ਸ੍ਰੀ ਮੁਕਤਸਰ ਸਾਹਿਬ 5 ਮਈ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਖੁੰਡੇ ਹਲਾਲ ਦਾ ਆਰ.ਐਮ.ਪੀ. ਡਾਕਟਰ ਤਸਪਿੰਦਰਪਾਲ ਸਿੰਘ ਪੁੱਤਰ ਨਿਹਾਲ ਸਿੰਘ ਜੋ ਕਿ ਕੋਰੋਨਾ ਪਾਜੀਟਿਵ ਆਉਣ ਤੇ ਲੋਕਾਂ ਦਾ ਇਲਾਜ ਕਰਦੇ ਪਾਏ ਜਾਣ ਤੇ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਥਾਨਾ ਲੱਖੇਵਾਲੀ ਪੁਲਿਸ ਨੇ  ਅਧੀਨ ਧਾਰਾ 188, 269, 270, 271 ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਗਿ੍ਰਫਤਾਰ ਕਰਕੇ ਆਰਜੀ ਜੇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪੁਲਿਸ ਦੀ ਹਾਜ਼ਰੀ ਵਿੱਚ ਸਹਾਇਕ ਕਮਿਸ਼ਨਰ ਅੰਡਰ  ਟਰੇਨਿੰਗ ਚਰਨਜੋਤ ਸਿੰਘ ਅਤੇ ਡਾ. ਰੰਜੂ ਸਿੰਗਲਾ ਸਿਵਿਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਦੇਖ ਰੇਖ ਅਧੀਨ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਉਹਨਾਂ ਸੂਚਨਾਂ ਮਿਲੀ ਕਿ ਪਿੰਡ ਖੁੰਡੇ ਹਲਾਲ ਦਾ ਡਾਕਟਰ ਖੁਦ ਕੋਰੋਨਾ ਪਾਜੀਟਿਵ ਹੋਣ ਦੇ ਬਾਵਜੂਦ ਨਜਾਇਜ ਤੌਰ ਤੇ ਲੋਕਾਂ ਦਾ ਇਲਾਜ ਕਰ ਰਿਹਾ ਹੈ।  
 ਜ਼ਿਲਾ ਮੈਜਿਸਟਰੇਟ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪੋਜੀਟਿਵ ਆ ਜਾਂਦਾ ਹੈ ਤਾਂ ਉਹ ਆਪਣੇ ਘਰ ਵਿਖੇ ਹੀ ਸਰਕਾਰੀ ਹਦਾਇਤਾਂ ਅਨੁਸਾਰ 17 ਦਿਨਾਂ ਤੱਕ ਇਕਾਂਤਵਾਸ ਰਹੇ । ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।