ਜਲੰਧਰ :- ਕਰਤਾਰ ਗੈਸਟ ਹਾਊਸ ‘ਚ ਦੇਹ ਵਪਾਰ ਕਰਵਾਉਣ ਦੇ ਆਰੋਪਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਲਾਕੇ ਦੇ ਲੋਕਾਂ ਨੇ ਮੌਕੇ ‘ਤੇ ਪੁਲਸ ਨੂੰ ਬੁਲਾ ਕੇ ਗੈਸਟ ਹਾਊਸ ਦੇ ਬੰਦ ਕਮਰੇ ਖੋਲ੍ਹੇ ਤਾਂ ਕਮਰਿਆਂ ‘ਚ ਲੜਕੇ-ਲੜਕੀਆਂ ਇਤਰਾਜ਼ਯੋਗ ਹਾਲਤ ‘ਚ ਮਿਲੇ। ਜਾਣਕਾਰੀ ਅਨੁਸਾਰ ਟੈਗੋਰ ਹਸਪਤਾਲ ਦੇ ਪਿੱਛੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੇ ਆਰੋਪ ਲਾਇਆ ਕਿ ਮੁਹੱਲੇ ਚ ਸਥਿਤ ਕਰਤਾਰ ਗੈਸਟ ਹਾਊਸ ‘ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।ਮੌਕੇ ‘ਤੇ ਪਹੁੰਚੀ ਪੁਲਿਸਇਸ ਸਬੰਧੀ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੈਸਟ ਹਾਊਸ ਦੇ ਸਾਰੇ ਕਮਰੇ ਖੁੱਲ੍ਹਵਾਏ। ਹਰ ਕਮਰੇ ਵਿੱਚ ਲੜਕੇ-ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ। ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਚ ਲਿਆ ਹੈ।ਪੁਲਿਸ ਮੁਤਾਬਕ ਇਲਾਕੇ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਕਰਤਾਰ ਗੈਸਟ ਹਾਊਸ ‘ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ ਕਾਰਨ ਪੁਲਿਸ ਟੀਮ ਨੇ ਛਾਪਾ ਮਾਰਿਆ ਤੇ ਇਥੋਂ ਗੈਸਟ ਹਾਊਸ ਦੇ ਸੰਚਾਲਕ ਨੂੰ ਲੜਕੇ-ਲੜਕੀਆਂ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ।