ਅੰਮ੍ਰਿਤਸਰ 4 ਮਈ:--- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਕਾਲਜ ਦੇ ਪ੍ਰਿਸੀਪਲ ਡਾ. ਇਕਬਾਲ ਸਿੰਘ ਭੌਮਾ ਦੀ ਅਗਵਾਈ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੋ ਸਾਲਾ ਜਨਮ ਸਤਾਬਦੀ ਨੂੰ ਸਮਰਪਿਤ ਭਾਸ਼ਣ ਲੜੀ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਧਾਰਾ ਦੀ ਅਜੋਕੇ ਪ੍ਰਸੰਗ ਵਿੱਚ ਵਿਸ਼ੇਸਤਾ ਅਤੇ ਮਹੱਤਤਾ ਵਿਸ਼ੇ ਤਹਿਤ ਆਨ ਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ। 
 ਇਸ ਵੈਬੀਨਾਰ ਦੇ ਮੁੱਖ ਬੁਲਾਰੇ ਵਜੋਂ ਕਾਲਜ ਦੇ ਪ੍ਰਿਸੀਪਲ ਡਾ. ਇਕਬਾਲ ਸਿੰਘ ਭੋਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਗੁਰੂ ਜੀ ਦੀ ਬਾਣੀ ਦੀ ਵਿਚਾਰਧਾਰਾ ਮਨੁੱਖ ਭਲਾਈ ਅਤੇ ਵਿਕਾਸ ਦੇ ਸਿਧਾਂਤ ਨਾਲ ਸਬੰਧਤ ਹੈ। ਉਨ੍ਹਾਂ ਦਾ ਸਮੁੱਚੀ ਮਾਨਵਤਾ ਲਈ ਨਿਰਸੁਆਰਥ ਬਲੀਦਾਨ ਮਨੁੱਖ ਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਉਹ ਕੇਵਲ ਆਪਣੀ ਨਿੱਜੀ ਜਿੰਦਗੀ ਦੀਆਂ ਜਰੂਰਤਾਂ ਜਾ ਹਿੱਤਾਂ ਤੱਕ ਹੀ ਸੀਮਿਤ ਨਹੀ ਸਗੋਂ ਇਹਨਾਂ ਤੋਂ ਉੱਪਰ ਉਠ ਕੇ ਸਰਬੱਤ ਦੇ ਭਲੇ ਦੀ ਕਾਮਨਾ ਨੂੰ ਆਪਣਾਏ। ਡਾ. ਭੋਮਾ ਨੇ ਕਿਹਾ ਕਿ ਇਹ ਸਿਧਾਂਤ ਮਨੁੱਖ ਵਿੱਚ ਪਿਆਰ ਆਦਰ ਅਤੇ ਸਮਰਪਣ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ  ਬਾਣੀ ਵਿਰਾਗ ਦੀ ਭਾਵਨਾ ਪ੍ਰਮਾਤਮਾ ਨਾਲ ਜੋੜਨ ਦਾ ਉਦੇਸ਼ ਦਿੰਦੀ ਹੈ। ਇਸ ਵੈਬੀਨਾਰ ਵਿੱਚ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਉਚੇਚੇ ਤੌਰ ਤੇ ਆਨ ਲਾਈਨ ਸਮੂਲੀਅਤ ਕੀਤੀ ਜਿੰਨਾਂ ਵਿੱਚ ਅਧਿਆਪਕ ਡਾ. ਨਿਸ਼ਾ ਛਾਬੜਾ, ਅਧਿਆਪਕ ਜਤਿੰਦਰ ਕੌਰ, ਡਾ ਰੁਪਿੰਦਰਪ੍ਰੀਤ, ਡਾ. ਮਨਜੀਤ ਕੌਰ, ਡਾ. ਜੇਪੀ ਸਿੰਘ, ਡਾ. ਅਮਾਨਤ ਹਾਜ਼ਰ ਸਨ।