ਮੁੱਖ ਸਕੱਤਰ ਵੱਲੋਂ ਪ੍ਰਗਤੀ ਦਾ ਜਾਇਜ਼ਾ, ਉਦਯੋਗ ਅਤੇ ਵਪਾਰ ਲਈ ਕਾਰੋਬਾਰ ਨੂੰ ਸੁਖਾਲਾ ਬਣਾਉਣ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਦੇਣ ਦੀ ਕੀਤੀ ਵਕਾਲਤ


ਪੰਜਾਬ ਨੇ ਸਫ਼ਲਤਾ ਦੀ ਇਕ ਹੋਰ ਪੁਲਾਂਘ ਪੁੱਟਦਿਆਂ ਸੂਬੇ ਵਿੱਚ 301 ਸੁਧਾਰਾਂ ਨੂੰ ਕਾਮਯਾਬੀ ਨਾਲ ਲਾਗੂ ਕੀਤਾ ਹੈ, ਜਦੋਂ ਕਿ 17 ਵੱਖ-ਵੱਖ ਵਿਭਾਗਾਂ ਦੁਆਰਾ 300 ਸ਼ਰਤਾਂ ਘਟਾਉਣ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਤਾਂ ਜੋ ਸਰਹੱਦੀ ਸੂਬੇ ਵਿੱਚ ਉਦਯੋਗ ਅਤੇ ਵਪਾਰ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।
ਇਹ ਸੁਧਾਰ ਵੱਖ ਵੱਖ ਵਿਭਾਗਾਂ ਵਿੱਚ ਲਾਗੂ ਕੀਤੀ ਗਈ ਰਾਜ ਸੁਧਾਰ ਕਾਰਜ ਯੋਜਨਾ (ਐਸ.ਆਰ.ਏ.ਪੀ.) 2020-21 ਦਾ ਹਿੱਸਾ ਸਨ।

ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਪ੍ਰਸ਼ਾਸਕੀ ਸਕੱਤਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਆਰ.ਏ.ਪੀ. ਲਾਗੂ ਕੀਤੇ ਜਾਣ ਦੀ ਸਮੀਖਿਆ ਕੀਤੀ।

ਉਨ੍ਹਾਂ ਵਿਭਾਗ ਦੇ ਮੁਖੀਆਂ ਨੂੰ ਸਾਰੇ ਸੁਧਾਰਾਂ ਦੇ ਢੁਕਵੇਂ ਢੰਗ ਨਾਲ ਲਾਗੂ ਕਰਨ ਨੂੰ  ਯਕੀਨੀ ਬਣਾਉਣ ਅਤੇ ਉਦਯੋਗਾਂ ਲਈ ਨਿਯਮ ਤੇ ਸ਼ਰਤਾਂ ਦੇ ਬੋਝ ਨੂੰ ਘਟਾਉਣ ਦੀ ਹਦਾਇਤ ਕੀਤੀ ਤਾਂ ਜੋ ਪੰਜਾਬ ਉਦਯੋਗ ਅਤੇ ਵਪਾਰ ਲਈ ਕਾਰੋਬਾਰ ਨੂੰ ਸੁਖਾਲਾ ਬਣਾਉਣ ਦੇ ਨਾਲ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਦੇਣ ਵਿੱਚ ਦੇਸ਼ ਦੀ ਅਗਵਾਈ ਕਰ ਸਕੇ।

ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ, ਅਲੋਕ ਸ਼ੇਖਰ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਦੁਆਰਾ ਇਹ 301 ਸੁਧਾਰ ਲਾਗੂ ਕੀਤੇ ਗਏ ਹਨ ਅਤੇ ਸਾਰੇ ਸਬੂਤ ਨਿਰਧਾਰਤ ਸਮੇਂ ਦੇ ਅੰਦਰ 31 ਜਨਵਰੀ ਤੱਕ ਡੀ.ਪੀ.ਆਈ.ਆਈ.ਟੀ. ਕੋਲ ਜਮ੍ਹਾਂ ਕਰਵਾ ਦਿੱਤੇ ਗਏ ਹਨ।

ADVERTISEMENT
REPORT THIS AD

ਡੀਪੀਆਈਆਈਟੀ ਇਨ੍ਹਾਂ 301 ਸੁਧਾਰਾਂ ਲਈ ਪ੍ਰਾਪਤ ਉਪਭੋਗਤਾ ਫੀਡਬੈਕ ਦੇ ਆਧਾਰ ‘ਤੇ ਸੂਬਿਆਂ ਨੂੰ ਰੈਂਕਿੰਗ ਦੇਵੇਗਾ ਜਿਸ ਲਈ 1 ਨਵੰਬਰ, 2020 ਤੋਂ 30 ਅਪ੍ਰੈਲ, 2021 ਤੱਕ ਦੇ ਉਪਭੋਗਤਾ ਅੰਕੜਿਆਂ ਨੂੰ ਵਿਚਾਰਿਆ ਜਾਵੇਗਾ।

ਹੁਣ ਤੱਕ, ਉਪਭੋਗਤਾਵਾਂ ਦੀ ਫੀਡਬੈਕ ਦੇ ਆਧਾਰ ‘ਤੇ ਸਬੰਧਤ ਵਿਭਾਗਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ 4,000 ਤੋਂ ਵੱਧ ਸੰਤੁਸ਼ਟ ਉਪਭੋਗਤਾ ਹਨ।
ਮੁੱਖ ਸਕੱਤਰ ਨੇ ਸੁਧਾਰਾਂ ਨੂੰ ਲਾਗੂ ਕਰਨ ਲਈ ਸਾਰੇ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਬੰਧਤ ਪ੍ਰਸ਼ਾਸਕੀ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਾਣਕਾਰੀ ਦੇ ਪਾਸਾਰ ਦੇ ਨਾਲ ਨਾਲ ਨਵੇਂ ਸੁਧਾਰਾਂ ਅਤੇ ਆਨਲਾਈਨ ਸੇਵਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ।

