--ਕਰਿਆਨਾ ਦੀਆਂ ਦੁਕਾਨਾਂ ਸਿਰਫ ਬੁੱਧਵਾਰ ਦੀ ਬਿਜਾਇ ਹੁਣ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਰਹਿਣਗੀਆਂ ਖੁੱਲੀਆਂ
--ਮੋਬਾਇਲ ਰਿਪੇਅਰ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਦੀ ਥਾਂ ਹੁਣ ਸੋਮਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਖੁੱਲਣਗੀਆਂ-ਜ਼ਿਲਾ ਮੈਜਿਸਟ੍ਰੇਟ
--ਡਿਪਟੀ ਕਮਿਸ਼ਨਰ ਨੇ ਆਪਣੇ ਫੇਸਬੁੱਕ ਲਾਈਵ ਸੈਸ਼ਨ ਜਰੀਏ ਬਣਾਇਆ ਰਾਬਤਾ, ਸੈਂਪਿਗ ਕਰਾਉਣ ਅਤੇ ਬੇਲੋੜੀ ਮੂਵਮੈਂਟ ਨੂੰ ਘਟਾਉਣ ਦੀ ਕੀਤੀ ਅਪੀਲ
--ਪਾਜੀਟਵ ਮਰੀਜਾਂ ਨੂੰ ਆਪਣੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਦਾ ਡਾਟਾ ਸਿਹਤ ਅਤੇ ਪੁਲਿਸ ਕਰਮੀਆਂ ਨੁੂੰ ਸਹੀ ਦੇਣ ਦੀ ਕੀਤੀ ਅਪੀਲ
 
ਮੋਗਾ, 5 ਮਈ:-ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਮੋਗਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦ ਹੋਏ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੋਗਾ ਦੀ ਹਦੂਦ ਅੰਦਰ ਕੁਝ ਪਾਬੰਦੀਆਂ ਅਤੇ ਆਈਟਮਾਂ/ਸੇਵਾਵਾਂ ਲਈ ਦਿਨ ਅਤੇ ਸਮਾਂ ਨਿਰਧਾਰਿਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਇਨਾਂ ਦੀ ਲਗਾਤਾਰਤਾ ਵਿੱਚ ਹੋਰ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਨੂੰ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ ਅਤੇ ਕੁਝ ਸੇਵਾਵਾਂ ਅਤੇ ਦੁਕਾਨਾਂ ਦੇ ਸਮੇਂ ਵਿੱਚ ਵੀ ਬਦਲਾਵ ਕੀਤਾ ਗਿਆ ਹੈ।  
ਇਨਾਂ ਸੇਵਾਵਾਂ/ਆਈਟਮਾਂ ਦੇ ਨਿਰਧਾਰਿਤ ਕੀਤੇ ਨਵੇਂ ਦਿਨ ਅਤੇ ਨਵੀਂ ਸਮਾਂ ਸਾਰਣੀ ਬਾਰੇ ਉਨਾਂ ਦੱਸਿਆ ਕਿ ਹੁਣ ਜ਼ਿਲੇ ਦੀਆਂ ਕਰਿਆਨੇ ਵਾਲੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਖੁੱਲੀਆਂ ਰਹਿ ਸਕਦੀਆਂ ਹਨ। ਖਾਦਾਂ, ਬੀਜ, ਕੀਟ ਨਾਸ਼ਕ, ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ, ਖੇਤੀਬਾੜੀ ਅਤੇ ਬਾਗਬਾਨੀ ਸਬੰਧੀ ਸਪੇਅਰ ਪਾਰਟਸ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰੱਖੀਆਂ ਜਾ ਸਕਦੀਆਂ ਹਨ।
