6, ਮਈ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ' ਬੜੇ ਲੰਮੇ ਵਿਚਾਰ ਵਟਾਂਦਰੇ ਬਾਅਦ ਲਿਆ ਫੈਸਲਾ 3 ਮਈ ਤੋਂ' 7 ਮਈ ਤੱਕ ਕੰਮ ਬੰਦ ਕਰਨ ( ਕਰੋਨਾ ਕੰਮ ਛੱਡ ਕੇ) ਦਾ ਫੈਸਲਾ ਲਿਆ ਗਿਆ ਸੀ, ਇਸ ਸਬੰਧ ਵਿੱਚ ਸੂਬਾਂ ਪ੍ਰਧਾਨ ਗੁਰਨਾਮ ਸਿਘ ਵਿਰਕ, ਸੂਬਾ ਜਨਰਲ ਸਕੱਤਰ ਜੁਗਿੰਦਰ ਕੁਮਾਰ ਜੀਰਾ ਅਤੇ ਸੂਬਾ ਚੇਅਰਮੈਨ ਓਮ ਪ੍ਰਕਾਸੁ ਸਿੰਘ ਵੱਲੋਂ ਸਾਂਝੇ ਸ਼ਿਆਨ ਰਾਹੀ' ਦੱਸਿਆ ਗਿਆ ਹੈ ਕਿ ਇਸ ਹੜਤਾਲ ਨਾਲ ਪੰਜਾਬ ਦੇ ਸਮੁੱਚੇ ਸਦਰ ਦਫਤਰਾਂ, ਤਹਿਸੀਲ ਦਫਤਰਾਂ ਅਤੇ ਸਬ-ਤਹਿਸੀਲ ਦਫਤਰਾਂ ਵਿੱਚ ਰਜਿਸਟਰੀਆਂ, ਸਮੂਹ ਸਰਟੀਫਿਕੇਟਾਂ ਅਤੇ ਆਮ ਲੋਕਾਂ ਦੇ ਰੋਜਾਨਾ ਦੇ ਕੰਮ-ਕਾਰ ਪ੍ਰਭਾਵਿਤ ਹੋਏ ਹਨ, ਕਿਉਂਕਿ ਪੰਜਾਬ ਸਰਕਾਰ ਅਤੇ ਮਾਲ ਵਿਭਾਗ ਦਾ ਰਵੱਈਆ ਡੀ.ਸੀ. ਦਫਤਰ ਕਾਮਿਆਂ ਨਾਲ ਪੱਖਪਾਤੀ ਅਤੇ ਗੈਰ-ਜੁਮਹੂਰੀ ਹੈ। ਪੂਨਰਗਠਨ ਦੇ ਨਾਂ ਤੇ ਅਸਾਮੀਆਂ ਵਿੱਚ ਵੱਡਾ ਕੱਟ ਲਗਾਇਆ ਜਾ ਰਿਹਾ ਹੈ, ਸਮੇਂ' ਸਿਰ ਪ੍ਰਮੋਸੁਨਾਂ ਨਹੀ' ਕੀਤੀਆਂ ਜਾ ਰਹੀਆਂ, ਕੋਟਾ ਨਹੀ' ਦਿੱਤਾ ਜਾ ਚਿਹਾ, ਖਾਲੀ ਅਸਾਮੀਆਂ ਨਹੀਂ ਭਰੀਆਂ ਜਾ ਰਹੀਆਂ ਭਾਵ ਮੰਗ ਪੱਤਰ ਵਿੱਚ ਸਾਮਿਲ ਕੋਈ ਵੀ ਮੰਗ ਲਾਗੂ ਨਹੀਂ' ਕੀਤੀ ਜਾ ਰਹੀ। ਇੱਥੋ ਤੱਕ ਕਿ ਮਿਤੀ 01.01.2016 ਤੋਂ' ਲਾਗੂ ਕੀਤੀਆਂ ਜਾਣੀਆਂ ਬਕਾਇਆ ਹਨ ਕਿਉਂਕਿ ਸਰਕਾਰ ਵੀਧਾਨ।  ਵਿਧਾਨ ਸਭਾ ਵਿਚ ਪਹਿਲਾਂ ਹੀ ਇਹ ਰਿਪੋਰਟ ਜੁਲਾਈ, 2021 ਤੋਂ' ਲਾਗੂ ਕਰਨ, ਜੇਕਰ ਕੋਈ ਬਕਾਇਆ ਬਣਿਆ ਤਾਂ ਦੋ ਕਿਸਤਾਂ ਸਤੰਥਰ 2021 ਅਤੇ ਫਰਵਰੀ 2022 ਵਿੱਚ ਦੇਣ ਦਾ ਫੈਸਲਾ ਕਰ ਚੁੱਕੀ ਹੈ। ਨਵੀ ਭਰਤੀ ਘਟਾਈਆਂ ਗਈਆਂ ਅਸਾਮੀਆਂ ਤੇ 