ਮੀਟਿੰਗ ਦੌਰਾਨ ਮੁੱਖ ਸਕੱਤਰ ਵੱਲੋਂ ਰੈਗੂਲੇਟਰੀ ਸ਼ਰਤਾਂ ਦੇ ਭਾਰ ਨੂੰ ਘਟਾਉਣ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।

ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸ਼ਰਤਾਂ ਦੇ ਭਾਰ ਨੂੰ ਘਟਾਉਣ ਦੀ ਪ੍ਰਕਿਰਿਆ 31 ਵੱਖ-ਵੱਖ ਵਿਭਾਗਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ ਅਤੇ 17 ਵਿਭਾਗਾਂ ਵਲੋਂ ਕਟੌਤੀ ਲਈ ਲਗਭਗ 300 ਸ਼ਰਤਾਂ ਦੀ ਪਛਾਣ ਕੀਤੀ ਗਈ ਹੈ।

ਮੁੱਖ ਸਕੱਤਰ ਨੇ ਬਾਕੀ 14 ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਮੌਜੂਦਾ ਐਕਟਾਂ, ਨਿਯਮਾਂ ਅਤੇ ਕਾਨੂੰਨਾਂ ਦਾ ਅਧਿਐਨ ਕਰਨ ਤਾਂ ਜੋ ਸ਼ਰਤਾਂ ਦੇ ਭਾਰ ਨੂੰ ਘਟਾਉਣ ਲਈ ਲੋੜੀਂਦੀ ਕਾਰਜ ਯੋਜਨਾ ਸਮਾਂਬੱਧ ਢੰਗ ਨਾਲ ਤਿਆਰ ਕਰਨੀ ਯਕੀਨੀ ਬਣਾਈ ਜਾ ਸਕੇ।

ਸ੍ਰੀਮਤੀ ਮਹਾਜਨ ਨੇ ਸਾਰੇ ਵਿਭਾਗਾਂ ਨੂੰ ਉਦਯੋਗਾਂ ਲਈ ਸ਼ਰਤਾਂ ਦੇ ਬੋਝ ਨੂੰ ਘਟਾਉਣ ਲਈ ਯਤਨ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਉਦਯੋਗ ਅਤੇ ਵਪਾਰ ਲਈ ਕਾਰੋਬਾਰ ਵਿੱਚ ਅਸਾਨਤਾ ਦੇ ਨਾਲ ਨਾਲ ਸੂਬੇ ਦੇ ਲੋਕਾਂ ਲਈ  ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਉਹਨਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਭਾਰਤ ਸਰਕਾਰ ਦੁਆਰਾ ਨਿਰਧਾਰਤ ਸਮਾਂ-ਸੀਮਾ ਅਨੁਸਾਰ ਸ਼ਰਤਾਂ ਦੇ ਬੋਝ ਨੂੰ ਘਟਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ।

Chief Secretary reviews progress, bats for ‘ease of doing business’ for industry and trade, ‘ease of living’ for people in the state


Adding another feather to its cap, Punjab has successfully implemented 301 reforms while the reduction of 300 compliances by 17 different departments was in progress to give a further boost to the industry and trade in the border state.

The reforms were part of the State Reforms Action Plan (SRAP) 2020-21,implemented across different departments.

The Chief Secretary, Ms Vini Mahajan, reviewed the implementation of the SRAP while chairing a meeting of the concerned Administrative Secretaries, on Thursday.

She directed the department heads to ensure proper implementation of all the reforms and reduce the compliance burden for industries so that Punjab shall lead the country in ‘ease of doing business’ for the industry and trade as well as for citizen centric services providing ‘ease of living’ for the people in the state.

Principal Secretary, Industries and Commerce, Alok Shekhar, informed that these 301 reforms have been implemented by the concerned departments and all evidences have been submitted to the DPIIT within the stipulated time by January 31.

The DPIIT will rank the states based on the user feedback against these 301 reforms for which user data from November 1, 2020, to April 30, 2021, will be considered.

Till date, more than 4,000 satisfied users have been generated across various services by the respective departments with customer feedback.

The Chief Secretary appreciated the efforts undertaken by all the departments in implementation of reforms and further directed the concerned Administrative Secretaries to disseminate the information as well as engage with stakeholders to create awareness about the new reforms implemented and online services developed.

The progress of reducing regulatory compliance burden was also reviewed by the Chief Secretary at the meeting.

Principal Secretary, Industries and Commerce, further informed that the exercise of reduction of compliance burden was being implemented across 31 different departments and about 300 compliances have been identified for reduction by 17 departments.

The Chief Secretary directed the Administrative Secretaries of the remaining 14 departments to study their existing Acts, Rules and Regulations for ensuring that the required action plan to reduce the compliance burden was prepared in a time bound fashion .

Ms Mahajan directed all the departments to work towards reducing compliance burden for industries leading to ‘ease of doing business’ for the industry and trade as well as for citizen centric services providing ‘ease of living’ for the people in the state.

She also instructed all the departments to complete the exercise of reducing compliance burden as per the stipulated timelines by the Government of India.