ਜ਼ਿਲੇ ਵਿਚਲੇ ਬੈਂਕ ਆਪਣੇ ਕੰਮ ਕਾਰ ਵਾਲੇ ਸਾਰੇ ਦਿਨ ਕੇਵਲ 50 ਫੀਸਦੀ ਸਟਾਫ਼ ਨਾਲ ਰਿਜਰਵ ਬੈਂਕ ਦੇ ਸਮੇਂ ਦੀਆਂ ਹਦਾਇਤਾਂ  ਅਨੁਸਾਰ ਖੋਲੇ ਜਾ ਸਕਣਗੇ। ਮੋਬਾਇਲ ਰਿਪੇਅਰ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਖੁੱਲੀਆਂ ਰੱਖੀਆਂ ਜਾ ਸਕਦੀਆਂ ਹਨ। ਪੈਟਰੋਲ ਪੰਪ, ਸੀ.ਐਨ.ਜੀ. ਪੰਪ ਅਤੇ ਪੈਟਰੋਲ ਪੰਪਾਂ ਨਾਲ ਲਗਦੀਆਂ ਪੈਂਚਰਾਂ ਦੀਆਂ ਦੁਕਾਨਾਂ ਵੀ ਹਫ਼ਤੇ ਦੇ ਸਾਰੇ ਦਿਨ 24 ਘੰਟੇ ਖੁੱਲੇ ਰੱਖੇ ਜਾ ਸਕਦੇ ਹਨ।  
ਰਿਟੇਲ ਅਤੇ ਹੋਲਸੇਲ ਸ਼ਰਾਬ ਦੇ ਠੇਕੇ (ਬਿਨਾਂ ਅਹਾਤਿਆਂ ਦੇ ਖੁੱਲਣ ਦੀ ਆਗਿਆ) ਸੋਮਵਾਰ ਤੋਂ ਸੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਖੁੱਲੇ ਰਹਿਣਗੇ।ਉਸਾਰੀ ਅਤੇ ਇੰਡਸਟਰੀਅਲ ਸਮੱਗਰੀ ਜਿਵੇਂ ਕਿ ਰੇਤਾ, ਸੀਮੇਂਟ, ਬੱਜਰੀ, ਸਰੀਆ ਅਤੇ ਸ਼ਟਰਿੰਗ ਦਾ ਸ਼ਾਮਨ, ਹਾਰਡਵੇਅਰ ਆਈਟਮਾਂ, ਟੂਲਜ਼, ਮੋਟਰਾਂ, ਪਾਈਪਾਂ ਆਦਿ ਦੀਆਂ ਦੁਕਾਨਾਂ ਮੰਗਲਵਾਰ ਤੋਂ ਵੀਰਵਾਰ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਖੁੱਲੀਆਂ ਰਹਿਣਗੀਆਂ।
ਆਟੋ ਰਿਪੇਅਰ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ (ਕੇਵਲ ਮਕੈਨੀਕਲ, ਇਲੈਕਟ੍ਰੀਕਲ ਅਤੇ ਰਿਪੇਅਰ) ਸੋਮਵਾਰ ਤੋਂ ਸੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਖੁੱਲੀਆਂ ਰਹਿਣਗੀਆਂ, ਪ੍ਰੰਤੂ ਇੱਥੇ ਇਹ ਦੱਸਣਯੋਗ ਹੈ ਕਿ ਇਸ ਸ੍ਰੇਣੀ ਵਿੱਚ ਸੇਲਜ਼ ਏਜੰਸੀਆਂ, ਡੇਟਿੰਗ, ਪੇਟਿੰਗ ਅਤੇ ਸਰਵਿਸ ਸਟੇਸ਼ਨ, ਕਾਰ ਵਾਸਿੰਗ ਦੀਆਂ ਦੁਕਾਨਾਂ ਨੂੰ ਖੁੱਲਣ ਦੀ ਆਗਿਆ ਨਹੀਂ ਹੋਵੇਗੀ।
ਜ਼ਿਲਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਬਾਕੀ ਹਦਾਇਤਾਂ ਅਤੇ ਹੁਕਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਜਿਵੇਂ ਕਿ ਜ਼ਿਲੇ ਦੇ ਹਸਪਤਾਲ ਅਤੇ ਇਨਾਂ ਨਾਲ ਸਬੰਧਤ ਸਰਕਾਰੀ/ਪ੍ਰਾਈਵੇਟ ਅਦਾਰੇ ਜਿਵੇਂ ਕਿ ਡਿਸਪੈਂਸਰੀਆਂ, ਕੈਮਿਸਟ ਸ਼ਾਪ, ਮੈਡੀਕਲ ਉਪਕਰਣ ਦੀਅ ਦੁਕਾਨਾਂ, ਲੈਬਾਰਟਰੀਆਂ, ਕਲੀਨਿਕਸ, ਨਰਸਿੰਗ ਹੋਮ, ਐਂਬੂਲੈਂਸ ਆਦਿ ਹਫ਼ਤੇ ਦੇ ਸਾਰੇ ਦਿਨ 24 ਘੰਟੇ ਆਪਣੀਆਂ ਸੇਵਾਵਾਂ ਦੇਣਗੇ। ਸਿਹਤ ਸੇਵਾਵਾਂ ਨਾਲ ਸਬੰਧਤ ਕਰਮੀਆਂ, ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ਼, ਹਸਪਤਾਲਾਂ ਅਤੇ ਲੈਬਾਰਟਰੀਆਂ ਆਦਿ ਵਿੱਚ ਕੰਮ ਕਰਨ ਵਾਲਾ ਅਮਲਾ ਵੀ ਹਫ਼ਤੇ ਦੇ ਸਾਰੇ ਦਿਨ 24 ਘੰਟੇ ਆਪਣੀਆਂ ਸੇਵਾਵਾਂ ਦੇ ਸਕਦੇ ਹਨ, ਲਾਕਡਾਊਨ ਨਾਲ ਸਬੰਧਤ ਪਾਬੰਦੀਆਂ ਤੋਂ ਇਨਾਂ ਨੂੰ ਛੋਟ ਹੋਵੇਗੀ। ਬਰੈੱਡ, ਦੱਧ, ਅੰਡੇ, ਬੇਕਰੀ, ਕਨਫੈਕਸ਼ਨਰੀ ਦੀਆਂ ਦੁਕਾਨਾਂ,  ਫਲ, ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ, ਮੀਟ, ਮੱਛੀ, ਪੋਲਟਰੀ ਦੀਆਂ ਦੁਕਾਨਾਂ ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿ ਸਕਦੀਆਂ ਹਨ। ਉਨਾਂ ਸਪੱਸ਼ਟ ਕੀਤਾ ਕਿ ਬਰੈੱਡ, ਅੰਡੇ, ਦੁੱਧ ਦੀਆਂ ਉਹੀ ਦੁਕਾਨਾਂ ਖੁੱਲਣਗੀਆਂ ਜੋ ਪਿਛਲੇ 1 ਸਾਲ ਤੋਂ ਇਹ ਕੰਮ ਕਰ ਰਹੀਆਂ ਹਨ। ਜੇਕਰ ਕੋਈ ਹੋਰ ਦੁਕਾਨਦਾਰ ਜਿਸਦਾ ਮੇਨ ਬਿਜ਼ਨਸ ਕੁਝ ਹੋਰ ਹੈ, ਪ੍ਰੰਤੂ ਦੁੱਧ, ਅੰਡੇ ਅਤੇ ਬਰੈੱਡ ਰੱਖਦੇ ਹੋਏ ਇਸਦੀ ਆੜ ਵਿੱਚ ਦੁਕਾਨ ਖੋਲਦਾ ਹੈ ਤਾਂ ਉਸਦੇ ਖਿਲਾਫ਼ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡੇਅਰੀ ਉਤਪਾਦ ਦੀਆਂ ਦੁਕਾਨਾਂ ਅਤੇ ਸਬੰਧਤ ਸੇਵਾਵਾਂ ਸੋਮਵਾਰ ਤੋਂ ਐਤਵਾਰ ਤੱਕ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ ਚਾਲੂ ਰੱਖੀਆਂ ਜਾ ਸਕਦੀਆਂ ਹਨ।ਰੈਸਟੋਰੈਂਟ ਕੇਵਲ ਹੋਮ ਡਿਲੀਵਰੀ ਲਈ ਸੋਮਵਾਰ ਤੋਂ ਐਤਵਾਰ ਤੱਕ ਸਵੇਰੇ 9 ਵਜੇ ਤੋਂ ਰਾਤੀ ਵਜੇ ਤੱਕ ਖੁੱਲੇ ਰਹਿ ਸਕਦੇ ਹਨ। ਕੋਰੀਅਰ, ਡਾਕ ਸੇਵਾਵਾਂ ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ। ਈ ਕਾਮਰਸ ਨਾਲ ਸਬੰਧਤ ਸੇਵਾਵਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ।
ਮਕੈਨਿਕ ਅਤੇ ਹੋਰ ਰਿਪੇਅਰ ਦੀਆਂ ਦੁਕਾਨਾਂ ਜਿਵੇਂ ਕਿ ਵੈਲਡਰ, ਪਲੰਬਰ, ਇਲੈਕਟ੍ਰੀਸ਼ੀਅਨ, ਆਰ.ਓ. ਅਤੇ ਏ.ਸੀ. ਰਿਪੇਅਰ ਆਦਿ ਦੀਆਂ ਦੁਕਾਨਾਂ, ਟਰੈਕਟਰ ਵਰਕਸ਼ਾਪਾਂ ਅਤੇ ਗੁਡਜ਼ ਕੈਰੀਅਰ ਅਤੇ ਇਨਾਂ ਦੇ ਸਪੇਅਰ ਪਾਰਟਸ ਅਤੇ ਇਨਾਂ ਦੀਆਂ ਟਾਇਰ ਟਿਊਬ/ਪੈਂਚਰ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰੱਖੀਆਂ ਜਾ ਸਕਣਗੀਆਂ। ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਏਜੰਸੀਆਂ ਹਫ਼ਤੇ ਦੇ ਸਾਰੇ ਦਿਨ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਖੁੱਲੀਆਂ ਰਹਿਣਗੀਆਂ।
ਜ਼ਿਲਾ ਮੈਜਿਸਟ੍ਰੇਟ ਨੇ ਅਖੀਰ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਮੋਗਾ ਵਾਸੀਆਂ ਨਾਲ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਜਰੀਏ ਰਾਬਤਾ ਵੀ ਬਣਾਇਆ ਅਤੇ ਉਪਰੋਕਤ ਹਦਾਇਤਾਂ ਬਾਰੇ ਬਰੀਕੀ ਨਾਲ ਦੱਸਿਆ। ਉਨਾਂ ਪਾਜੀਟਿਵ ਮਰੀਜ਼ਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਨਟੈਕਟ ਟਰੇਸਿੰਗ ਵਿੱਚ ਪੁਲਸ ਵਿਭਾਗ ਅਤੇ ਸਿਹਤ ਵਿਭਾਗ ਨੂੰ ਸਹੀ ਤੱਥਾਂ ਤੋਂ ਜਾਣੂੰ ਕਰਵਾ ਕੇ ਸਹਿਯੋਗ ਕਰਨ, ਕਿਉਂਕਿ ਕਰੋਨਾ ਉੱਪਰ ਬਹੁਤ ਹੱਕ ਤੱਕ ਕਾਨਟੈਕਟ ਟ੍ਰੇਸਿੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ ਕਿਉਂਕਿ ਸਮੇਂ ਸਿਰ ਵਿਅਕਤੀ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਹੋ ਜਾਂਦੀ ਹੈ। ਉਨਾਂ ਅੱਗੇ ਦੱਸਿਆ ਕਿ ਕਰੋਨਾ ਵੈਕਸੀਨੇਸ਼ਨ ਜਰੂਰੀ ਤੌਰ ਤੇ ਕਰਵਾਈ ਜਾਵੇ ਅਤੇ ਇਸ ਪ੍ਰਤੀ ਫੈਲਾਈਆਂ ਜਾ ਰਹੀਆਂ ਗਲਤਫਹਿਮੀਆਂ ਤੋਂ ਬਚਿਆ ਜਾਵੇ ਕਿਉਂਕਿ ਇਸਦਾ ਮਨੁੱਖੀ ਸਰੀਰ ਨੂੰ ਬਹੁਤ ਲਾਭ ਹੈ। ਇਹ ਵੇੈਕਸੀਨੇਸ਼ਨ 1 ਸਾਲ ਲਈ ਮਨੁੱਖੀ ਸਰੀਰ ਨੂੰ ਇਮਊਨਿਟੀ ਪ੍ਰਦਾਨ ਕਰਦੀ ਹੈ। ਉਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਬੇਮਤਲਬ ਦੀਆਂ ਅਫ਼ਵਾਹਾਂ ਵਿੱਚ ਆ ਕੇ ਡਰ ਦਾ ਮਾਹੌਲ ਨਾ ਬਣਾਓ ਬੱਸ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਪ੍ਰਸ਼ਾਸ਼ਨ ਦਾ ਕਰੋਨਾ ਵਿਰੁੱਧ ਛੇੜੀ ਜੰਗ ਵਿੱਚ ਸਾਥ ਦਿੱਤਾ ਜਾਵੇ, ਕਿਉਂਕਿ ਸਾਰਿਆਂ ਦੇ ਸਾਥ ਨਾਲ ਹੀ ਕਰੋਨਾ ਸੰਕਰਮਣ ਦਾ ਪ੍ਰਭਾਵ ਖਤਮ ਕੀਤਾ ਜਾ ਸਕਦਾ ਹੈ।