ਜਲੰਧਰ:-ਜੁਆਇੰਟ ਕਮੇਟੀ ਵੱਲੋਂ ਪੰਜਾਬ ਯੂ. ਟੂ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਪੰਜਾਬ ਦੇ ਸੱਦੇ ’ਤੇ ਅੱਜ ਸਹਿਕਾਰਤਾ ਭਵਨ ਜਲੰਧਰ ’ਚ ਸ. ਸੁਖਜੀਤ ਸਿੰਘ, ਸੂਬਾ ਕਨਵੀਨਰ ਅਤੇ ਸੂਬਾ ਪ੍ਰਧਾਨ ਸੀ. ਪੀ. ਐੱਫ ਕਰਮਚਾਰੀ ਯੂਨੀਅਨ, ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ/ਡੀ.ਜੀ.ਪੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ/ਡੀ. ਜੀ. ਪੀ. ਪੰਜਾਬ ਤੇ ਨਵਾਂਸ਼ਹਿਰ ਦੇ ਪੁਲਸ ਪ੍ਰਸ਼ਾਸਨ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਗਈ ਹੈ। ਵੇਦ ਪ੍ਰਕਾਸ਼, ਅਮਨਦੀਪ ਸਿੰਘ, ਤੇਜਿੰਦਰ ਸਿੰਘ, ਪਿਆਰਾ ਸਿੰਘ, ਸੁਭਾਸ਼ ਮੱਟੂ, ਪਵਨ ਕੁਮਾਰ, ਪੁਸ਼ਪਿੰਦਰ ਕੁਮਾਰ, ਮਿਨਾਕਸ਼ੀ ਧੀਰ ਨੇ ਸਾਂਝੇ ਤੌਰ ’ਤੇ ਕਿਹਾ ਹੈ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮੁਲਾਜ਼ਮਾਂ ’ਚ ਸੂਬਾ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ’ਚ ਕੈਬਨਿਟ ਮੰਤਰੀਆਂ ਦੇਵਿਵਹਾਰ ਕਾਰਨ ਸਮੁੱਚੇ ਮੁਲਾਜ਼ਮ ਵਰਗ ’ਚ ਸਰਕਾਰ ਪ੍ਰਤੀ ਰੋਸ ਹੋਰ ਪੈਦਾ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪੇ ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਫੈਸਲਾ ਮੁਲਾਜ਼ਮਾਂ ਦੇ ਹੱਕ ਨਾ ਕੀਤਾ ਤਾਂ ਸੂਬਾ ਸਰਕਾਰ ਵਿਰੁੱਧ ਸੰਘਰਸ਼ ਹੋਰ ਤੇਜ਼ ਹੋਵੇਗਾ। ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਦਾ ਠੋਸ ਹੱਲ ਨਾ ਕੀਤਾ ਤਾਂ 20 ਅਗਸਤ ਨੂੰ ਜਲੰਧਰ ’ਚ ਜ਼ਿਲ੍ਹਾ ਪੱਧਰੀ ਰੈਲੀ ਕਰਕੇ ਐੱਮ. ਐੱਲ. ਏ. ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

ਸ. ਸੁਖਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਨਵਾਂਸ਼ਹਿਰ ’ਚ ਪੁਲਸ ਪ੍ਰਸ਼ਾਸਨ ਵੱਲੋਂ ਰੂਲਾਂ-ਨਿਯਮਾਂ ਨੂੰ ਛਿੱਟਕੇ ਢੰਗ ਕੇ ਸਹਿਤਕਾਰਤਾ ਵਿਭਾਗ ਦੇ 3 ਇੰਸਪੈਕਟਰਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਜੋ ਕਿ ਪੁਲਸ ਪ੍ਰਸ਼ਾਸਨ-ਸਰਕਾਰ ਦੀ ਧੱਕੇਸ਼ਾਹੀ ਹੈ। ਸਰਕਾਰੀ ਕਰਮਚਾਰੀਆਂ-ਅਧਿਕਾਰੀਆਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਐੱਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਵਿਭਾਗੀ ਪੜਤਾਲ ਕਰਨੀ ਬਣਦੀ ਹੈ ਪਰ ਜ਼ਿਲ੍ਹਾਂ ਨਵਾਂਸ਼ਹਿਰ ਦੀ ਪੁਲਸ ਵੱਲੋਂ ਬਿਨ੍ਹਾਂ ਵਿਭਾਗੀ ਪੜਤਾਲ ਦੇ ਅਜਿਹੀ ਕਾਰਵਾਈ ਕਾਰਨ ਸਹਿਕਾਰਤਾ ਵਿਭਾਗ ਦੇ ਸਮੂਹ ਇੰਸਪੈਕਟਰਾਂ ਨੂੰ ਮਾਨਸਿਕ ਪ੍ਰੇਸ਼ਾਨੀ ’ਚ ਲਿਆਉਂਦਾ ਹੈ ਅਤੇ ਜਿਸ ਕਾਰਨ ਸਮੁੱਚੇ ਪੰਜਾਬ ’ਚ ਸਹਿਤਕਾਰਤਾ ਵਿਭਾਗ ਦੇ ਇੰਸਪੈਕਟਰ ਹੜਤਾਲ ’ਤੇ ਚਲੇ ਗਏ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਜਲੰਧਰ ਵੱਲੋਂ ਧਰਨੇ ’ਚ ਆ ਕੇ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦਾ ਮੰਗ ਪੱਤਰ ਜੋ ਕਿ ਮੁੱਖ ਮੰਤਰੀ-ਸਹਿਤਕਾਰਤਾ ਮੰਤਰੀ-ਡੀ. ਜੀ. ਪੀ. ਪੰਜਾਬ ਦੇ ਨਾਮ ’ਤੇ ਸੀ ਨੂੰ ਪ੍ਰਾਪਤ ਕੀਤਾ। ਇਸ ਮੌਕੇ ’ਤੇ ਕਿ੍ਰਪਾਲ ਸਿੰਘ, ਹਰਭਜਨ ਸਿੰਘ, ਇੰਦਰਦੀਪ ਸਿੰਘ ਕੋਹਲੀ, ਸੰਜੀਵ ਸਿੰਘ ਖਾਲਸਾ, ਬਲਮੀਚ ਸਿੰਘ, ਮਨੋਹਰ ਲਾਲ, ਅੰਮਿ੍ਰਤਪਾਲ ਕੌਰ, ਆਸ਼ਾ ਗੁਪਤਾ, ਸਰਬਜੀਤ ਰੌਪ, ਨੀਲਮ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਪ੍ਰੇਮ ਮਹਿਤਾ, ਬਲਜੀਤ ਕੁਮਾਰ, ਸੁਰਦਿੰਰ ਰਿੰਕੂ, ਵਿਕਾਸ਼ ਵਰਮਾ, ਵਿਰਕਮਜੀਤ ਸਿੰਘ, ਰਵੀ ਕੁਮਾਰ, ਗੁਰਪ੍ਰੀਤ ਸਿੰਘ, ਗੁਰਬਚਨ ਸਿੰਘ, ਦਵਿੰਦਰ ਕੁਮਾਰ ਸਮੇਤ ਮਲਾਜ਼ਮ ਮੌਜੂਦ ਸਨ।