ਪੀ.ਐਨ.ਡੀ.ਟੀ. ਦੀ ਹੋਈ ਮੀਟਿੰਗ

ਅੰਮ੍ਰਿਤਸਰ 21 ਅਗਸਤ 2021-- ਬੀਤੀ ਸ਼ਾਮ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਪੀ.ਸੀ.-ਪੀ.ਐਨ.ਡੀ.ਟੀ. ਜਿਲ੍ਹਾ ਅਡਵਾਇਜਰੀ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪੀ.ਐਨ.ਡੀ.ਟੀ. ਕਮੇਟੀ ਦੇ ਮੈਂਬਰ ਸ੍ਰੀਮਤੀ ਰਿਤੂ ਕੁਮਾਰ ਏ.ਡੀ.ਏ., ਡਾ. ਹਰਜੋਤ ਕੌਰ, ਡਾ. ਸਰਤਾਜ ਸਿੰਘ, ਡਾ. ਕੁਨਾਲ ਬੰਸਲ, ਡਾ. ਜਸਪ੍ਰੀਤ ਸ਼ਰਮਾ ਜਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਵਲ ਸਰਜਨ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਕੁੱਲ 23 ਕੇਸ ਵਿਚਾਰੇ ਗਏ ਹਨ। ਉਨਾਂ ਕਿਹਾ ਕਿ ਇਨਾਂ ਕੇਸਾਂ ਵਿੱਚ ਜਿਆਦਾਤਰ ਕੇਸ ਅਲਟ੍ਰਾਸਾਊਂਡ ਸੈਂਟਰਾਂ ਦੀ ਰਜਿਸਟਰੇਸ਼ਨ ਰੀਨਿਊ ਕਰਵਾਉਣ ਅਤੇ ਨਵੇਂ ਰਜਿਸਟਰ ਕਰਨ ਸਬੰਧੀ ਸਨ। ਉਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਕੁਝ ਮੈਂਬਰਾਂ ਵਲੋਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਅਲਟ੍ਰਾਸਾਊਂਡ ਕੇਂਦਰਾਂ ਵਲੋਂ ਆਪਣੇ ਰੇਟ ਡਿਸਪਲੇ ਨਹੀਂ ਕੀਤੇ ਜਾਂਦੇ। ਸਿਵਲ ਸਰਜਨ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਚਲ ਰਹੇ 185 ਅਲਟ੍ਰਾਸਾਉਂਡ ਕੇਂਦਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਤੁਰੰਤ ਆਪਣੇ-ਆਪਣੇ ਅਲਟ੍ਰਸਾਊਂਡ ਕੇਂਦਰਾਂ ਦੇ ਬਾਹਰ ਆਪਣੇ ਰੇਟ ਡਿਸਪਲੇ ਕਰਨ।
ਸਿਵਲ ਸਰਜਨ ਨੇ ਦੱਸਿਆ ਕਿ ਅਲਟ੍ਰਾਸਾਉਂਡ ਕੇਂਦਰ ਨੇ ਆਪਣੀ ਰਜਿਸਟਰੇਸ਼ਨ ਖ਼ਤਮ ਹੋਣ ਤੋਂ ਪਹਿਲਾਂ 30 ਦਿਨ ਪਹਿਲਾਂ ਰਜਿਸਟਰੇਸ਼ਨ ਰੀਨਿਊ ਕਰਨ ਲਈ ਅਪਲਾਈ ਕਰਨਾ ਹੁੰਦਾ ਹੈ ਪਰ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਕੇਂਦਰਾਂ ਵਲੋਂ ਬਹੁਤ ਘੱਟ ਸਮਾਂ ਰਹਿਣ ਤੇ ਰਜਿਸਟਰੇਸ਼ਨ ਰੀਨਿਊ ਲਈ ਅਪਲਾਈ ਕੀਤਾ ਜਾਂਦਾ ਹੈ, ਜੋ ਕਿ ਹਦਾਇਤਾਂ ਅਨੁਸਾਰ ਠੀਕ ਨਹੀਂ ਹੈ। ਉਨਾਂ ਕਿਹਾ ਕਿ ਜਿਨਾਂ ਅਲਟ੍ਰਾਸਾਊਂਡਾਂ ਦੀ ਰਜਿਸਟਰੇਸ਼ਨ ਰੀਨਿਊ ਕਰਨ ਲਈ ਸਮੇਂ ਸਿਰ ਦਸਤਾਵੇਜ ਮੁਹੱਈਆ ਨਹੀਂ ਕਰਵਾਏ ਜਾਣਗੇ, ਉਨਾਂ ਦੇ ਅਲਟ੍ਰਾਸਾਊਂਡ ਕੇਂਦਰਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਿਵਲ ਸਰਜਨ ਲੇ ਦੱਸਿਅ ਕਿ ਸਮੇਂ ਸਮੇਂ ਇਨਾਂ ਅਲਟ੍ਰਾਸਾਉਂਡ ਕੇਂਦਰਾਂ ਦਾ ਨਿਰੀਖਣ ਸਬੰਧਤ ਅਧਿਕਾਰੀ ਵਲੋਂ ਕੀਤਾ ਜਾਂਦਾ ਹੈ ਅਤੇ ਉਸ ਦੀ ਰਿਪੋਰਟ ਦੇ ਆਧਾਰ ਤੇ ਹੀ ਰਜਿਸਟਰੇਸ਼ਨ ਰੀਨਿਊ ਕੀਤੀ ਜਾਂਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਜਿਲ੍ਹੇ ਦੇ ਵਿੱਚ ਚੱਲ ਰਹੇ ਅਲਟ੍ਰਾਸਾਉਂਡ ਕੇਂਦਰਾਂ ਵਲੋਂ ਜਿਸ ਸਮੇਂ ਲਈ ਅਲਟ੍ਰਾਸਾਉਂਡ ਕੇਂਦਰ ਖੋਲ੍ਹਣ ਦੀ ਮਨਜੂਰੀ ਲਈ ਗਈ ਹੈ। ਉਹ ਸਮੇਂ ਸਿਰ ਆਪਣੇ ਕੇਂਦਰ ਖੋਲ੍ਹਣੇ ਯਕੀਨੀ ਬਣਾਉਣ ਅਤੇ ਛੁੱਟੀਆਂ ਵਾਲੇ ਦਿਨ ਵੀ ਆਪਣੇ ਅਲਟ੍ਰਾਸਾਉਂਡ ਕੇਂਦਰ ਖੋਲ੍ਹੇ ਜਾਣ ਤਾਂ ਜੋ ਮਰੀਜਾਂ ਨੂੰ ਕਿਸੇ ਕਿਸਮ ਦੀ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਸਿਵਲ ਸਰਜਨ ਨੇ ਦੱਸਿਆ ਕਿ ਮਿੱਥ ਸਮੇਂ ਦੌਰਾਨ ਪੀ.ਐਨ.ਡੀ.ਟੀ. ਕਮੇਟੀ ਦੀ ਮੀਟਿੰਗ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਅਲਟ੍ਰਾਸਾਉਂਡ ਕੇਂਦਰਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਜਾ ਸਕੇ।