ਪੰਜਾਬ ਤੇਂ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਦੇ ਸੱਦੇ ਤੇ ਅੱਜ ਜਲੰਧਰ ਵਿਖੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮੁੱਖ ਮੰਤਰੀ, ਵਿੱਤ ਮੰਤਰੀ ਪੰਜਾਬ ਅਤੇ ਪੇ ਕਮਿਸ਼ਨ ਦਾ ਪੁਤਲਾ ਸਾੜਿਆ।
ਇਸ ਮੌਕੇ ਤੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਅਤੇ ਪੀ.ਐਸ.ਐਮ.ਐਸ.ਯੂ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦਸਿਆ ਕਿ ਸੂਬਾ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਤੇ ਲਗਾਤਾਰ ਟਾਲ ਮਟੌਲ ਕਰ ਰਹੀ ਹੈ। ਪੇ ਕਮਿਸ਼ਨ ਦੀ ਮਿਆਦ ਵਿੱਚ  ਬਾਰ-ਬਾਰ ਵਾਧਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਪੁਰਾਣੀ ਪੈਨਸਨ ਬਹਾਲ ਕਰਨ ਲਈ ਬਣਾਈ ਹੋਈ ਕਮੇਟੀ ਦੀ ਸਰਕਾਰ ਦੇ ਇਸ਼ਾਰਿਆ ਤੇ ਚੁੱਪੀ ਸਾਧੀ ਹੋਈ ਹੈ। ਸ੍ਰੀ ਤੀਰਥ ਸਿੰਘ ਬਾਸੀ ਤੇ ਸ੍ਰੀ ਵੇਦ ਪ੍ਰਕਾਸ ਨੇ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਤੇ ਚੁੱਪੀ ਧਾਰ ਬੈਠੀ ਹੈ। ਸ੍ਰੀ ਪਿਆਰਾ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੇ ਕਮਿਸ਼ਨ ਜਲਦ ਹੀ ਜਾਰੀ ਨਾ ਕੀਤਾ ਗਿਆ ਤਾਂ ਮੁਲਾਜਮ 2022 ਦੀਆਂ ਚੋਣਾਂ ਨੂੰ ਕਾਂਗਰਸ ਪਾਰਟੀ ਨੂੰ ਚਲਦਾ ਕਰਨਗੇ। ਪ੍ਰਧਾਨ ਸੁਖਜੀਤ ਸਿੰਘ ਤੇ ਸ੍ਰੀ ਕ੍ਰਿਪਾਲ ਸਿੰਘ ਨੇ ਕਿਹਾ ਕਿ ਸਰਕਾਰ ਦੇ ਮੁਲਾਜਮਾਂ ਪ੍ਰਤੀ ਰਵੱਈਏ ਨੂੰ ਦੇਖਦੇ ਹੋਏ 27 ਅਪ੍ਰੈਲ 2021 ਨੂੰ ਜਲੰਧਰ ਵਿਖੇ ਜੌਨਲ ਰੈਲੀ ਕੀਤੀ ਜਾਵੇਗੀ ਅਤੇ ਸਰਕਾਰ ਦੇ ਝੂਠੇ ਲਾਰਿਆ ਦੀ ਪੰਡ ਵੀ ਸਰਕਾਰ ਸਾਮਹਣੇ ਖੋਲੀ ਜਾਵੇਗੀ। ਵੱਡੀ ਗਿਣਤੀ ਵਿੱਚ ਪੈਨਸ਼ਨਰ ਤੇ ਮੁਲਾਜਮ ਸਾਥੀ ਸ਼ਾਮਿਲ ਹੋਏ।