-ਡੀ.ਸੀ. ਵਰਿੰਦਰ ਸ਼ਰਮਾ ਵੱਲੋਂ ਵਸਨੀਕਾਂ ਨੂੰ ਅਪੀਲ, ਟੀਕਾਕਰਨ ਕਰਵਾ ਕੇ ਅਜਿੱਤ ਸਿਪਾਹੀ ਬਣੋ
-ਆਕਸੀਜ਼ਨ ਕੰਸਨਟਰੇਟਰ ਦਾ ਰੋਜ਼ਾਨਾ ਕਿਰਾਇਆ ਨਹੀਂ ਲਿਆ ਜਾਵੇਗਾ, ਸਿਰਫ ਮੋੜਨਯੋਗ 25 ਹਜ਼ਾਰ ਰੁਪਏ ਦਾ ਦਿਓ ਚੈਂਕ - ਡਿਪਟੀ ਕਮਿਸ਼ਨਰ
 
ਲੁਧਿਆਣਾ, 09 ਜੂਨ  - ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਇਸ ਮਾਰੂ ਵਾਇਰਸ ਨੂੰ ਰੋਕਣ ਲਈ ਲੁਧਿਆਣਾ ਵਿਚ ਹਮਲਾਵਰ ਢੰਗ ਨਾਲ ਟੈਸਟਿੰਗ, ਟਰੇਸਿੰਗ ਅਤੇ ਇਲਾਜ ਦੇ ਸੁਨਹਿਰੀ ਨਿਯਮਾਂ ਸਦਕਾ, ਅੱਜ ਪੋਜ਼ਟਿਵ ਦਰ 0.84 ਫ਼ੀਸਦੀ ਰਹਿ ਗਈ ਹੈ, ਜੋ ਕਿ ਪੰਜਾਬ ਭਰ ਵਿਚ ਸਭ ਤੋਂ ਘੱਟ ਹੈ।
ਡੀ.ਪੀ.ਆਰ.ਓ. ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਵਸਨੀਕਾਂ ਨਾਲ ਹਫਤਾਵਾਰੀ ਫੇਸਬੁੱਕ ਲਾਈਵ ਗੱਲਬਾਤ ਦੌਰਾਨ ਜ਼ਿਲ੍ਹੇ ਦੇ ਨਵੀਨਤਮ ਕੋਵਿਡ ਦ੍ਰਿਸ਼ ਬਾਰੇ ਖੁਲਾਸਾ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਅਤੇ ਫਰੰਟ ਲਾਈਨ ਯੋਧਿਆਂ ਵੱਲੋਂ ਜ਼ਿਲ੍ਹੇ ਵਿੱਚ ਕੋਵਿਡ ਟੈਸਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਇਲਾਜ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਕੱਲ ਵੀ 13 ਹਜ਼ਾਰ ਦੇ ਕਰੀਬ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਸਿਰਫ 104 ਟੈਸਟ ਪਾਜ਼ੇਟਿਵ ਪਾਏ ਗਏ ਅਤੇ ਇਸ ਤੋਂ ਇਲਾਵਾ ਸਿਰਫ 500 ਮਰੀਜ਼ ਇਸ ਸਮੇਂ ਹਸਪਤਾਲਾਂ ਵਿੱਚ ਇਲਾਜ਼ ਅਧੀਨ ਹਨ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਆਪਣੇ ਕੋਵਿਡ ਟੀਕਾਕਰਨ ਪ੍ਰੋਗਰਾਮ ਵਿਚ ਆਬਾਦੀ ਦੀ ਸਭ ਤੋਂ ਵੱਧ ਕਵਰੇਜ ਦੇ ਨਾਲ ਪਹਿਲਾਂ ਹੀ ਪੰਜਾਬ ਵਿਚ ਮੋਹਰੀ ਹੈ ਕਿਉਂਕਿ ਕੁੱਲ 866046 ਵਸਨੀਕਾਂ ਨੂੰ ਜੀਵਨ ਦਾਨ ਦੇਣ ਪਹਿਲੀ ਜਾਂ ਦੂਸਰੀ ਖੁਰਾਕ ਲੱਗ ਚੁੱਕੀ ਹੈ।

ਉਨ੍ਹਾਂ ਲੁਧਿਆਣਾ ਦੇ ਸਾਰੇ ਭਾਗੀਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟੀਕਾਕਰਨ ਕਰਵਾਉਂਦੇ ਹੋਏ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਨੂੰ ਰੋਕਣ ਲਈ ਅਜਿੱਤ ਸਿਪਾਹੀ ਬਣਨ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਹ ਵੀ ਦੱਸਿਆ ਕਿ ਵੈਕਸੀਨੇਸ਼ਨ ਮਹਾਂਮਾਰੀ ਨਾਲ ਨਜਿੱਠਣ ਲਈ ਇਕ ਭਰੋਸੇਮੰਦ ਅਤੇ ਪ੍ਰਭਾਵਸ਼ਾਲੀ ਢੰਗ ਹੈ ਅਤੇ ਜਦੋਂ ਵੀ ਉਨ੍ਹਾਂ ਦੀ ਵਾਰੀ ਆਉਂਦੀ ਹੈ ਹਰੇਕ ਨੂੰ ਲਾਜ਼ਮੀ ਤੌਰ 'ਤੇ ਇਸ ਨੂੰ ਲਗਵਾਉਣਾ ਚਾਹੀਦਾ ਹੈ.
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਰੈਡ ਕਰਾਸ ਸੁਸਾਇਟੀ ਕਦੇ ਵੀ ਆਕਸੀਜਨ ਕੰਸਨਟਰੇਟਰ ਦਾ ਰੋਜ਼ਾਨਾ ਕਿਰਾਇਆ ਖਰਚ ਨਹੀਂ ਲਵੇਗੀ ਅਤੇ ਕੋਈ ਵੀ ਵਿਅਕਤੀ 25 ਹਜਾ਼ਰ ਰੁਪਏ ਦੀ ਮੋੜਨਯੋਗ ਸੁਰੱਖਿਆ ਰਾਸ਼ੀ ਵਜੋਂ ਚੈੱਕ ਦੇ ਕੇ ਇਹ ਮੈਡੀਕਲ ਉਪਕਰਣ ਲੈ ਸਕਦਾ ਹੈ