ਸ੍ਰੀ ਮੁਕਤਸਰ ਸਾਹਿਬ 8 ਜੂਨ:- ਸਿੱਖਿਆ ਮੰਤਰੀ ਸ੍ਰੀ ਵਿਜੈ ਸਿੰਗਲਾ ਅਤੇ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੀ ਰਹਨੁਮਾਈ ਹੇਠ ਹੇਠ ਕੋਰੋਨਾ ਸਮੇਂ ਦੌਰਾਨ ਵੀ ਸਰਕਾਰੀ ਸਕੂਲਾਂ ਵਿੱਚ ਬਾਲ ਸਭਾ ਨਿਰਵਿਘਨ ਚੱਲ ਰਿਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲਾ ਮੀਡੀਆ ਕੋਆਰਡੀਨੇਟਰ ਸ਼੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲਾ ਸਿੱਖਿਆ ਅਫਸਰ(ਐ.ਸਿੱ.) ਪ੍ਰਭਜੋਤ ਕੌਰ  ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਐ.ਸਿੱ.) ਸ. ਸੁਖਦਰਸ਼ਨ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਬਾਲ ਸਭਾ ਬਹੁਤ ਵਧੀਆ ਚੱਲ ਰਹੀ ਹੈ । ਬਿਤੇ ਦਿਨੀ ਬਾਲ ਸਭਾ ਦੀ ਤੀਜੀ ਲੜੀ ਦਾ ਆਯੋਜਨ ਕੀਤਾ ਗਿਆ  ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਪ੍ਰਭਜੋਤ ਕੌਰ ਸ਼ਾਮਿਲ ਹੋਏ। ਇਸ ਬਾਲ ਸਭਾ ਵਿੱਚ ਵਿਦਿਆਰਥੀ ਅਧਿਆਪਕ ਅਤੇ ਮਾਪਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਦੁਆਰਾ ਵੱਖ ਵੱਖ ਸਾਹਿਤਕ ਅਤੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ  ।ਬਾਲ ਸਭਾ ਵਿੱਚ ਬਾਲ ਸਭਾ ਦੇ ਸਿਹਤ ਸਿੱਖਿਆ ਸਵੈ ਤੇ ਸਮਾਜ ( ਚਾਰ ਸੱਸੇ) ਮਾਟੋ ਦਾ ਧਿਆਨ ਰੱਖਦੇ ਹੋਏ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਦਿੱਤੀਆਂ ।ਵਿਦਿਆਰਥੀਆਂ ਨੂੰ ਲਗਾਤਾਰ ਬਾਲ ਸਭਾ ਨਾਲ ਧਿਆਨ ਨਾਲ ਜੁੜੀ ਰੱਖਣ ਲਈ ਬਾਕੀ ਪੇਸ਼ਕਾਰੀਆਂ ਦੇ ਨਾਲ ਨਾਲ  ਕੁਇਜ ਦਾ ਆਯੋਜਨ ਕੀਤਾ ਗਿਆ  ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਜਿਆਦਾ ਦਿਲਚਸਪੀ ਦਿਖਾਈ ।ਹਰ ਕੋਈ ਪੇਸ਼ਕਾਰੀ ਇਕ ਤੋਂ ਵਧ ਕੇ ਦੂਜੀ ਸੀ ।ਪਹਿਲੀ ਜਮਾਤ ਦੇ ਵਿਦਿਆਰਥੀ ਅੰਸ਼ਦੀਪ ਸਿੰਘ ਜਮਾਤ ਪਹਿਲੀ  ਸਪਸ ਖੋਖਰ ਨੇ ਸਰੀਰ ਦੇ ਅੰਗਾਂ ਦੇ ਨਾਮ ਅੰਗਰੇਜ਼ੀ ਵਿਚ ਬੜੇ ਹੀ ਨਿਵੇਕਲੇ ਤੇ ਦਿਲ ਖਿੱਚਵੇਂ ਢੰਗ ਨਾਲ ਵਿਦਿਆਰਥੀਆਂ ਨਾਲ ਸਾਂਝੇ ਕੀਤੇ ।ਜਿੱਥੇ ਨਵ ਮੀਤ ਸਿੰਘ ਨਵਦੀਪ ਕੌਰ ਅਤੇ ਗੁਰਪ੍ਰੀਤ ਕੌਰ ਨੇ ਖੂਬਸੂਰਤ ਸੇਧ ਭਰਪੂਰ ਗੀਤ ਗਾਏ । ਉਥੇ ਨਰਿੰਦਰ ਕੌਰ ,ਕਰਨਵੀਰ ਸਿੰਘ ਅਤੇ ਅੰਮਿ੍ਰਤਪਾਲ ਸਿੰਘ ਨੇ ਕਵਿਤਾਵਾਂ ਰਾਹੀਂ  ਦੇਸ਼ ਭਗਤੀ ਦਾ ਰੰਗ ਬੰਨਿਆ ।