ਐਸ.ਪੀ. ਕੁਲਵੰਤ ਸਿੰਘ ਨੂੰ ਮੁੜ ਨਿਵਾਜਿਆ ਗਿਆ ਡੀ ਜੀ ਪੀ ਕੋਮੈਨਡੇਸ਼ਨ ਡਿਸਕ ਨਾਲ

ਸ੍ਰੀ ਮੁਕਤਸਰ ਸਾਹਿਬ 4 ਜੂਨ:-
                  ਡਿਊਟੀ ਦੌਰਾਨ ਆਪਣੀ ਸੂਝ ਬੂਝ, ਮਿਹਨਤ ਅਤੇ ਤਜੁਰਬੇ ਦਾ ਖੂਬਸੂਰਤ ਮੁਜੱਸਮਾ ਕਰਦੇ ਹੋਏ ਇੱਕ 11 ਸਾਲਾ ਗਰੀਬ ਬੱਚੇ ਦੇ ਅੰਨ੍ਹੇ ਕਤਲ ਦਾ ਮਾਮਲਾ ਸੁਲਝਾਊਣ ਲਈ ਅੱਜ ਐਸ ਪੀ ਸਿਟੀ ਕੁਲਵੰਤ ਰਾਏ ਨੂੰ ਡੀ ਜੀ ਪੀ ਪੰਜਾਬ ਵੱਲੋਂ ਡੀ ਜੀ ਪੀ ਕੋਮੈਨਡੇਸ਼ਨ ਡਿਸਕ ਨਾਲ ਨਵਾਜ਼ਿਆ ਗਿਆ ।
ਐਸ ਪੀ ਰਾਏ ਨੂੰ ਆਪਣੀ ਹੁਣ ਤੱਕ ਦੀ ਨੌਕਰੀ ਦੂਸਰੀ ਅਜਿਹੀ ਡਿਸਕ ਪ੍ਰਾਪਤ ਹੋਈ ਹੈ । ਇਸ ਤੋਂ ਪਹਿਲਾਂ ਉਹਨਾ ਦਾ ਨਾਮ ਰਾਸ਼ਟਰਪਤੀ ਵੱਲੋਂ ਦਿੱਤੇ ਜਾਂਦੇ ਪੁਲਿਸ ਮੈਡਲ ਲਈ ਚੁਣਿਆ ਗਿਆ ਸੀ । 
ਐਸ ਪੀ ਰਾਏ ਦੇ ਨਾਲ ਡੀ ਐਸ ਪੀ ਹਰਵਿੰਦਰ ਸਿੰਘ ਚੀਮਾ ਨੂੰ ਵੀ ਅੱਜ ਇਹ ਡਿਸਕ ਪ੍ਰਾਪਤ ਹੋਈ ਹੈ।
ਇਹਨਾ ਦੋਨ੍ਹਾ ਅਫਸਰਾਂ ਨੂੰ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਊਣ ਤੋਂ ਇਲਾਵਾ ਤਕਰੀਬਨ 6 ਮਹੀਨਿਆਂ ਵਿਚ 515 ਕੇਸ਼ਾਂ ਦਾ ਚਲਾਨ ਕੋਰਟ ਵਿਚ ਪੇਸ਼ ਕਰਨ ਲਈ ਇਹ ਡਿਸਕ ਦਿਤੀ ਗਈ ਹੈ।
                        ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਰਾਏ ਨੇ ਦੱਸਿਆ ਕਿ ਇੱਕ 11 ਸਾਲਾ ਬੱਚੇ ਦੇ ਕਤਲ ਦੀ ਸੂਚਨਾ ਉਪਰੰਤ ਉਹਨਾਂ ਬੜੀ ਬਾਰੀਕੀ ਨਾਲ ਇਸ ਮਸਲੇ ਨੂੰ ਹੱਲ ਕਰਦਿਂਆਂ ਬਹੁਤ ਹੀ ਥੋੜ੍ਹੇ ਸਮੇਂ ਵਿਚ ਕਾਤਲ ਨੂੰ ਫੜ ਲਿਆ ।
ਉਹਨਾ ਅੱਗੇ ਦੱਸਿਆ ਕਿ ਇਸ ਬੱਚੇ ਦੀ ਲਾਸ਼ ਰੁਪਾਣਾ ਪਿੰਡ ਦੇ ਨਜਦੀਕ ਸੇਤੀਆ ਪੇਪਰ ਮਿੱਲ ਦੇ ਆਸ ਪਾਸ ਝੱੂਗੀਆਂ ਵਿਚੋਂ ਮਿਲੀ ਸੀ।
