ਮਾਨਯੋਗ ਨਿਰਦੇਸ਼ਕ ਜੀ ਵੱਲੋਂ ਮਿਤੀ 31-03-2021 ਨੂੰ ਮੀਟਿੰਗ ਵਿੱਚ ਆਦੇਸ਼ ਕੀਤੇ ਗਏ ਹਨ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01-04-2021 ਤੋਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਫਰੀ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਲਈ ਡਿਪੂ ਦੇ ਸਮੂਹ ਕੰਡਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਿਤੀ 01-04-202। ਤੋਂ ਬੱਸਾਂ ਵਿੱਚ ਔਰਤਾਂ ਨੂੰ ਫਰੀ ਸਫਰ ਸਹੂਲਤ ਦੇਣੀ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਔਰਤਾਂ ਨੂੰ ਬੱਸਾਂ ਵਿੱਚ ਫਰੀ ਸਫਰ ਸਹੂਲਤ ਦੇਣ ਸਮੇ' ਹੇਠ ਲਿਖੇ ਅਨੁਸਾਰ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ:-

1) ਔਰਤਾਂ ਨੂੰ ਫਰੀ ਸਫਰ ਸਹੂਲਤ ਦੇਣ ਸਮੇ ਉਸ ਪਾਸ ਪੰਜਾਬ ਵਸਨੀਕ ਹੋਣ ਦਾ ਕੋਈ ਸਬੂਤ ਹੋਣਾ ਚਾਹੀਦਾ ਹੈ, ਜਿਵੇਂ ਆਧਾਰ ਕਾਰਡ, ਵੋਟਰ ਕਾਰਡ, ਡਰਾਇਵਿੰਗ ਲਾਇਸੰਸ ਆਦਿ। 

2) ਜੇਕਰ ਔਰਤ ਪਾਸ ਪੰਜਾਬ ਦਾ ਵਸਨੀਕ ਹੋਣ ਦਾ ਕੋਈ ਵੀ ਸਬੂਤ ਨਹੀਂ ਹੈ ਜਾਂ ਉਸ ਤੋਂ' ਪੂਰੀ ਟਿਕਟ ਵਸੂਲ ਕੀਤੀ ਜਾਵੇ। 

3) ਔਰਤਾਂ ਨੂੰ ਫਰੀ ਸਫਰ ਸਹੂਲਤ ਸਿਰਫ ਪੰਜਾਬ ਏਰੀਏ ਵਿੱਚ ਹੀ ਦਿੱਤੀ ਜਾਣੀ ਹੈ ਅਤੇ ਪੰਜਾਬ ਤੋਂ ਬਾਹਰ ਦੂਸਰੇ ਰਾਜਾ/ਕੇਂਦਰ ਸ਼ਾਸਤ ਪ੍ਰਦੇਸਾ ਵਿੱਚ ਔਰਤਾਂ ਦੀ ਪੂਰੀ ਟਿਕਟ ਕੱਟੀ ਜਾਵੇ।