ਆਕਸੀਜਨ ਕੰਸਨਟਰ੍ਰੇਟਰ ਹੋਣਗੇ ਕਰੋਨਾ ਮਰੀਜਾ ਲਈ ਲਾਹੇਵੰਦ ਸਾਬਿਤ-ਸੋਨਾਲੀ ਗਿਰਿ ਡਿਪਟੀ ਕਮਿਸ਼ਨਰ.
18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆ ਲਈ ਨੰਗਲ ਵਿੱਚ ਟੀਕਾਕਰਨ ਦੀ ਹੋਈ ਸੁਰੂਆਤ।

ਨੰਗਲ 10 ਮਈ:-ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਆਈ ਏ ਐਸ ਨੇ ਅੱਜ ਨੰਗਲ ਦੇ ਬੀ ਬੀ ਐਮ ਬੀ ਹਸਪਤਾਲ ਅਤੇ ਸਬ ਡਵੀਜਨ ਹਸਪਤਾਲ ਦਾ ਦੋਰਾ ਕਰਕੇ ਪਰ੍ਬੰਧਾਂ ਦਾ ਜਾਇਜਾ ਲਿਆ. ਉਹਨਾਂ ਕਿਹਾ ਕਿ ਹਸਪਤਾਲਾਂ ਨੂੰ ਜਲਦੀ ਹੀ ਆਕਸੀਜਨ ਕੰਸਨਟਰ੍ਰੇਟਰ ਉਪਲੱਬਧ ਕਰਵਾਏ ਜਾਣਗੇ ਜੋ ਕਿ ਕਰੋਨਾ ਮਰੀਜਾ ਲਈ ਲਾਹੇਵੰਦ ਸਾਬਤ ਹੋਣਗੇ. ਉਹਨਾਂ ਦੱਸਿਆ ਕਿ ਨੰਗਲ ਵਿੱਚ 18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆ ਦਾ ਟੀਕਾਕਰਨ ਅੱਜ ਤੋਂ ਸੁਰੂ ਹੋ ਗਿਆ ਹੈ।
 ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਨੰਗਲ ਦੇ ਵੱਖ ਵੱਖ ਹਸਪਤਾਲਾ ਦਾ ਦੋਰਾ ਕੀਤਾ ਅਤੇ ਉਥੇ ਪਰ੍ਬੰਧਾਂ ਦਾ ਜਾਇਜਾ ਲੈਣ ਉਪਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸੇਸ਼ ਗੱਲਬਾਤ ਕੀਤੀ. ਉਹਨਾਂ ਕਿਹਾ ਕਿ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ. ਵੱਧ ਤੋਂ ਵੱਧ ਸੈਪਲਿੰਗ ਅਤੇ ਟੈਸਟਿੰਗ ਕਰਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਜਾਵੇ. ਉਹਨਾਂ ਕਿਹਾ ਕਿ ਵੈਕਸੀਨੇਸ਼ਨ ਅਭਿਆਨ ਚੱਲ ਰਿਹਾ ਹੈ. ਟੀਕਾਕਰਨ ਸਭ ਤੋਂ ਜਰੂਰੀ ਹੈ, ਅੱਜ ਤੋਂ 18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆ ਲਈ ਵੀ ਟੀਕਾਕਰਨ ਦੀ ਸੁਰੂਆਤ ਨੰਗਲ ਵਿੱਚ ਹੋ ਗਈ ਹੈ. ਉਹਨਾਂ ਕਿਹਾ ਕਿ ਲੋਕ ਸ਼ਹਿਰ ਅਤੇ ਪਿੰਡਾਂ ਵਿੱਚ ਪਰ੍ਸਾਸ਼ਨ ਨੂੰ ਸਹਿਯੋਗ ਦੇਣ, ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜੋਨ ਵਿੱਚ ਲੋਕ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ. ਉਹਨਾਂ ਕਿਹਾ ਕਿ ਸਮਰੱਥ ਸਮਾਜ ਸੇਵਕ ਅਤੇ ਅਜਿਹੀ ਸੰਕਟ ਦੀ ਘੜੀ ਵਿੱਚ ਪਰ੍ਸਾਸ਼ਨ ਅਤੇ ਲੋਕਾਂ ਨੂੰ ਸਹਿਯੋਗ ਦੇਣ . ਅੱਜ ਜਿਲਹ੍ਾ ਪਰ੍ਸਾਸ਼ਨ ਨੂੰ 7 ਆਕਸੀਜਨ ਕੰਸਨਟਰ੍ਰੇਟਰ ਮਿਲੇ ਹਨ ਜੋ ਵੱਖ ਵੱਖ ਹਸਪਤਾਲਾਂ ਵਿੱਚ ਲਗਾਏ ਜਾਣਗੇ. ਉਹਨਾਂ ਨੇ ਕਿਹਾ ਕਿ ਪਰ੍ਸਾਸ਼ਨ ਅਤੇ ਸਿਹਤ ਵਿਭਾਗ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਦਿਨ ਰਾਤ ਚੋਕਸ ਹੈ. ਲੋਕ ਵੀ ਪਰ੍ਸਾਸ਼ਨ ਨੂੰ ਸਹਿਯੋਗ ਦੇਣ, ਸਰਕਾਰ ਵਲੋਂ ਜੋ ਵੀ ਗਾਇਡਲਾਇਨਜ਼ ਦਿੱਤੀਆਂ ਜਾ ਰਹੀਆਂ ਹਨ ਉਹ ਲੋਕਾਂ ਦੀ ਭਲਾਈ ਲਈ ਹਨ. ਉਹਨਾਂ ਦੀ ਪਾਲਣਾ ਕੀਤੀ ਜਾਵੇ. ਸ਼ਹਿਰਾਂ ਵਿੰਚ ਕੋਸ਼ਲਰ ਅਤੇ ਪਿੰਡਾ ਵਿੱਚ ਪੰਚ/ਸਰਪੰਚ ਲੋਕਾ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ. 
 ਇਸ ਤੋਂ ਪਹਿਲਾਂ ਉਪ ਮੰਡਲ ਮੈਜਿਟਰੇਟ ਨੰਗਲ ਕਨੂ ਗਰਗ ਪੀ ਸੀ ਐਸ ਨੇ ਨਗਰ ਕੋਸ਼ਲ ਨੰਗਲ ਦੇ ਪਰ੍ਧਾਨ ਅਤੇ ਕੋਸ਼ਲਰਾਂ ਨਾਲ ਵਿਸੇਸ਼ ਮੀਟਿੰਗ ਕਰਕੇ ਉਹਨਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਵਿਸੇਸ਼ ਸਵੱਛਤਾ ਮੁਹਿੰਮ ਚਲਾਈ ਜਾਵੇ. ਹਰ ਵਾਰਡ ਵਿੱਚ ਲੜੀਵਾਰ ਚੱਲਣ ਵਾਲੀ ਇਸ ਮੁਹਿੰਮ ਦੋਰਾਨ ਲੋਕਾ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ, ਟੈਸਟਿੰਗ, ਸੈਪਲਿੰਗ ਅਤੇ ਟੀਕਾਕਰਨ ਲਈ ਪਰ੍ੇਰਿਤ ਕੀਤਾ ਜਾਵੇ. ਸ਼ਹਿਰ ਦੇ ਹਰ ਖੇਤਰ ਵਿੱਚ ਸੈਨੇਟਾਇਜਰ ਨਾਲ ਰੋਗਾਣੂ ਮੁਕਤ ਕਰਨ ਦੇ ਪਰ੍ਬੰਧ ਕੀਤੇ ਜਾਣ. ਉਹਨਾਂ ਕਿਹਾ ਕਿ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਕਿ ਅਸੀਂ ਕਰੋਨਾ ਨੂੰ ਹਰਾ ਕੇ ਮੁੱੜ ਆਮ ਵਰਗਾ ਵਾਤਾਵਰਣ ਬਣਾ ਸਕਦੇ ਹਾਂ.