਣ ਦੀ ਸੰਭਾਵਨਾ ਹੈ। ਕਿਉਂਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਤਰਾਂ ਦੀ ਵੈਕਸੀਨੇਸ਼ਨ ਵੀ ਨਹੀਂ ਲੱਗੀ ਹੈ। ਬੀਤੇ ਦਿਨੀਂ ਜ਼ਿਲਾ ਮੁਕਤਸਰ ਦੇ ਇਕ ਸਕੂਲ ਵਿਚ ਟੈਸਟਟਿੰਗ ਹੋਈ ਤਾਂ 14 ਬੱਚੇ ਕੋਰੋਨਾ ਪਾਜੀਟਿਵ ਸਾਹਮਣੇ ਆਏ ਸਨ। ਜਦਕਿ ਅੱਜ ਹੀ ਫਾਜਿਲਕਾ ਦੇ ਇਕ ਸਕੂਲ ਵਿਚ 7 ਹੋਰ ਬੱਚੇ ਕੋਰੋਨਾ ਪਾਜੀਟਿਕ ਆਏ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਕੋਰੋਨਾ ਕੇਸ ਸਾਹਮਣੇ ਆ ਸਕਦੇ ਹਨ। ਸੁਭਾਵਿਕ ਹੈ ਕਿ ਬੱਚਿਆਂ ਦੇ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਲੈਂਦਿਆਂ ਸਕੂਲ ਫਿਰ ਤੋਂ ਬੰਦ ਕਰਨੇ ਪੈ ਸਕਦੇ ਹਨ।
ਬਠਿੰਡਾ, ਕੋਰੋਨਾ ਦੀ ਤੀਸਰੀ ਲਹਿਰ ਦਾ ਡਰ ਬਣ ਚੁੱਕਾ ਹੈ, ਜਿਸ ਕਾਰਨ 1 ਦਸੰਬਰ ਤੋਂ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੇ ਕੋਰੋਨਾ ਟੈਸਟ ਸ਼ੁਰੂ ਕਰਨ ਦੇ ਹੁਕਮ ਵੀ ਜਾਰੀ ਹੋ ਚੁੱਕੇ ਹਨ। ਸੰਭਾਵਿਤ ਹੈ ਕਿ ਬੱਚਿਆਂ ਦੇ ਕੁਝ ਟੈਸਟ ਪਾਜੀਟਿਵ ਵੀ ਆ ਸਕਦੇ ਹਨ। ਸਿੱਟੇ ਵਜੋਂ ਲੰਬੇ ਸਮੇਂ ਬਾਅਦ ਖੁੱਲੇ ਸਕੂਲ ਫਿਰ ਤੋਂ ਬੰਦ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦਾ ਇਕ ਨਵਾਂ ਰੂਪ ਓਮੀਕਰਨ ਦਾ ਸਾਹਮਣੇ ਆਉਣਾ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਕਿਉਂਕਿ ਕੋਰੋਨਾ ਦੀ ਇਹ ਤੀਸਰੀ ਲਹਿਰ ਪਹਿਲਾਂ ਕਿਸਮਾਂ ਨਾਲੋਂ ਵਧੇਰੇ ਛੂਤ ਵਾਲੀ ਮੰਨੀ ਜਾ ਰਹੀ ਹੈ।
ਡਬਲਿਊ.ਐੱਚ.ਓ. ਵਲੋਂ ਇਸ ਨੂੰ ਵੱਡੀ ਚਿੰਤਾ ਵਜੋਂ ਉਭਾਰਿਆ ਗਿਆ ਹੈ। ਦੱਖਣੀ ਅਫਰੀਕਾ ਤੋਂ ਇਲਾਵਾ ਜਰਮਨੀ, ਇਜ਼ਰਾਇਲ, ਆਸਟ੍ਰੇਲੀਆ ਆਦਿ ਕਈ ਦੇਸ਼ਾਂ ਵਿਚ ਓਮੀਕਰਨ ਦੇ ਅਨੇਕਾਂ ਕੇਸ ਸਾਹਮਣੇ ਆਏ ਹਨ। ਇਸ ਚਿੰਤਾ ਤੋਂ ਭਾਰਤ ਵੀ ਨਹੀਂ ਬਚ ਸਕਿਆ। ਇਸ ਸਮੇਂ ਪੂਰਾ ਦੇਸ਼ ਕੋਰੋਨਾ ਦੇ ਹਾਈ ਅਲਰਟ ’ਤੇ ਹੈ। ਇਸ ਲਈ ਸਭ ਤੋਂ ਪਹਿਲਾਂ ਸਕੂਲਾਂ ਵਿਚ ਬੱਚਿਆਂ ਦੇ ਕੋਰੋਨਾ ਟੈਸਟ ਕਰਵਾਉਣ ਨੂੰ ਪਹਿਲ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੇ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ। ਜੋ 1 ਦਸੰਬਰ ਤੋਂ 15 ਦਸੰਬਰ ਤੱਕ ਕੀਤੇ ਜਾਣੇ ਹਨ।
