ਅੱਜ ਕੱਲ੍ਹ ਲੋਕਾਂ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਹੀ ਰਹਿ ਗਿਆ ਹੈ। ਕਈ ਲੋਕ ਤਾਂ ਇਹ ਵੀ ਨਹੀਂ ਦੇਖਦੇ ਕਿ ਜਿਸ ਤਰੀਕੇ ਨਾਲ ਉਹ ਪੈਸਾ ਕਮਾ ਰਹੇ ਹਨ, ਕੀ ਇਹ ਤਰੀਕਾ ਜਾਇਜ਼ ਹੈ? ਜਾਂ ਨਹੀਂ। ਇਹ ਲੋਕ ਪੈਸੇ ਦੇ ਲਾਲਚ ਵਿਚ ਨਵ ਜਨਮੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਤਾ ਪਿਤਾ ਤੋਂ ਦੂਰ ਕਰਨ ਤੋਂ ਨਹੀਂ ਝਿਜਕਦੇ। ਲਹਿਰਾਗਾਗਾ ਪੁਲਿਸ ਨੇ ਇਸ ਧੰਦੇ ਨਾਲ ਜੁੜੀ ਹੋਈ ਕਮਲੇਸ਼ ਕੌਰ ਨਾਮ ਦੀ ਇਕ ਔਰਤ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ਵਿਚੋਂ ਇਕ ਨਵ ਜਨਮਿਆ ਬੱਚਾ ਵੀ ਬਰਾਮਦ ਹੋਇਆ ਹੈ।
ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲਿਸ ਅਫਸਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇਕ ਗਰੋਹ ਦੁਆਰਾ ਨਵ ਜਨਮੇ ਬੱਚਿਆਂ ਨੂੰ ਵੇਚਣ ਦਾ ਧੰਦਾ ਕੀਤਾ ਜਾਂਦਾ ਹੈ। ਇਸ ਕਰਕੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਰੇਡ ਕੀਤੀ ਅਤੇ ਕਮਲੇਸ਼ ਕੌਰ ਨਾਮ ਦੀ ਇਕ ਔਰਤ ਨੂੰ ਇਕ ਨਵ ਜਨਮੇ ਬੱਚੇ ਸਮੇਤ ਕਾਬੂ ਕਰ ਲਿਆ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਇਹ ਇੱਕ ਗਿਰੋਹ ਹੈ।


ਪੁਲਿਸ ਇਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਉਦੇਸ਼ ਲਈ ਪੁਲਿਸ ਦੀਆਂ ਟੀਮਾਂ ਰਵਾਨਾ ਹੋ ਚੁੱਕੀਆਂ ਹਨ। ਉਨ੍ਹਾਂ ਵੱਲੋਂ ਕਮਲੇਸ਼ ਕੌਰ ਦਾ ਪਿਛੋਕੜ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਕਮਲੇਸ਼ ਕੌਰ ਤੇ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ। ਪੁਲਿਸ ਬੱਚੇ ਦੇ ਮਾਤਾ ਪਿਤਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਕਮਲੇਸ਼ ਕੌਰ ਪਹਿਲਾਂ ਵੀ ਇਸ ਧੰਦੇ ਨਾਲ ਜੁੜੀ ਹੋਈ ਹੈ।