20.07,2020 ਅਨੁਸਾਰ ਕੇਂਦਰੀ ਤਨਖਾਹ ਪੈਟਰਨ ਤੇ ਕਰਨ ਦਾ ਫੈਸਲਾ ਲਾਗੂ ਕੀਤਾ ਜਾ ਚੁੱਕਾ ਹੈ। ਤਨਖਾਹ ਕਮਿਸੁਨ ਦੀ ਰਿਪੋਰਟ ਵਿੱਚ ਮੁਲਾਜਮਾਂ ਦੇ ਕਈ ਭੱਤੇ ਬੰਦ ਕਰਨ ਅਤੇ ਮਹਿੰਗਾਈ ਭੱਤੇ ਦੇ ਬਕਾਏ ਅਤੇ ਕਿਸਤਾਂ ਦਾ ਕੋਈ ਜ੍ਰਿਕਰ ਨਹੀ ਕੀਤਾ ਗਿਆ । ਸਰਕਾਰ ਪੁਰਾਣੀ ਪੈਨਸੂਨ ਸਕੀਮ ਦੀ ਬਹਾਲੀ ਤੇ ਵੀ ਬਿਲਕੁੱਲ ਚੁੱਪ ਹੈ ਜਦ ਕਿ ਬਹੁਤ ਸਾਰੇ ਮੌਜੂਦਾ ਐਮ.ਐੱਲ.ਏ. ਸਾਹਿਬਾਨ ਸਰਕਾਰ ਨੂੰ ਲਿਖ ਚੁੱਕੇ ਹਨ ਕਿ ਉਹ ਪੁਰਾਣੀ ਪੈਨਸਨ ਸਕੀਮ ਬਹਾਲ ਕਰੇ। ਜਦ ਉਨ੍ਹਾਂ ਦੇ ਲਿਖੇ ਤੇ ਸਰਕਾਰ ਉੱਪਰ ਕੋਈ ਅਸਰ ਨਹੀਂ' ਹੈ। ਡੀ.ਸੀ. ਦਫਤਰਾਂ ਦੇ ਕਾਮੇ ਕਰੋਨਾ ਕਾਲ ਵਿੱਚ ਸਰਕਾਰੀ ਕੰਮ ਜਾਨ ਜ਼ੋਖਮ ਵਿੱਚ ਪਾ ਕੇ ਸਟਾਫ ਦੀ ਕਮੀ ਦੇ ਬਾਵਜੂਦ ਕੰਮ ਕਰ ਰਹੇੇ ਹਨ ਪ੍ਰੰਤੂ ਉਨ੍ਹਾਂ ਲਈ ਸਰਕਾਰ ਦੀ ਕੋਈ ਸਵੱਲੀ ਨਜਰ ਦੀ ਉਮੀਦ ਨਹੀਂ । ਇਸ ਲਈ ਪਹਿਲਾਂ ਤੋਂ ਲਏ 7 ਮਈ ਤੱਕ ਕੰਮ ਬੰਦ ਰੱਖਣ ਦੇ ਫੈਸਲੇ (ਕਰਨੋ ਡੀਉਟੀ ਨੂੰ ਛੱਡ ਕੇ) ਨੂੰ ਲਾਗੂ ਰੱਖਿਆ ਜਾਵੇਗਾ ਭਾਵੇਂ ਕਿ ਮਾਲ ਮੰਤਰੀ ਪੰਜਾਬ ਵੱਲੋਂ' ਸੂਬਾ ਕਮੇਟੀ ਨੂੰ 7 ਮਈ ਨੂੰ ਮੀਟਿੰਗ ਲਈ ਬੁਲਾ ਲਿਆ ਗਿਆ ਹੈ, ਫਿਰ ਵੀ ਅਗਲੀ ਰਣਨੀਤੀ ਮਾਲ ਮੰਤਰੀ ਜੀ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਜਿਲ੍ਹਾ ਅਹੁਦੇਦਾਰਾਂ ਨਾਲ ਆਨ-ਲਾਇਨ ਮੀਟਿੰਗ ਕਰਕੇ ਉਲੀਕੀ ਜਾਵੇਗੀ। ਇਨ੍ਹਾਂ ਹੜਤਾਲ ਦੇ ਐਕਸਨਾਂ ਨਾਲ ਪੰਜਾਬ ਸਰਕਾਰ ਦੀਆਂ ਲੋਕ ਸੇਵਾਵਾਂ ਪ੍ਰਭਾਵਿਤ ਹੋਈਆਂ/ਭਵਿੱਖ ਵਿੱਚ ਹੋਣਗੀਆਂ ਉਸ ਦੀ ਜ਼ਿੰਮੇਵਾਰੀ ਪੰਜਾਬ  ਸਰਕਾਰ ਦੀ ਹੋੋਵੇੇੇਗੀ। (ਗੁਰਨਾਮ ਸਿੰਘ ਵਿਰਕ) 
ਸੂਬਾ ਪ੍ਰਧਾਨ-96465-65001