                       ਉਹਨਾ ਦੱਸਿਆ ਕਿ ਇਹ ਮਾਮਲਾ  17 ਸਤੰਬਰ 2019 ਨੂੰ ਥਾਣਾ ਸਦਰ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ 302 ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ।
                      ਉਹਨਾ ਇਸ ਕੇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਨ ਵਾਲਾ ਬੱਚਾ ਆਪਣੀ ਵਿਧਵਾ ਭੈਣ ਨਾਲ ਝੱੂਗੀ ਵਿਚ ਰਹਿ ਰਿਹਾ ਸੀ, ਝੂੱਗੀ ਤੋਂ ਥੋੜ੍ਹੀ ਦੂਰ ਇਸ ਨੌਜਵਾਨ (ਇੱਕ ਨਾ ਬਾਲਗ) ਲੜਕੇ ਮਿਤ੍ਰਕ ਦੀ ਭੈਣ ਉਪਰ ਮਾੜੀ ਨਜ਼ਰ ਰੱਖੀ ਅਤੇ ਉਸ ਨਾਬਾਲਗ ਨੇ ਵਿਧਵਾ ਅੋਰਤ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਉਸ ਦੀ ਝੁੱਗੀ ਉਪਰ ਦੇਰ ਸਵੇਰ ਵੱਟੇ ਮਾਰਨੇ,ਕਦੀ ਝੁੱਗੀ ਵਿਚ ਪਿਆ ਸਮਾਨ ਇਧਰ ਉਧਰ ਰੱਖ ਦੇਣ ਵਰਗੀਆਂ ਹਰਕਤਾ ਕਰਦਾ ਸੀ।
                     ਉਸ ਕਾਤਲ ਲੜਕੇ ਨੇ ਇਹ ਕਹਿ ਕੇ ਮ੍ਰਿਤਕ ਦੀ ਭੈਣ ਨੂੰ ਆਪਣੇ ਚੁੰਗਲ ਵਿਚ ਲੈਣ ਦੀ ਕੋਸ਼ੀਸ਼ ਕੀਤੀ ਕਿ ਮੇਰੇ ਵਿਚ ਤੇਰੇ ਮਰੇ ਹੋਏ ਘਰਵਾਲੇ ਦੀ ਰੂਹ ਵਾਸ ਕਰਨ ਲਗ ਪਈ ਹੈ, ਇਸ ਤਰੀਕੇ ਨਾਲ ਲੜਕੇ ਨੇ ਵਿਧਵਾ ਨੂੰ ਆਪਣੇ ਵੱਸ਼ ਵਿਚ ਕਰਨ ਦੀ ਕੋਸਿਸ਼ ਕੀਤੀ ਪ੍ਰੰਤੂ ਇਸ ਘਟਨਾਕ੍ਰਮ ਉਪਰੰਤ 11 ਸਾਲਾ ਬੱਚੇ ਦੀ ਨਜ਼ਰ ਪੈ ਗਈ , ਉਸ ਨੇ ਦੋਸ਼ੀ ਨੂੰ ਇਕ ਰਾਤ ਝੁੱਗੀ ਉਪਰ ਵੱਟੇ ਮਾਰਦੇ ਵੇਖ ਲਿਆ ਅਤੇ ਅਗਲੀ ਸਵੇਰ ਮੂੰਹ ਹਨੇਰੇ ਹੀ ਉਹ 11 ਸਾਲਾ ਬੱਚੇ ਨੂੰ ਝੂੱਗੀ ਦੇ ਪਿਛਲੇ ਪਾਸੇ ਲੋਹੇ ਦੀ ਰਾੜ ਨਾਲ ਮਿੱਟੀ ਵਿਚੋਂ ਲੋਹੇ ਦਾ ਕਬਾੜ ਲੱਭ ਰਿਹਾ ਸੀ, ਜਿਸ ਨੂੰ ਵੇਚ ਕੇ ਉਹ ਆਪਣੇ ਇਕ ਡੰਗ ਦੀ ਰੋਟੀ ਦਾ ਜੂਗਾੜ ਕਰ ਲੈਂਦਾ ਸੀ।