ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ, ਜੋ ਕਿ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਲੋਕਾਂ ਦਾ ਖਾਣਾ ਗ਼ਲਤ ਹੋ ਚੁੱਕਿਆ ਹੈ।
ਜਿਸ ਕਾਰਨ ਉਹ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਪੀਡ਼ਤ ਹੋ ਚਾਹੁੰਦੇ ਹਨ ਅਤੇ ਐਲੋਪੈਥੀ ਦਵਾਈਆਂ ਦਾ ਸੇਵਨ ਕਰ ਕੇ ਉਹ ਆਪਣੇ ਸਰੀਰ ਵਿਚ ਸਾੜ ਪਾ ਲੈਂਦੇ ਹਨ।ਪਰ ਫਿਰ ਵੀ ਉਨ੍ਹਾਂ ਦੀਆਂ ਬਿਮਾਰੀਆਂ ਦਾ ਖਾਤਮਾ ਨਹੀਂ ਹੁੰਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਯੁਰਵੇਦ ਵੱਲ ਜ਼ਿਆਦਾ ਧਿਆਨ ਦੇਈਏ ਅਤੇ ਆਯੁਰਵੈਦਿਕ ਤਰੀਕੇ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੀਏ।ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਅਸੀ ਪੰਜ ਮੁਨੱਕਾ ਰੋਜ਼ਾਨਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ।ਦੱਸ ਦਈਏ ਕਿ ਮੁਨੱਕੇ ਵਿਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ,ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਜੇਕਰ ਤੁਹਾਨੂੰ ਲੀਵਰ ਜਾਂ ਕਿਡਨੀ ਨਾਲ ਸਬੰਧਤ ਕੋਈ ਸਮੱਸਿਆ ਹੈ ਤਾਂ ਉਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਹਾਡੀ ਪਾਚਣ ਕਿਰਿਆ ਖਰਾਬ ਹੋ ਚੁੱਕੀ ਹੋਵੇ ਜਿਸ ਕਾਰਨ ਤੁਹਾਨੂੰ ਕਬਜ਼, ਬਦਹਜ਼ਮੀ, ਖੱਟੇ ਡਕਾਰ ਵਰਗੀ ਸਮੱਸਿਆ ਹੋਵੇ ਤਾਂ ਉਸ ਸਮੱਸਿਆ ਨੂੰ ਵੀ ਇਸ ਨੁਸਖ਼ੇ ਨਾਲ ਹੱਲ ਕੀਤਾ ਜਾ ਸਕਦਾ ਹੈ।ਸਰੀਰ ਵਿੱਚ ਕਮਜ਼ੋਰੀ ਹੋਣ ਨਾਲ ਜੇਕਰ ਤੁਹਾਡੇ ਵਾਲ ਝੜ ਰਹੇ ਹਨ ਜਾਂ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਰਹੀ ਹੋਵੇ ਤਾਂ ਉਸ ਹਾਲਤ ਵਿੱਚ ਵੀ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਹੋ ਗਈ ਹੋਵੇ ਜਾਂ ਫਿਰ ਤੁਹਾਡਾ ਖ਼ੂਨ ਬਹੁਤ ਜ਼ਿਆਦਾ ਗਾੜ੍ਹਾ ਹੋ ਚੁੱਕਿਆ ਹੋਵੇ ਉਸ ਸਮੇਂ ਤੁਸੀਂ ਪੰਜ ਮੁਨੱਕਾ ਦਾ ਸੇਵਨ ਰੋਜ਼ਾਨਾ ਕਰੋ।ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀਆਂ ਇਹ ਸਮੱਸਿਆਵਾਂ ਦੂਰ ਹੋ ਜਾਣਗੀਆਂ।ਇਸ ਲਈ ਤੁਸੀ ਪੰਜ ਮੁਨੱਕਾ ਨੂੰ ਦੁੱਧ ਵਿਚ ਉਬਾਲ ਕੇ ਇਸ ਦਾ ਸੇਵਨ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਮੁਨੱਕੇ ਨੂੰ ਸ਼ਹਿਦ ਨਾਲ ਵੀ ਸੇਵਨ ਕਰ ਸਕਦੇ ਹੋ,ਪਰ ਸਭ ਤੋਂ ਵਧੀਆ ਤਰੀਕਾ ਹੈ ਕਿ ਜੇਕਰ ਤੁਸੀਂ ਰਾਤ ਦੇ ਸਮੇਂ ਪੰਚ ਮੁਨੱਕਾ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿੰਦੇ ਹੋ ਅਤੇ ਸਵੇਰੇ ਖਾਲੀ ਪੇਟ ਉਸ ਪਾਣੀ ਦਾ ਸੇਵਨ ਕਰਦੇ ਹੋ ਅਤੇ ਨਾਲ ਹੀ ਉਨ੍ਹਾਂ ਭਿੱਜੇ ਹੋਏ ਮੁਨੱਕੇ ਨੂੰ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰਾ ਫ਼ਾਇਦਾ ਹੋਵੇਗਾ ਅਤੇ ਤੁਹਾਨੂੰ ਖਾਂਸੀ, ਜ਼ੁਕਾਮ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ। ਭਾਵ ਕਿ ਤੁਹਾਡੇ ਸਰੀਰ ਵਿਚ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਹੋ ਗਈ ਹੋਵੇ ਤਾਂ ਉਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।