ਕੁਝ ਦਿਨ ਪਹਿਲਾਂ ਜਸਵਿੰਦਰ ਭੱਲਾ ਦੇ ਲੜਕੇ ਪੁਖਰਾਜ ਭੱਲਾ ਅਤੇ ਦਿਸ਼ੂ ਦੀ ਮੰਗਣੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਦੋਨਾਂ ਦੀ ਜੋੜੀ ਨੂੰ ਲੋਕਾਂ ਵੱਲੋਂ ਖੂਬ ਪਿਆਰ ਵੀ ਮਿਲਿਆ ਸੀ। ਜਾਣਕਾਰੀ ਮੁਤਾਬਿਕ ਪਤਾ ਲੱਗਾ ਸੀ ਕਿ ਇਹ ਜੋੜੀ 19 ਨਵੰਬਰ ਨੂੰ ਵਿਆਹ ਹੋਇਆ। ਜਿਸ ਤੋਂ ਪਹਿਲਾਂ ਪੁਖਰਾਜ ਭੱਲਾ ਦੀ ਸੰਗੀਤ ਸੈਰੇਮਨੀ ਦੀ ਇਕ ਵੀਡੀਓ ਉਨ੍ਹਾਂ ਦੇ ਪਿਤਾ ਜਸਵਿੰਦਰ ਭੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਵੀ ਕੀਤੀ। ਜਿਸ ਵਿੱਚ ਯਾਰ ਜਿਗਰੀਆਂ ਵੱਲੋ ਪਾਈਆਂ ਗਈਆਂ

ਕਸੂਤੀਆਂ ਧਮਾਲਾ ਨੂੰ ਵੀ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਲੋਕ ਪੁਖਰਾਜ ਭੱਲਾ ਤੇ ਦਿਸ਼ੂ ਸਿੱਧੂ ਦੇ ਵਿਆਹ ਦੀਆਂ ਫੋਟੋਆਂ ਦੇਖਣ ਲਈ ਵੀ ਉਤਸੁੱਕ ਸਨ। ਹੁਣ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਪੁਖਰਾਜ ਭੱਲਾ ਤੇ ਦਿਸੂ ਸਿੱਧੂ ਗੁਰੂ ਘਰ ਲਾਵਾਂ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਭੱਲਾ ਨੇ ਆਪਣੇ ਲੜਕੇ ਦੇ ਵਿਆਹ ਦੇ ਸਮਾਗਮ ਉਤੇ ਖੂਬ ਭੰਗੜਾ ਵੀ ਪਾਇਆ।

ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਆਹ ਵਿਚ ਦੋਸਤ ਅਤੇ ਸਕੇ ਸਬੰਧੀਆਂ ਸਮੇਤ ਬਹੁਤ ਸਾਰੀਆਂ ਪੰਜਾਬੀ ਹਸਤੀਆਂ ਵੀ ਇਸ ਖੂਬਸੂਰਤ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੀਆਂ। ਜਿਵੇਂ ਹੀ ਪੁਖਰਾਜ ਭੱਲਾ ਅਤੇ ਦਿਸ਼ੂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਲੋਕਾਂ ਦੇ ਵੀ ਵੱਖੋ ਵੱਖਰੇ ਕੁਮੈਂਟ ਦੇਖਣ ਨੂੰ ਮਿਲ ਰਹੇ ਹਨ। ਲੋਕਾਂ ਵੱਲੋਂ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਆਸ਼ੀਰਵਾਦ ਦਿੱਤਾ ਜਾ ਰਿਹਾ ਹੈ। ਤੁਸੀ ਇਸ ਜੋੜੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਆਪਣੇ ਸੁਝਾਅ ਵੀ ਜ਼ਰੂਰ ਸਾਂਝੇ ਕਰਿਓ।