ਪਿੰਡ ਆਲਮਗੀਰ ਵਿਖੇ ਯੂਥ ਵੱਲਫ਼ੋਅਰ ਕਲੱਬ ਆਲਮਗੀਰ, ਗੁਰਦੁਆਰਾ ਸਾਹਿਬ ਆਦਿ ਸਾਰਿਆ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਦਾ 130ਵਾਂ ਜਨਮ ਦਿਨ ਸ਼ਰਧਾ ਸਹਿਤ ਮਨਾਇਆ ਗਿਆਂ। ਆਏ ਹੋਏ ਪਤਵੰਤੇ ਸੱਜਣਾਂ ਵਲੋਂ ਆਪਣੇ-ਆਪਣੇ ਵਿਚਾਰ ਪੇਸ਼ ਕਰਦਿਆਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਬੰਧਕਾ ਵੱਲੋ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾਂ ਜਿਸ ਵਿੱਚ ਸੁਰਿੰਦਰ ਸਿੰਘ ਸੁਦਾਨਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਲੰਧਰ, ਸਤਨਾਮ ਸਿੰੰਘ ਕੋਹਜਾ, ਸੁਰਜੀਤ ਲਾਲ  ਸਹੋਤਾ, ਸੇਵਾ ਮੁੁੁਕਤ  ਜੱਜ ਦਰਸ਼ਨ ਸਿੰਘ, ਕੈਪਟਨ ਗੁਰਮੇਲ ਸਿੰਘ,  ਅਤੇ ਕੁਲਦੀਪ ਕੌਰ ਸਰਪੰਚ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ।