ਬਾਬਾ ਸੋਢਲ ਦਾ ਮੇਲਾ ਪੰਜਾਬ ਦੇ ਦੁਆਬੇ ਇਲਾਕੇ ਦਾ ਮਸ਼ਹੂਰ ਇਤਿਹਾਸਕ ਤੇ ਧਾਰਮਿਕ ਮੇਲਿਆਂ ਹੈ। ਇਹ ਮੇਲਾ ਹਰ ਸਾਲ 22 ਸਤੰਬਰ-24 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਦਾ ਚੱਢਾ ਬਰਾਦਰੀ ਦੇ ਲੋਕਾਂ ਲਈ ਖਾਸ ਮਹੱਤਵ ਹੈ, ਉਹ ਇਸ ਮੇਲੇ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਮੇਲੇ ਦੇ ਦਿਨਾਂ ਦੌਰਾਨ ਚੱਢਾ ਬਰਾਦਰੀ ਦੇ ਲੋਕ ਸਿਰਫ ਕੜਾਹੀ ਵਿੱਚ ਤਲੇ ਹੋਏ ਪਕਵਾਨ ਹੀ ਖਾ ਸਕਦੇ ਹਨ। ਮੇਲੇ ਦੌਰਾਨ ਵੱਖ-ਵੱਖ ਸਭਾਵਾਂ ਤੇ ਧਾਰਮਿਕ ਕਮੇਟੀਆਂ ਵਲੋਂ ਦਿਨ-ਰਾਤ ਲੰਗਰ ਦੀ ਸੇਵਾ ਕਰਦੀਆਂ ਹਨ। ਇਸ ਮੇਲੇ ਦੌਰਾਨ ਬੱਚੇ ਤੇ ਵੱਡੇ ਝੂਲਿਆਂ, ਸਰਕਸਾਂ, ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੜੇ ਹੀ ਸੋਹਣੇ ਢੰਗ ਨਾਲ ਸਜਾਉਂਦੇ ਹਨ।

ਬਾਬਾ ਸੋਢਲ ਦਾ ਮੇਲਾ
ਕਿਸਮਧਾਰਮਿਕ ਮੇਲਾ
ਸ਼ੁਰੂਆਤ1900; 121 ਸਾਲ ਪਿਹਲਾਂ
ਸਥਾਨ
ਖੇਤਰਪੰਜਾਬ ਦੇ ਦੁਆਬੇ ਇਲਾਕਾ

ਇਤਿਹਾਸ 

ਇਹ ਮੇਲਾ ਬਾਬਾ ਸੋਢਲ ਦੀ ਯਾਦ ਵਿੱਚ ਲਗਦਾ ਹੈ, ਜਿਹੜੇ ਚੱਢਾ ਬਰਾਦਰੀ ਵਿਚੋਂ ਹੋਏ ਹਨ। ਉਨ੍ਹਾਂ ਦੇ ਬਚਪਨ ਦਾ ਨਾਂ ਸੋਢੀ ਸੀ, ਜੋ ਬਾਅਦ ਵਿੱਚ ਬਾਬਾ ਸੋਢਲ ਦੇ ਨਾਂ ਨਾਲ ਪ੍ਰਚੱਲਿਤ ਹੋ ਗਿਆ। ਜਲੰਧਰ ਸ਼ਹਿਰ ਵਿੱਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਜਗ੍ਹਾ ’ਤੇ ਇੱਕ ਛੋਟਾ ਜਿਹਾ ਤਾਲਾਬ ਹੋਇਆ ਕਰਦਾ ਸੀ। ਬਾਬਾ ਜੀ ਦੀ ਮਾਤਾ ਦੇ ਕੋਈ ਸੰਤਾਨ ਨਹੀਂ ਸੀ। ਕਿਸੇ ਫਕੀਰ ਵਲੋਂ ਮਿਲੇ ਵਰਦਾਨ ਤੋਂ ਬਾਅਦ ਬਾਬਾ ਸੋਢਲ ਦਾ ਜਨਮ ਹੋਇਆ ਪਰ ਫਕੀਰ ਨੇ ਉਨ੍ਹਾਂ ਦੀ ਮਾਤਾ ਨੂੰ ਚਿਤਾਵਨੀ ਦਿੱਤੀ ਹੋਈ ਸੀ ਕਿ ਜੇ ਉਨ੍ਹਾਂ ਨੇ ਇਸ ਪੁੱਤਰ ਨੂੰ ਬੁਰਾ-ਭਲਾ ਕਿਹਾ ਤਾਂ ਇਹ ਸੰਤਾਨ ਵਾਪਸ ਫਕੀਰ ਕੋਲ ਚਲੀ ਜਾਵੇਗੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਬਾਬਾ ਜੀ ਦੀ ਮਾਤਾ ਉਕਤ ਤਾਲਾਬ ਉਪਰ ਕੱਪੜੇ ਧੋ ਰਹੇ ਸਨ। ਬਾਬਾ ਜੀ ਆਪਣੀ ਮਾਂ ਨੂੰ ਸ਼ਰਾਰਤਾਂ ਨਾਲ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਤੋਂ ਗੁੱਸੇ ਵਿੱਚ ਆ ਕੇ ਮਾਤਾ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖ ਦਿੱਤਾ। ਮਾਤਾ ਦੀਆਂ ਇਹ ਗੱਲਾਂ ਸੁਣਦਿਆਂ ਹੀ ਬਾਬਾ ਸੋਢਲ ਨੇ ਤਾਲਾਬ ਵਿੱਚ ਛਾਲ ਮਾਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਬਾ ਜੀ ਦੇ ਵਿਛੋੜੇ ਕਾਰਨ ਉਨ੍ਹਾਂ ਦੀ ਮਾਤਾ ਉਥੇ ਬੈਠੀ ਕਈ ਦਿਨ ਰੋਂਦੀ ਰਹੀ। ਫਿਰ ਇੱਕ ਦਿਨ ਬਾਬਾ ਜੀ ਨੇ ਨਾਗ ਦੇਵਤਾ ਦੇ ਰੂਪ ਵਿੱਚ ਆਪਣੀ ਮਾਤਾ ਨੂੰ ਦਰਸ਼ਨ ਦਿੱਤੇ ਅਤੇ ਫਕੀਰ ਦੀ ਗੱਲ ਯਾਦ ਕਰਵਾਈ।