ਚੰਗੀ ਸਿਹਤ ਲਈ ਸੇਧਾਂ ਕਿ੍ਰਸ਼ਮਾ ਅਤੇ ਅਨੁ ਨੇ ਵਿਦਿਆਰਥੀਆਂ ਨਾਲ  ਸਾਂਝੀਆਂ ਕੀਤੀਆਂ। ਵਿਸ਼ਵ ਵਾਤਾਵਰਣ ਦਿਵਸ ਨੂੰ ਮਨਾਉਂਦੇ ਹੋਏ ਅਧਿਆਪਕ ਸ਼ੁਭਮ, ਸਰਕਾਰੀ ਪ੍ਰਾਇਮਰੀ ਸਕੂਲ ਕੋਠੇ  ਬਹਿਕਾਂ  ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ  ਬਹੁਤ ਹੀ ਉਪਯੋਗੀ ਜਾਣਕਾਰੀ ਦਿੱਤੀ ।ਏਕ ਨੂਰ ਅਤੇ ਸਮਪ੍ਰੀਤ ਕੌਰ ਵਰਗੀਆਂ ਵਿਦਿਆਰਥਣਾਂ  ਨੇ ਸੱਭਿਆਚਾਰਕ ਬੋਲੀਆਂ ਦੀ ਜੁਗਲਬੰਦੀ ਨਾਲ ਬਾਲ ਸਭਾ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।ਹੋਰ ਤਾਂ ਹੋਰ ਇਸ ਬਾਲ ਸਭਾ ਦੀ ਇੱਕ ਵਿਸ਼ੇਸ਼ਤਾ ਹੋਰ ਰਹੀ ਇਸ ਦੇ ਸੰਚਾਲਨ ਲਈ ਤਿੰਨ ਵਿਦਿਆਰਥੀਆਂ ਨੇ ਸਹਾਇਕ ਸੰਚਾਲਕ ਵਜੋਂ ਭੂਮਿਕਾ ਨਿਭਾਈ ।ਜਿਨਾਂ ਨੇ ਵਿਦਿਆਰਥੀਆਂ ਵਿੱਚ ਖੂਬਸੂਰਤ ਢੰਗ ਨਾਲ ਸਮੁੱਚੀ ਬਾਲ ਸਭਾ ਵਿੱਚ  ਅਨੁਸ਼ਾਸਨ ਬਣਾ ਕੇ ਰੱਖਿਆ ।
                ਬਾਲ ਸਭਾ ਦੇ ਸੰਚਾਲਕ ਮਨਜੀਤ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸ਼ਾਮ ਸਿੰਘ ਭਲਾਈਆਣਾ ਨੇ ਦੱਸਿਆ  ਜਿੱਥੇ ਬਾਲ ਸਭਾ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੀ ਕਲਾ ਦਿਖਾਉਦੇ ਹਨ ਉਥੇ ਬਾਲ ਸਭਾ ਦੇਖਣ ਵਾਲੇ ਵਿਦਿਆਰਥੀਆਂ ਵਿੱਚ  ਸਹਿਨਸ਼ੀਲਤਾ,ਅਨੁਸ਼ਾਸ਼ਨ ਅਤੇ ਲੀਡਰਸ਼ਿਪ ਵਰਗੇ ਅਨੇਕਾਂ ਗੁਣ ਵਿਕਸਤ ਹੁੰਦੇ ਹਨ ।ਇਸ ਲਾਈਵ ਬਾਲ ਸਭਾ ਵਿੱਚ  ਵਿਦਿਆਰਥੀ  ਆਪਣੇ ਆਪ ਨੂੰ ਸਕੂਲ ,ਅਧਿਆਪਕਾਂ ,ਆਪਣੀ ਅਕਾਦਮਿਕ ਸਿੱਖਿਆ ਅਤੇ ਸਾਥੀਆਂ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ  ।ਉਨਾਂ ਦੱਸਿਆ ਕਿ ਸਮੁੱਚੀ ਟੀਮ ਵੱਲੋਂ ਛੋਟੀਆਂ ਛੋਟੀਆਂ ,ਪਰ ਕੰਮ ਦੀਆਂ ਗੱਲਾਂ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਸਾਰੀ ਜਾਣਕਾਰੀ ਦੇਣ ਦਾ ਹਮੇਸ਼ਾਂ ਉਪਰਾਲਾ ਕੀਤਾ ਜਾਂਦਾ ਹੈ ।ਉਨਾਂ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਖੇਤਰ ਹੋਰ ਵਿਸ਼ਾਲ ਕਰਨ ਦੀ ਯੋਜਨਾਬੰਦੀ ਹੈ ਜਿਸ ਨਾਲ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਭਾਗ ਲੈਣ ਦਾ ਮੌਕਾ ਮਿਲ ਸਕੇ ਅਤੇ ਵਿਦਿਆਰਥੀ ਤਣਾਅ ਭਰੇ ਮਾਹੌਲ ਤੋਂ ਉੱਭਰ ਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰ ਸਕਣ । ਪਪਪਪ ਕੋਆਰਡੀਨੇਟਰ ਕਮਲਪ੍ਰੀਤ ਸਿੰਘ ਅਤੇ ਸਹਾਇਕ ਕੋਆਰਡੀਨੇਟਰ ਰਜੀਵ ਪਾਹਵਾ ਨੇ ਸਾਰੇ ਹੀ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਜੋ ਇਸ ਬਾਲ ਸਭਾ ਭਰਮਾਂ ਹੁੰਗਾਰਾ ਅਤੇ ਸਹਿਯੋਗ ਦੇ ਰਹੇ ਹਨ ।