ਕੋਵਿਡ -19 ਟੀਕਾਕਰਨ ਸਬੰਧੀ ਕੌਮੀ ਮਾਹਰ ਸਮੂਹ ਵੱਲੋਂ ਦਰਸਾਈ ਗਈ ਤਰਜੀਹ ਅਨੁਸਾਰ ਅਗਲੇ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 60 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅਜਿਹੇ ਸਾਰੇ ਨਾਗਰਿਕ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਜਾਂ ਜਿਨ੍ਹਾਂ ਦੀ ਉਮਰ 1 ਜਨਵਰੀ 2022 ਨੂੰ 45 ਤੋਂ 59 ਸਾਲ ਦੀ ਹੋ ਜਾਵੇਗੀ ਅਤੇ ਉਹ ਕਿਸੇ ਸਹਿ ਰੋਗ ਤੋਂ ਪੀੜਤ ਹਨ, ਦਾ ਟੀਕਾਕਰਨ ਕੀਤਾ ਜਾਵੇਗਾ ਜਿਸ ਦੀ ਸਿਫ਼ਾਰਸ਼ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ।ਇਸਨੂੰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵੱਲੋਂ ਪ੍ਰਮਾਣਿਤ ਕੀਤਾ ਜਾਵੇਗਾ।

ਸ. ਸਿੱਧੂ ਨੇ ਅੱਗੇ ਕਿਹਾ ਰਜਿਟਰਡ ਟੀਕਾਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਇਸਨੂੰ ਸੁਖਾਲਾ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੋਵਿਡ-19 ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਦੇ ਲਾਗੂਕਰਨ ਦੌਰਾਨ ਪ੍ਰਾਪਤ ਫੀਡਬੈਕ ਦੇ ਆਧਾਰ `ਤੇ ਕੋਵਿਨ 2.0 ਪੋਰਟਲ ਲਿਆਂਦਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ  ਲਾਭਪਾਤਰੀ ਖੁਦ ਨੂੰ ਕੋਵਿਨ 2.0 ਪੋਰਟਲ  ਜਾਂ ਹੋਰ ਆਈ.ਟੀ. ਐਪਲੀਕੇਸ਼ਨਾਂ ਜਿਵੇਂ ਅਰੋਗਿਆ ਸੇਤੂ ਆਦਿ ਰਾਹੀਂ ਟੀਕਾਕਰਨ ਵਾਸਤੇ ਰਜਿਸਟਰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਨਵਾਂ ਪੋਰਟਲ ਖਾਸ ਕਰਕੇ ਬਜ਼ੁਰਗਾਂ ਲਈ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਯਕੀਨੀ ਤੌਰ `ਤੇ ਮਦਦਗਾਰ ਸਾਬਤ ਹੋਵੇਗਾ।

ਸਿਹਤ ਮੰਤਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮਹਾਂਮਾਰੀ ਨਾਲ ਨਜਿੱਠਣ ਲਈ ਕੋਵਿਡ -19 ਟੀਕਾਕਰਨ ਇਕੋ ਇਕ ਹੱਲ ਹੈ ਅਤੇ ਯੋਗ ਲਾਭਪਾਤਰੀਆਂ ਨੂੰ ਇਸ ਸੁਨਹਿਰੀ ਅਵਸਰ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।

ਮੁਫ਼ਤ ਅਤੇ ਅਦਾਇਗੀ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਟੀਕਾਕਰਨ ਦੀ ਸਹੂਲਤ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਪਹਿਲਾਂ ਦੀ ਤਰ੍ਹਾਂ ਹੀ ਮੁਫਤ ਮੁਹੱਈਆ ਕਰਵਾਈ ਜਾਏਗੀ ਅਤੇ ਨਿੱਜੀ ਸਿਹਤ ਸੰਸਥਾਵਾਂ ਵਿੱਚ ਇਹ ਭਾਰਤ ਸਰਕਾਰ ਵੱਲੋਂ ਸਮੇਂ ਸਮੇਂ `ਤੇ ਤੈਅ ਦਰਾਂ ਅਨੁਸਾਰ  ਭੁਗਤਾਨ ਦੇ ਅਧਾਰ `ਤੇ ਮੁਹੱਈਆ ਕਰਵਾਈ ਜਾਵੇਗੀ।

List of specified Comorbidities for determination of eligibility of citizens in age group 45 to 59 years

SN

Criterion

1

Heart Failure with hospital admission in past one year

2

Post Cardiac Transplant/Left Ventricular Assist Device (LVAD)

3

Significant Left ventricular systolic dysfunction (LVEF <40%)

4

Moderate or Severe Valvular Heart Disease

5

Congenital heart disease with severe PAH or Idiopathic PAH

6

Coronary Artery Disease with past CABG/PTCA/MI

AND Hypertension/Diabetes on treatment

7

Angina AND Hypertension/Diabetes on treatment

8

CT/MRI documented stroke AND Hypertension/Diabetes on treatment

9

Pulmonary artery hypertension AND Hypertension/Diabetes on treatment

10

Diabetes (> 10 yearsORwith complications) AND Hypertension on treatment

11

Kidney/ Liver/ Hematopoietic stem cell transplant: Recipient/On wait-list

12

End Stage Kidney Disease on haemodialysis/ CAPD

13

Current prolonged use of oral corticosteroids/ immunosuppressant medications

14

Decompensated cirrhosis

15

Severe respiratory disease with hospitalizations in last two years/FEV1 <50%

16

Lymphoma/ Leukaemia/ Myeloma

17

Diagnosis of any solid cancer on or after 1st July 2020 ORcurrently on any cancer therapy

18

Sickle Cell Disease/ Bone marrow failure/ Aplastic Anemia/ Thalassemia Major

19

Primary Immunodeficiency Diseases/ HIV infection

20

Persons with disabilities due to Intellectual disabilities/ Muscular Dystrophy/ Acid attack with involvement of respiratory system/ Persons with disabilities having high support needs/ Multiple disabilities including deaf-blindness