ਜਲੰਧਰ:-ਦਫ਼ਤਰ ਡਿਪਟੀ ਕਮਿਸ਼ਨਰ, ਜਲੰਧਰ ਵੱਲੋਂ ਪੱ:ਨੰ: 2646-59/EA ਮਿਤੀ 30-07-2021 ਰਾਹੀਂ ਤਿੰਨ ਕਰਮਚਾਰੀਆਂ (ਸੀਨੀਅਰ ਸਹਾਇਕਾਂ) ਨੂੰ ਰਿਵਰਟ ਕੀਤਾ ਗਿਆ ਹੈ, ਜਿਸ ਸੰਬੰਧੀ ਸਾਰੇ ਕਰਮਚਾਰੀਆਂ ਵਿੱਚ ਬਹੁਤ ਰੋਸ ਹੈ ਅਤੇ ਇਸ ਨਾਲ ਅੱਗੋਂ ਪ੍ਰਮੋਟ ਹੋਣ ਵਾਲੇ ਕਰਮਚਾਰੀਆਂ ਦਾ ਵੀ ਨੁਕਸਾਨ ਹੈ। ਇਸ ਪੱਤਰ ਵਿਚ ਸਰਕਾਰ ਦੇ ਜਿਸ ਪੱਤਰ ਦਾ ਹਵਾਲਾ ਦਿੱਤਾ ਗਿਆ ਹੈ, ਉਸ ਵਿੱਚ ਇਹ ਕਿਤੇ ਨਹੀਂ ਲਿਖਿਆ ਕੇ ਅਜਿਹਾ ਹੋਣ ਨਾਲ ਕਰਮਚਾਰੀਆਂ ਨੂੰ ਰਿਵਰਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਜਿਹੇ ਹੁਕਮ ਪੰਜਾਬ ਦੇ ਹੋਰ ਕਿਸੇ ਵੀ ਜ਼ਿਲੇ ਵਿਚ ਨਹੀਂ ਹੋਏ।

ਇਸ ਲਈ DC ਦਫ਼ਤਰ ਦੀ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮਿਤੀ 30-07-2021 ਨੂੰ ਜਾਰੀ ਹੋਏ ਇਹਨਾਂ ਹੁਕਮਾਂ ਦੇ ਵਿਰੋਧ ਵਿੱਚ ਮਿਤੀ 2 ਅਗਸਤ ਤੋਂ 4 ਅਗਸਤ 2021 ਤੱਕ DC ਦਫ਼ਤਰ ਜਲੰਧਰ ਵਿੱਚ ਕਲਮਛੋੜ ਹੜਤਾਲ ਕੀਤੀ ਜਾਵੇਗੀ ਅਤੇ ਇਹ ਤਿੰਨ ਦਿਨ ਦਫ਼ਤਰ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਰਨਾ ਦਿੱਤਾ ਜਾਵੇਗਾ।

3 ਅਗਸਤ ਨੂੰ ਗੇਟ ਰੈਲੀ ਕਰਕੇ ਇਸ ਪੱਤਰ ਦੀਆਂ ਕਾਪੀਆਂ DC ਦਫ਼ਤਰ ਦੇ ਗੇਟ ਸਾਹਮਣੇ ਫੂਕੀਆਂ ਜਾਣਗੀਆਂ।

4 ਅਗਸਤ ਨੂੰ ਗੇਟ ਰੈਲੀ ਕਰਕੇ DC ਦਫ਼ਤਰ ਦੇ ਗੇਟ ਸਾਹਮਣੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।

ਜੇਕਰ 4 ਅਗਸਤ 2021 ਤੱਕ ਇਹ ਪੱਤਰ ਰੱਦ ਨਾ ਕੀਤਾ ਗਿਆ ਤਾਂ ਇਸੇ ਦਿਨ ਮੀਟਿੰਗ ਕਰਕੇ ਅਗਲੇ ਤਿੱਖੇ ਐਕਸ਼ਨ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਹੜਤਾਲ ਨਾਲ ਕੰਮ ਬੰਦ ਹੋਣ ਦੀ ਸਾਰੀ ਜ਼ਿੰਮੇਵਾਰੀ ਲੋਕਲ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ।

ਤੇਜਿੰਦਰ ਸਿੰਘ, ਜਿਲਾ ਪ੍ਰਧਾਨ
ਨਰੇਸ਼ ਕੌਲ, ਜਨਰਲ ਸਕੱਤਰ ਅਤੇ ਸਮੂਹ ਜਿਲਾ ਬਾਡੀ, DC ਦਫ਼ਤਰ ਕਰਮਚਾਰੀ ਯੂਨੀਅਨ ਜਲੰਧਰ।