ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ 26 ਨਵੰਬਰ 2020 ਤੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ l ਸੰਘਰਸ਼ ਜਾਰੀ ਹੈ। ਜਿੱਥੇ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।ਉਥੇ ਹੀ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਹੁਣ ਤੱਕ ਦੀਆਂ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਦੇਸ਼ ਦੇ ਸਭ ਕਿਸਾਨ ਇੱਕ ਜੁੱਟ ਹੋ ਕੇ ਦਿੱਲੀ ਦੀਆਂ ਸਰਹੱਦਾਂ ਉਪਰ ਬੈਠੇ ਹੋਏ ਆਪਣੀਆਂ ਮੰਗਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਭਾਰਤ ਬੰਦ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ, ਸਮੇਂ ਦੇ ਬਾਰੇ ਹੋ ਗਿਆ ਹੈ ਐਲਾਨ। ਕਿਸਾਨਾਂ ਵੱਲੋਂ ਜਿੱਥੇ ਪਹਿਲਾਂ ਹੀ 26 ਮਾਰਚ ਨੂੰ ਭਾਰਤ ਬੰਦ ਕਰਨ ਦਾ ਸੱਦਾ ਸਾਰੇ ਦੇਸ਼ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਹੁਣ ਭਾਰਤ ਬੰਦ ਨੂੰ ਲੈ ਕੇ ਜਿਲਾ ਪੱਧਰ ਤੇ ਤਿਆਰੀਆਂ ਵੀ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ।ਉੱਥੇ ਹੀ ਭਾਰਤ ਬੰਦ ਤੋਂ ਇਲਾਵਾ ਨਿਰਧਾਰਤ ਮੋਰਚੇ ਦੇ ਹੋਰ ਐਕਸ਼ਨਾਂ ਦਾ ਵੀ ਇਕ ਮੀਟਿੰਗ ਕਰਕੇ ਜਾਇਜ਼ਾ ਲਿਆ ਗਿਆ ਹੈ। ਕਿਸਾਨਾਂ ਵੱਲੋਂ ਪਹਿਲਾਂ 23 ਮਾਰਚ ਨੂੰ ਸ਼-ਹੀ-ਦ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਦੇ ਦਿਹਾੜੇ ਉੱਤੇ ਵੱਡੇ ਪੱਧਰ ਤੇ ਸਮਾਗਮ ਕੀਤੇ ਜਾ ਰਹੇ ਹਨ। ਉਥੇ ਹੀ ਦੇਸ਼ ਦੇ ਸਭ ਨੌਜਵਾਨਾਂ ਨੂੰ ਵੱਡੇ ਕਾਫ਼ਲਿਆ ਵਿੱਚ ਦਿੱਲੀ ਦੇ ਕਿਸਾਨ ਮੋਰਚੇ ਦੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਉਥੇ ਹੀ 26 ਮਾਰਚ ਦੇ ਬੰਦ ਸਬੰਧੀ ਵੀ ਕਈ ਫੈਸਲੇ ਉਲੀਕੇ ਗਏ ਹਨ। 28 ਮਾਰਚ ਨੂੰ ਦੇਸ਼ ਭਰ ਵਿੱਚ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 5 ਅਪ੍ਰੈਲ ਨੂੰ ਐਫ਼ ਸੀ ਆਈ ਦੇ ਦਫ਼ਤਰ ਘੇਰੇ ਜਾਣਗੇ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਭਾਰਤ ਬੰਦ ਪਹਿਲੇ ਭਾਰਤ ਬੰਦ ਤੋਂ ਵੱਖਰਾ ਹੋਵੇਗਾ।ਇਸ ਵਾਰ ਕਿਸਾਨਾਂ ਵੱਲੋਂ 12 ਘੰਟੇ ਲਈ ਭਾਰਤ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ। ਜਿਸ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਦਾ ਰੱਖਿਆ ਗਿਆ ਹੈ। ਓਥੇ ਹੀ ਮੈਡੀਕਲ ਸਹੂਲਤਾਂ ਨੂੰ ਛੱਡ ਕੇ,ਬਾਕੀ ਸਭ ਕੁਝ ਪੂਰਨ ਤੌਰ ਤੇ ਬੰਦ ਰਹੇਗਾ, ਜਿਸ ਵਿੱਚ ਕਾਰੋਬਾਰ , ਦੁਕਾਨਾਂ , ਵਿਦਿਅਕ ਸੰਸਥਾਵਾਂ ਅਤੇ ਸੜਕੀ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਜਾਵੇਗੀ।