ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਸਿੱਖਿਆ ਦਿਵਸ ਅਤੇ ਰਾਸ਼ਟਰੀ ਬਾਲੜੀ ਦਿਵਸ ਦੀ ਵਧਾਈ ਦਿੱਤੀ ਅਤੇ  ਭਵਿੱਖ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਆਸ ਅਤੇ ਅਰਦਾਸ ਕੀਤੀ ।

ਆਪਣੇ ਟਵੀਟ ਸੰਦੇਸ਼ ਰਾਹੀਂ ਕੈਬਨਿਟ ਮੰਤਰੀ ਨੇ ਕਿਹਾ,

“ਸਿੱਖਿਆ, ਸਾਡੀ ਅੰਦਰੂਨੀ ਉੂਰਜਾ ਨੂੰ ਸੇਧ ਦੇਣ, ਤੁਹਾਡੇ ਸੁਪਨਿਆਂ ਨੂੰ ਪਰਵਾਜ਼ , ਅਤੇ  ਸਖਸੀਅਤ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ #ਅੰਤਰਰਾਸ਼ਟਰੀ ਸਿੱਖਿਆ ਦਿਵਸ ਮੌਕੇ ,ਆਓ ਆਪਾਂ ਸਿੱਖਿਆ ਦੀ ਸੌਗਾਤ ਦੇਣ ਦਾ ਪ੍ਰਣ ਕਰੀਏ ਅਤੇ ਸੁਨਹਿਰੇ ਭਵਿੱਖ, ਲੋਕਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਅਗਾਂਹਵਧੂ ਸਮਾਜਾਂ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਈਏ।’’ 

ਇਸ ਮੌਕੇ ਕੈਬਨਿਟ ਮੰਤਰੀ ਨੇ ਕੌਮੀ ਬਾਲੜੀ ਦਿਵਸ ‘ਤੇ ਨਿੱਘੀ ਵਧਾਈ ਵੀ ਦਿੱਤੀ ਅਤੇ ਧੀਆਂ ਨੂੰ ਰੂੜੀਵਾਦੀ ਮਾਨਸਿਕਤਾ ਅੱਗੇ ਝੁਕਣ ਦੀ ਥਾਂ ਡੱਟ ਕੇ ਜੀਵਨ ਨਿਰਵਾਹ ਕਰਨ ਦਾ ਸੰਕਲਪ ਲੈਣ ਲਈ ਵੀ ਅਪੀਲ ਕੀਤੀ। ਉਹਨਾਂ ਟਵੀਟ ਕੀਤਾ

“ਆਓ ਅਸੀਂ ਆਪਣੇ ਯਤਨਾਂ ਨੂੰ ਅੱਗੇ ਵਧਾਉਂਦਿਆਂ ਧੀਆਂ ਦੀ ਸਿੱਖਿਆ ਪ੍ਰਾਪਤੀ ਅਤੇ ਸੁਪਨੇ ਸਰ ਕਰਨ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਈਏ ਕਿਉਂਕਿ ਕੋਈ ਵੀ ਸਮਾਜ ਔਰਤਾਂ ਦੀ ਭਾਗੀਦਾਰੀ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ!”

ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਵਲ ਮੁੰਡਿਆਂ ਦੇ ਤਿਉਹਾਰ ਮਨਾਉਣ ਦੀ ਰਵਾਇਤ ਨੂੰ ਤੋੜਨ ਲਈ ‘ਧੀਆਂ ਦੀ ਲੋਹੜੀ’ ਮਨਾਉਣ ਦਾ ਫੈਸਲਾ ਕੀਤਾ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਰਾਹੀਂ ਨੌਜਵਾਨ ਪੀੜੀ ਨੂੰ ਸਮਰੱਥ ਬਣਾਉਣ ਦੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਆਨਲਾਈਨ ਅਧਿਐਨ ਦੀ ਸਹੂਲਤ ਦੇਣ ਲਈ 1.74 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਹਨ।

ਰਾਜ ਸਰਕਾਰ ਨੇ ਔਰਤਾਂ ਲਈ ਸਰਕਾਰੀ ਨੌਕਰੀਆਂ ਵਿਚ 33% ਰਾਖਵਾਂਕਰਨ ਅਤੇ ਪੀ.ਆਰ.ਆਈਜ਼ ਤੇ ਸ਼ਹਿਰੀ ਸਥਾਨਕ ਇਕਾਈਆਂ ਵਿੱਚ 50% ਰਾਖਵਾਂਕਰਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ।    

Punjab School Education Minister Vijay Inder Singla Security extended greetings towards youngsters of the state on International Education Day and National Girl Child Day, with hopes and prayers to attain the success in future.

In his tweet message, the Cabinet Minister said that, 

“Education channelizes your inner energies, gives wings of flight to your dreams, & helps your personality bloom. This #InternationalEducationDay, let us pledge to gift education & contribute to the building of a brighter future, self-empowered individuals & progressive societies.”             

On this occasion the Cabinet Minister also extended warm greetings on National Girl Child Day with an appeal to daughters to spend the day with firm resolution not to bow down before the conservative mindset. He tweets

“let us augment our efforts to ensure that young girls attain proper education & are encouraged to chase their dreams, for no society can progress without their participation!”.

He said that the Punjab Government has decided to celebrate ‘Dheeyan di Lohri’ in order to break the stereotype of celebrating the festival of boys alone. 

          Mr. Singla said that Punjab Government has provided smart phones to 1.74 lakh students for the facilitation online studies with the commitment to empower the younger generation through education. The state government has also decided to implement 33% reservation for women in government jobs and 50% reservation for them in PRIs & ULBs.