ਇਨਾਂ ਟੈਸਟਾਂ ਦੇ ਨਤੀਜ਼ਿਆਂ ਵਿਚ ਵੱਡੀ ਪ੍ਰਤੀਸ਼ਤਤਾ ਪਾਜੀਟਿਵ ਆਉਣ ਦੀ ਸੰਭਾਵਨਾ ਹੈ। ਕਿਉਂਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਤਰਾਂ ਦੀ ਵੈਕਸੀਨੇਸ਼ਨ ਵੀ ਨਹੀਂ ਲੱਗੀ ਹੈ। ਬੀਤੇ ਦਿਨੀਂ ਜ਼ਿਲਾ ਮੁਕਤਸਰ ਦੇ ਇਕ ਸਕੂਲ ਵਿਚ ਟੈਸਟਟਿੰਗ ਹੋਈ ਤਾਂ 14 ਬੱਚੇ ਕੋਰੋਨਾ ਪਾਜੀਟਿਵ ਸਾਹਮਣੇ ਆਏ ਸਨ। ਜਦਕਿ ਅੱਜ ਹੀ ਫਾਜਿਲਕਾ ਦੇ ਇਕ ਸਕੂਲ ਵਿਚ 7 ਹੋਰ ਬੱਚੇ ਕੋਰੋਨਾ ਪਾਜੀਟਿਕ ਆਏ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਕੋਰੋਨਾ ਕੇਸ ਸਾਹਮਣੇ ਆ ਸਕਦੇ ਹਨ। ਸੁਭਾਵਿਕ ਹੈ ਕਿ ਬੱਚਿਆਂ ਦੇ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਲੈਂਦਿਆਂ ਸਕੂਲ ਫਿਰ ਤੋਂ ਬੰਦ ਕਰਨੇ ਪੈ ਸਕਦੇ ਹਨ।
ਇਸ ਸੰਬੰਧੀ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕੋਰੋਨਾ ਓਮੀਕਰਨ ਦਾ ਡਰ ਬਣਿਆ ਹੋਇਆ ਹੈ। ਸਕੂਲਾਂ ਵਿਚ ਟੈਸਟਟਿੰਗ ਪਹਿਲਾਂ ਹੀ ਜਾਰੀ ਹੈ। ਹਰੇਕ ਜ਼ਿਲੇ ਦਾ ਆਪੋ ਆਪਣਾ ਪ੍ਰੋਗਰਾਮ ਹੈ। ਕੱਲ ਨੂੰ ਚੰਡੀਗੜ ਵਿਚ ਸਾਰੇ ਜ਼ਿਲਿਆਂ ਦੀ ਮੀਟਿੰਗ ਵੀ ਰੱਖੀ ਗਈ ਹੈ। ਉਨਾਂ ਕਿਹਾ ਕਿ ਜ਼ਿਆਦਾ ਸਖ਼ਤੀ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਚੈਕਿੰਗ ’ਤੇ ਕੀਤੀ ਜਾ ਰਹੀ ਹੈ।
ਮੁਲਾਜ਼ਮਾਂ ਦੀ ਹੜਤਾਲ ਸਿਹਤ ਮਹਿਕਮੇ ਲਈ ਵੱਡੀ ਸਮੱਸਿਆ-ਭਾਵੇਂ ਸਿਹਤ ਮਹਿਕਮੇ ਨੂੰ ਹੁਕਮ ਜਾਰੀ ਹੋ ਚੁੱਕੇ ਹਨ ਕਿ ਸਕੂਲਾਂ ਵਿਚ ਬੱਚਿਆਂ ਦੇ ਕੋਰੋਨਾ ਟੈਸਟ ਕੀਤੇ ਜਾਣ, ਪ੍ਰੰਤੂ ਏ.ਐੱਨ.ਐੱਮ., ਨਰਸਾਂ, ਆਸ਼ਾ ਵਰਕਰ ਆਦਿ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਹਨ। ਇਸ ਤਰਾਂ ਮਹਿਕਮੇ ਕੋਲ ਸਕੂਲਾਂ ਵਿਚ ਟੈਸਟਿੰਗ ਕੈਂਪ ਲਗਾਉਣ ਲਈ ਮੁਲਾਜ਼ਮਾਂ ਦੀ ਘਾਟ ਸੁਭਾਵਿਕ ਹੈ। ਹੋਰ ਤਾਂ ਹੋਰ ਜਦੋਂ ਕੋਰੋਨਾ ਦਾ ਡਰ ਬਣਿਆਂ ਤਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਹੀ ਇਨਕਾਰ ਕਰ ਦੇਣਾ ਹੈ। ਵੱਡੀ ਸਮੱਸਿਆ ਇਹ ਕਿ ਸਕੂਲਾਂ ਵਿਚ ਕੈਂਪ ਲੱਗਣਗੇ, ਪਰ ਉਥੇ ਨਾ ਟੈਸਟ ਕਰਨ ਵਾਲੇ ਹੋਣਗੇ ਤੇ ਨਾ ਹੀ ਟੈਸਟ ਕਰਵਾਉਣ ਵਾਲੇ। ਫਿਰ ਸਿਹਤ ਮਹਿਕਮੇ ਟੈਸਟਿੰਗ ਦਾ ਟੀਚਾ ਕਿਵੇਂ ਪੂਰਾ ਕਰੇਗਾ ?