ਕੈਬਨਿਟ ਸਬ ਕਮੇਟੀ ਅਤੇ ਮੁਲਾਜ਼ਮ ਫਰੰਟ ਵਿਚਕਾਰ ਹੁਣ 4 ਅਗਸਤ ਨੂੰ ਮੀਟਿੰਗ ਹੋਵੇਗੀ। ਉਥੇ ਹੀ ਮੁਲਾਜ਼ਮ ਅਤੇ ਪੈਨਸ਼ਨਰ ਮੁਲਾਜ਼ਮ ਫਰੰਟ ਨੇ 4 ਅਗਸਤ ਨੂੰ ਵੀ ਮੰਗਾਂ ਨਾ ਮੰਨਣ ਦੀ ਸੂਰਤ ਵਿਚ 9 ਅਗਸਤ ਤੋਂ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ।
ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਕਿਹਾ ਮੰਗਾਂ ਬਾਰੇ ਫਰੰਟ ਕੁਝ ਥੱਲੇ ਆਵੇ ਅਤੇ ਸਰਕਾਰ ਕੁਝ ਉਪਰ ਆਉਂਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਰੈਵਨਿਊ ਨਹੀਂ ਆ ਰਿਹਾ ਤੇ ਉਹਨਾਂ ਅੰਕ 2.72 ਮੰਨਣ ਤੋਂ ਹਨ ਇਨਕਾਰੀ ਕਰ ਦਿੱਤੀ।
ਸੂਤਰਾਂ ਅਨੁਸਾਰ ਵਿੱਤ ਮੰਤਰੀ ਨੇ ਕਿਹਾ ਕਿ ਮੌਜੂਦਾ ਤਨਖਾਹ ਮਿਥਣ ਦੇ ਫਾਰਮੂਲੇ ਨਾਲ ਹਰੇਕ ਮੁਲਾਜ਼ਮ ਦੀ ਤਨਖਾਹ ਵਿਚ 10 ਫੀਸਦ ਵਾਧਾ ਹੋਵੇਗਾ। ਪਰ ਮੁਲਾਜ਼ਮ ਆਗੂਆਂ ਨੇ ਤਨਖਾਹਾਂ ਵਿਚ ਘੱਟੋ ਘੱਟ 20 ਫੀਸਦ ਵਾਧਾ ਦੇਣ ਦੀ ਮੰਗ ਕੀਤੀ ਹੈ। ਜਿਸ ਕਾਰਨ ਹੁਣ ਤਨਖਾਹ ਸੋਧਣ ਦੇ ਅੰਕ ਉਪਰ ਦੋਵਾਂ ਧਿਰਾਂ ਵਿਚਕਾਰ ਪੇਚ ਫਸਿਆ ਹੈ।