ਜੇਕਰ ਤੁਹਾਡਾ ਪੈਨ ਨੰਬਰ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ ਤਾਂ ਤੁਹਾਡਾ ਪੈਨ ਕਾਰਡ ਅਗਲੇ ਮਹੀਨੇ ਤੋਂ ਰੱਦੀ ਹੋ ਜਾਵੇਗਾ। ਭਾਵ ਅਗਲੇ ਮਹੀਨੇ ਤੋਂ ਤੁਸੀਂ ਪੈਨ ਕਾਰਡ ਦੀ ਕਿਤੇ ਵੀ ਵਰਤੋਂ ਨਹੀਂ ਕਰ ਸਕੋਗੇ।ਇਸ ਤੋਂ ਬਚਣ ਲਈ ਤੁਹਾਨੂੰ ਜਲਦ ਤੋਂ ਜਲਦ ਆਪਣੇ ਪੈਨ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਲੈਣਾ ਚਾਹੀਦੈ।ਪੈਨ ਕਾਰਡ (PAN Card) ਨੂੰ ਆਧਾਰ ਕਾਰਡ (Aadhaar Card) ਨਾਲ ਲਿੰਕ ਕਰਨ ਦੀ ਸਮਾਂ-ਸੀਮਾ ਸਰਕਾਰ ਕਈ ਵਾਰ ਵਧਾ ਚੁੱਕੀ ਹੈ।
ਇਸ ਸਮਾਂ-ਸੀਮਾ ਨੂੰ ਆਖ਼ਰੀ ਵਾਰ 30 ਜੂਨ, 2020 ਤੋਂ ਵਧਾ ਕੇ 31 ਮਾਰਚ, 2021 ਕੀਤਾ ਗਿਆ ਸੀ। ਜੇਕਰ ਤੁਸੀਂ 31 ਮਾਰਚ, 2021 ਤਕ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਉਂਦੇ ਹੋ ਤਾਂ ਤੁਹਾਡਾ ਪੈਨ ਨੰਬਰ ਨਕਾਰਾ ਹੋ ਜਾਵੇਗਾ।
ਪੈਨ ਨੰਬਰ ਦੇ ਡੀਐੱਕਟੀਵੇਟ ਹੋ ਜਾਣ ਤੋਂ ਬਾਅਦ ਤੁਸੀਂ ਵੱਡੀ ਰਕਮ ਦਾ ਲੈਣ-ਦੇਣ ਨਹੀਂ ਕਰ ਸਕੋਗੇ।
ਡੀਐਕਟਿਵ ਪੈਨ ਕਾਰਡ ਕਾਰਨ ਲਗ ਸਕਦੈ ਜੁਰਮਾਨਾ-ਜੇਕਰ ਤੁਸੀਂ ਸਮਾਂ-ਸੀਮਾ ਦੇ ਅੰਦਰ ਪੈਨ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾ ਪਾਉਂਦੇ ਹੋ ਤੇ ਤੁਹਾਡੇ ਪੈਨ ਨੰਬਰ ਡੀਐਕਟੀਵੇਟ ਹੋ ਜਾਂਦਾ ਹੈ ਤਾਂਇਹ ਮੰਨਿਆ ਜਾਵੇਗਾ ਕਿ ਤੁਹਾਡਾ ਪੈਨ ਕਾਨੂੰਨ ਵੱਲੋਂ ਜ਼ਰੂਰੀ ਨਿਯਮਾਂ ਨੂੰ ਪੂਰਾ ਨਹੀਂ ਕਰਦਾ ਹੈ ਤੇ ਆਮਦਨ ਕਰਨ ਐਕਟ ਦੀ ਧਾਰਾ 272ਬੀ ਤਹਿਤ 10,000 ਰੁਪਏ ਦਾ ਜੁਰਮਾਨਾ ਲਗ ਸਕਦਾ ਹੈ।ਕਿਉਂ ਜ਼ਰੂਰੀ ਹੈ ਪੈਨ ਕਾਰਡ-ਪੈਨ ਕਾਰਡ ਕਈ ਵਿੱਤੀ ਕਾਰਜਾਂ ਲਈ ਲਾਭਕਾਰੀ ਹੈ। ਬੈਂਕ ਅਕਾਊਂਟ ਖੁੱਲ੍ਹਵਾਉਣ ਤੇ ਮਿਊਚਲ ਫੰਡ ਜਾਂ ਸ਼ੇਅਰ ਮਾਰਕੀਟ ‘ਚ ਨਿਵੇਸ਼ ਕਰਨ ਲਈ ਵੀ ਪੈਨ ਕਾਰਡ ਦੀ ਜ਼ਰੂਰਤ ਹੁੰਦੀ ਹੈ। ਇੱਥੋਂ ਤਕ ਕਿ 50,000 ਰੁਪਏ ਤੋਂ ਜ਼ਿਆਦਾ ਦੇ ਲੈਣ-ਦੇਣ ਲਈ ਵੀ ਪੈਨ ਕਾਰਡ ਜ਼ਰੂਰੀ ਹੈ।ਪੈਨ ਨੂੰ ਆਧਾਰ ਕਾਰਡ ਨਾਲ ਇੰਝ ਕਰਵਾਓ ਲਿੰਕ-ਸਟੈੱਪ-1 : ਪੈਨ ਨੂੰ ਆਧਾਰ ਨਾਲ ਲਿੰਕ ਕਰਵਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਮਦਨ ਕਰ ਵਿਭਾਗ ਦੇ ਈ-ਫਾਈਲਿੰਗ ਪੋਰਟਲ ‘ਤੇ ਜਾਣਾ ਪਵੇਗਾ।
ਸਟੈੱਪ-2 : ਹੁਣ ਤੁਹਾਨੂੰ ਖੱਬੇ ਪਾਸੇ ਬਣੇ Link Aadhaar ਸੈਕਸ਼ਨ ‘ਤੇ ਕਲਿੱਕ ਕਰਨਾ ਪਵੇਗਾ।
ਸਟੈੱਪ-3 ; ਇੱਥੇ ਤੁਹਾਨੂੰ ਪੈਨ ਨੰਬਰ, ਆਧਾਰ ਨੰਬਰ ਤੇ ਨਾਮ ਦਰਜ ਕਰਨਾ ਪਵੇਗਾ।
ਸਟੈੱਪ-4 : ਹੁਣ ਤੁਹਾਨੂੰ ਕੈਪਚਾ ਕੋਡ ਦਰਜ ਕਰਨਾ ਪਵੇਗਾ।
ਸਟੈੱਪ-5 : ਹੁਣ ਤੁਹਾਨੂੰ ‘Link Aadhaar’ ਬਦਲ ‘ਤੇ ਕਲਿੱਕ ਕਰਨਾ ਪਵੇਗਾ।
ਸਟੈੱਪ-6 ; ਹੁਣ ਆਮਦਨ ਕਰ ਵਿਭਾਗ ਤੁਹਾਡਾ ਨਾਂ, ਜਨਮ ਤਰੀਕ ਆਦਿ ਜਾਣਕਾਰੀਆਂ ਨੂੰ ਵੈਲੀਡੇਟ ਕਰਨਾ ਤੇ ਇਸ ਤੋਂ ਬਾਅਦ ਲਿੰਕਿੰਗ ਦਾ ਪ੍ਰੋਸੈੱਸ ਪੂਰਾ ਹੋ ਜਾਵੇਗਾ।