ਜਲੰਧਰ 3 ਅਗਸਤ - ਜਿਲਾ ਜਲੰਧਰ ਦੇ ਹਲਕਾ ਆਦਮਪੁਰ ਅਧੀਨ ਪੈਂਦੇ ਜਲੰਧਰ ਪਬਲਿਕ ਸਕੂਲ ਪਿੰਡ ਜੈਤੇਵਾਲੀ ਦੇ ਵਿਦਿਆਰਥੀਆ ਦਾ ਸੀ ਬੀ ਐਸ ਈ 10 ਵੀ ਜਮਾਤ ਦਾ ਨਤੀਜਾ 100 ਫੀਸਦੀ ਰਿਹਾ । ਸਮੂਹ ਵਿਦਿਆਰਥੀਆ ਵਿੱਚੋ ਪਹਿਲਾ ਸਥਾਨ ਹਰਸ਼ , ਦੂਜਾ ਹਰਸ਼ੀਤਾ ਚੌਧਰੀ ਤੇ ਤੀਜਾ ਸਥਾਨ ਮਨਪ੍ਰੀਤ ਕੌਰ ਨੇ ਹਾਸਿਲ ਕੀਤਾ । ਸਕੂਲ ਦੇ ਸਮੂਹ ਵਿਦਿਆਰਥੀਆ ਨੇ ਆਪਣੀ ਕਾਮਯਾਬੀ ਦਾ ਸਿਹਰਾ ਪ੍ਰਿੰਸੀਪਲ, ਅਧਿਆਪਕ ਅਤੇ ਮਾਤਾ ਪਿਤਾ ਨੂੰ ਦਿੱਤਾ । ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਮਨਿੰਦਰਜੀਤ ਸਿੰਘ ਸਿੱਕਾ ਅਤੇ ਐਮ ਡੀ ਸ਼੍ਰੀਮਤੀ ਸਿਮਲਜੀਤ ਕੌਰ ਸਿੱਕਾ ਨੇ ਵਿਦਿਆਰਥੀ ਤੇ ਓਹਨਾ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ । ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕੁਮੁਧ ਬਖਸ਼ੀ ਨੇ ਵਿਦਿਆਰਥੀ ਤੇ ਓਹਨਾ ਦੇ ਮਾਤਾ ਪਿਤਾ ਨੂੰ ਵਧਾਈ ਸੰਦੇਸ਼ ਦਿੰਦਿਆਂ ਬੱਚਿਆ ਦੇ ਚੰਗੇ ਭਵਿੱਖ ਵਾਸਤੇ ਅਰਦਾਸ ਕੀਤੀ।