ਇਸ ਦੌਰਾਨ ਦੋਸ਼ੀ ਨੇ ਝੂਕੇ ਹੋਏ ਬੱਚੇ ਨੂੰ ਉਸ ਦੀਆਂ ਲੱਤਾਂ ਤੋਂ ਖਿੱਚ ਕੇ ਮੂਧੇ ਮੂੰਹ ਸੁੱਟ ਦਿਤਾ ਅਤੇ ਦੋਸ਼ੀ ਨੇ ਬੱਚੇ ਦੀ ਰਾੜ ਜਿਸ ਨਾਲ ਉਹ ਕਬਾੜ ਇਕੱਠਾ ਕਰ ਰਿਹਾ ਸੀ , ਉਸ ਤੋਂ ਖੋਹ ਕੇ ਬੱਚੇ ਦੇ ਸੱਜੇ ਅਤੇ ਖੱਬੇ ਪਾਸੇ ਜਾਨਲੇਵਾ ਹਮਲਾ ਕਰ ਦਿਤਾ ਅਤੇ ਮੌਤ ਦੇ ਘਾਟ ਉਤਾਰ ਦਿੱਤਾ।
                   ਇਸ ਉਪਰੰਤ ਦੋਸ਼ੀ ਨੇ ਨੇੜੇ ਵਗਦੇ ਪਾਣੀ ਵਿਚ ਆਪਣੇ ਖੂਨ ਨਾਲ ਰੰਗੇ ਹੱਥਾਂ ਨੂੰ ਧੋ ਲਿਆ ਅਤੇ ਜਦੋਂ ਝੂੱਗੀਆਂ ਦੇ ਆਸ ਪਾਸ ਦੇ ਲੋਕ ਲਾਸ ਨੂੰ ਦੇਖ ਕੇ ਇਕੱਠੇ ਹੋਣੇ ਸੁਰੂ ਹੋਏ ਤਾਂ ਉਹ ਕਾਤਲ ਲੜਕਾ ਵੀ ਭੀੜ ਵਿਚ ਸਾਮਿਲ ਹੋ ਕੇ ਰੋਣ ਦਾ ਡਰਾਮਾ ਕਰਨ ਲੱਗ ਪਿਆ।
                    ਐਸ ਪੀ ਰਾਏ ਨੇ ਦੱਸਿਆ ਕਿ ਇਹ ਛਾਤਰ ਦਿਮਾਗ ਵਾਲਾ ਦੋਸ਼ੀ ਦੋ ਦਿਨ ਤੱਕ ਅਜਿਹਾ ਨਾਟਕ ਕਰਦਾ ਰਿਹਾ ਇਥੋਂ ਤੱਕ ਕਿ ਉਸ ਲੜਕੇ ਨੇ ਪੁਲਿਸ, ਪ੍ਰੈਸ ਅਤੇ ਮਰਨ ਵਾਲੇ ਬੱਚੇ ਦੇ ਰਿਸ਼ਤੇਦਾਰਾਂ ਨੂੰ ਭਿਣਕ ਨਹੀਂ ਲੱਗਣ ਦਿੱਤੀ, ਪਰ ਪੁਲਿਸ ਨੇ ਬੜੀ ਬਾਰੀਕੀ ਨਾਲ ਇਸ ਕੇਸ ਦੀ ਤਹਿ ਤੱਕ ਪੜਚੋਲ ਕਰਦਿਆਂ ਉਸ ਦਾ ਚੇਹਰਾ ਬੇਨਿਕਾਬ ਕਰ ਦਿੱਤਾ ਅਤੇ ਉਸ ਕਾਤਲ ਲੜਕੇ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
   ਜਿਕਰਯੋਗ ਹੈ ਕਿ ਦੋਸ਼ੀ ਮ੍ਰਿਤਕ ਪਰਿਵਾਰ ਦੇ ਨੇੜੇ ਦੇ ਰਿਸਤੇਦਾਰੀ ਨਾਲ ਸਬੰਧਿਤ ਹੈ।