ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਮੁਹਿੰਮ ਜਾਰੀ
ਕੀਰਤਪੁਰ ਸਾਹਿਬ 5 ਮਈ :-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਰੂਰੀ ਗਾਇਡਲਾਇਨਜ਼ ਜਾਰੀ ਕੀਤੀਆਂ ਗਈਆਂ ਹਨ. ਸਿਹਤ ਵਿਭਾਗ ਵਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਬੱਸਾ ਅੱਡਾ ਕੀਰਤਪੁਰ ਸਾਹਿਬ ਵਿਖੇ ਵਿਸੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ. ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਧੀਆਂ ਦੋਰਾਨ ਵੀ ਬੇਹਤਰ ਸਿਹਤ ਸਹੂਲਤਾਂ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ. ਬੱਸ ਅੱਡਿਆ ਉਤੇ  ਸੈਪਲਿੰਗ ਅਤੇ ਕਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ. 
ਇਸ ਸਾਂਝੇ ਅਭਿਆਨ ਤਹਿਤ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਲੋਕਾ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਨਿਰੰਤਰ ਉਪਰਾਲੇ ਕਰ ਰਿਹਾ ਹੈ. ਇਸੇ ਕੜੀ ਅਧੀਨ ਅੱਜ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ  ਬੱਸਾ ਅੱਡਾ ਕੀਰਤਪੁਰ ਸਾਹਿਬ ਵਿਖੇ  ਕਰੋਨਾ ਸੈਂਪਲਿੰਗ ਕੀਤੀ ਗਈ.  ਸਿਹਤ  ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਟੀਚਾ ਲੋਕਾਂ ਦੀ ਸਿਹਤ ਦਾ ਵੱਧ ਤੋਂ ਵੱਧ  ਧਿਆਨ ਰੱਖਣਾ ਹੈ ਅਤੇ ਅੱਜ ਉਨਹ੍ਾਂ ਪੁਲਿਸ ਵਿਭਾਗ ਦੀ  ਟੀਮ ਦੇ ਸਹਿਯੋਗ ਨਾਲ ਬੱਸ ਅੱਡਾ ਕੀਰਤਪੁਰ ਸਾਹਿਬ ਵਿਖੇ ਮੁਸਾਫਿਰਾ ਦੀ ਕਰੋਨਾ ਜਾਂਚ ਕੀਤੀ. ਉਹਨਾਂ ਦੱਸਿਆ ਕਿ ਇਸ ਮੋਕੇ ਤੇ ਕਰੋਨਾ ਤੋਂ ਬਚਣ ਲਈ ਹਦਾਇਤਾਂ ਦੀ ਪਾਲਣਾ ਅਤੇ ਮੁਸਾਫਰਾ ਨੂੰ ਕਰੋਨਾ ਪੋਜਟਿਵ ਹੋਣ ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆ ਤੇ ਚਾਨਣਾ ਪਾਇਆ ਗਿਆ.
 ਜਿਕਰਯੋਗ  ਹੈ ਕਿ ਸਿਹਤ ਵਿਭਾਗ ਵਲੋਂ ਇਸ ਇਲਾਕੇ ਵਿੱਚ ਵਿਸੇਸ਼ ਟੀਕਾਕਰਨ ਕੈਂਪ ਸੈਪਲਿੰਗ ਅਤੇ ਟੈਸਟਿੰਗ ਦੇ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ. ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ, ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ, ਵਾਰ ਵਾਰ ਹੱਥ ਥੋਣ, ਸੈਨੇਟਾਈਜਰ ਦੀ ਵਰਤੋਂ ਕਰਨ ਅਤੇ ਘਰਾਂ ਤੋਂ ਬਿਨਹ੍ਾਂ ਕਾਰਨ ਘੱਟ ਨਿਕਲਣ ਬਾਰੇ ਵੀ ਪਰ੍ੇਰਿਤ ਕੀਤਾ ਜਾ ਰਿਹਾ ਹੈ. 
ਤਸਵੀਰ; ਕੀਰਤਪੁਰ ਸਾਹਿਬ ਬੱਸਾ ਅੱਡਾ ਵਿਖੇ ਕਰੋਨਾ ਦੀ ਸੈਪਲਿੰਗ ਦੇ ਦਰ੍ਿਸ਼