ਦੁਨੀਆਂ ਵਿੱਚ ਲੋਕ ਪਹਿਲਾਂ ਹੀ ਕੁਦਰਤੀ ਕਰੋਪੀ ਕਰੋਨਾ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਆਏ ਦਿਨ ਹੀ ਕੋਈ ਨਾ ਕੋਈ ਕੁਦਰਤੀ ਕਰੋਪੀ ਸਾਹਮਣੇ ਆ ਹੀ ਜਾਂਦੀ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕੁਦਰਤ ਦਾ ਅਜਿਹਾ ਕਹਿਰ ਵਾਪਰਿਆ ਹੈ। ਜਿਸ ਦੀ ਕਿਸੇ ਵੱਲੋਂ ਕਲਪਨਾ ਨਹੀਂ ਕੀਤੀ ਗਈ ਸੀ। ਇਸ ਸਾਲ ਦੇ ਵਿੱਚ ਵੀ ਅਜਿਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੋ ਸਭ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਈ ਅਜਿਹੀਆਂ ਖਬਰਾਂ ਆਈਆਂ ਹਨ ਜਿਸ ਵਿਚ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਇਹ ਨੁਕਸਾਨ ਕਈ ਜਗ੍ਹਾ ਤੇ ਕੁਦਰਤ ਵੱਲੋਂ ਵਰਸਾਏ ਗਏ ਕਹਿਰ ਕਾਰਨ ਵਾਪਰੇ ਹਨ ਅਤੇ ਕੁਝ ਲੋਕਾਂ ਦੀ ਆਪਣੀ ਅਣਗਹਿਲੀ ਕਾਰਨ। ਇਸ ਤਰਾਂ ਦੀਆਂ ਦੁੱਖ ਭਰੀਆਂ ਖਬਰਾ ਦੇਸ਼ ਦੇ ਹਾਲਾਤਾਂ ਉਪਰ ਗਹਿਰਾ ਅਸਰ ਪਾਉਦੀਆਂ ਹਨ। ਕਰੋਨਾ ਤੋਂ ਬੜੀ ਮੁਸ਼ਕਲ ਨਾਲ ਉਭਰ ਰਹੇ ਲੋਕਾਂ ਉਪਰ ਆ ਰਹੀਆਂ ਮੁਸ਼ਕਿਲਾਂ ਆਰਥਿਕ ਸਥਿਤੀ ਨੂੰ ਹੋਰ ਡਾਵਾਂਡੋਲ ਕਰ ਰਹੀਆਂ ਹਨ। ਕੁਦਰਤ ਬਹੁਤ ਹੀ ਪਿਆਰੀ ਹੈ ਜਿਸ ਨੇ ਸਾਨੂੰ ਜਿਉਣ ਵਾਸਤੇ ਬਹੁਤ ਸਾਰੀਆਂ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ।
ਇਨ੍ਹਾਂ ਵਿੱਚੋਂ ਇਨਸਾਨ ਨੂੰ ਜ਼ਿੰਦਗੀ ਜੀਣ ਵਾਸਤੇ ਸਾਫ ਹਵਾ, ਪਾਣੀ ਅਤੇ ਭੋਜਨ ਦੇ ਨਾਲ ਹੋਰ ਬਹੁਤ ਸਾਰੇ ਤੱਤ ਤੋਹਫ਼ੇ ਦੇ ਰੂਪ ਵਿੱਚ ਮਿਲੇ ਹੋਏ ਹਨ। ਪਰ ਕਈ ਵਾਰੀ ਕੁਦਰਤ ਆਪਣੇ ਗੁੱਸੇ ਨੂੰ ਕਹਿਰ ਦਾ ਰੂਪ ਦੇ ਕੇ ਇਨਸਾਨਾਂ ਉੱਪਰ ਵਰਸਾ ਦਿੰਦੀ ਹੈ। ਇਸ ਸਾਲ ਦੇ ਇਹਨਾ 3 ਮਹੀਨੇ ਦੇ ਵਿਚ ਹੀ ਬਹੁਤ ਸਾਰੇ ਭੂਚਾਲ ਆਉਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਇਥੇ ਜਬਰਦਸਤ ਭੁਚਾਲ ਆਇਆ ਹੈ,ਜਿਸ ਨਾਲ ਹਾਹਾਕਾਰ ਮਚੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਯੂਰਪ ਦੇ ਦੇਸ਼ ਇਟਲੀ ਤੋਂ ਭਾਰੀ ਭੂਚਾਲ ਦੇ ਝਟਕੇ ਮਹਿਸੂਸ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇਟਲੀ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਦੇ ਲਗਭਗ ਪੰਜ ਸੂਬਿਆਂ ਵਿਚ 5.6 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅੱਜ ਆਏ ਇਸ ਭੂਚਾਲ ਬਾਰੇ ਸਥਾਨਕ ਮੀਡੀਆ ਮੁਤਾਬਕ ਇਟਲੀ ਦੇ ਸਮੇਂ ਮੁਤਾਬਕ ਸ਼ਾਮ 2.47 ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਟਲੀ ਦੇ ਲਾਸੀਓ, ਪੂਲੀਆ, ਅਬਰੂਜੋ, ਕੰਪਾਨੀਆ ਅਤੇ ਬਾਜੀਲੀਕਾਂਤਾ ਸੂਬਿਆਂ ਵਿਚ ਭੂਚਾਲ ਆਉਣ ਦੀਆਂ ਖਬਰਾਂ ਆਈਆਂ ਹਨ। ਇਟਲੀ ਵਿਚ ਆਏ ਭੂਚਾਲ ਨਾਲ ਸੂਬੇ ਅੰਦਰ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ।