ਨਵੀਂ ਦਿੱਲੀ ਵਿਖੇ 72ਵੇਂ ਕੌਮੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਉਂਦੀ ਪੰਜਾਬ ਸਰਕਾਰ ਦੀ ਝਾਕੀ ਨੂੰ ਹਰ ਪਾਸਿਉਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲਿਆ ਹੈ।

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਜਿਨਾਂ ਨੇ ਮਨੁੱਖਤਾ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਜਿਹੀਆਂ ਸਦੀਵੀ ਕਦਰਾਂ-ਕੀਮਤਾਂ ਲਈ ਆਪਾ ਵਾਰਿਆ, ਉਨਾਂ ਦੇ ਜੀਵਨ ਅਤੇ ਫ਼ਲਸਫ਼ੇ ਨੂੰ ਸੂਬੇ ਦੀ ਝਾਕੀ ਵਿੱਚ ਦਰਸਾਇਆ ਗਿਆ।
ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਦੇਸ਼ ਭਰ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਸਲਾਹਿਆ ਗਿਆ ਕਿਉਂ ਜੋ ਇਸ ਵਿੱਚ ਗੁਰੂ ਸਾਹਿਬ ਦੀ ਮਨੁੱਖਤਾ ਅਤੇ ਧਾਰਮਿਕ ਸਹਿਣਸ਼ੀਲਤਾ ਪ੍ਰਤੀ ਕੁਰਬਾਨੀ ਤੇ ਦਲੇਰੀ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਸੀ ਅਤੇ ਇਸ ਗੱਲ ਦੀ ਗਵਾਹੀ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ‘ਤੇ ਲੋਕਾਂ ਵੱਲੋਂ ਕੀਤੀਆਂ ਆਪਣੀਆਂ ਭਾਵਪੂਰਤ ਟਿੱਪਣੀਆਂ ਰਾਹੀਂ ਭਰੀ ਗਈ ਹੈ।
ਨੌਵੇਂ ਪਾਤਿਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਝਾਕੀ ਨੇ ਰੂਹਾਨੀ ਮਾਹੌਲ ਸਿਰਜਦਿਆਂ ਵਿਸ਼ਵ-ਵਿਆਪੀ ਭਾਈਚਾਰੇ, ਆਪਸੀ ਪਿਆਰ ਅਤੇ ਕੌਮੀ ਏਕਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ।

ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੂੰ ਲਗਾਤਾਰ ਪੰਜਵੀਂ ਵਾਰ ਆਪਣੀ ਝਾਕੀ ਕੌਮੀ ਗਣਤੰਤਰ ਦਿਵਸ ਸਮਾਗਮ ਲਈ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ।ਸਾਲ 2019 ਵਿੱਚ ਪੰਜਾਬ ਸਰਕਾਰ ਦੀ ਜਲਿਆਂਵਾਲਾ ਬਾਗ਼ ਕਤਲੇਆਮ ਦੀ ਸ਼ਤਾਬਦੀ ਯਾਦ ਨੂੰ ਸਮਰਪਿਤ ਝਾਕੀ ਨੂੰ ਦੇਸ਼ ਭਰ ਵਿੱਚੋਂ ਤੀਸਰਾ ਸਥਾਨ ਮਿਲਿਆ ਸੀ।

ਇਸ ਤੋਂ ਪਹਿਲਾਂ 1967 ਅਤੇ 1982 ਵਿੱਚ ਵੀ ਪੰਜਾਬ ਦੀਆਂ ਝਾਕੀਆਂ ਇਹ ਮਾਣ ਪ੍ਰਾਪਤ ਕਰਨ ਵਿੱਚ ਸਫ਼ਲ ਰਹੀਆਂ ਸਨ।

Punjab Tableau depicting unparalleled and supreme sacrifice of Ninth Sikh Guru Sri Guru Tegh Bahadur Ji to mark his 400th Prakash Purb was the star attraction during the 72nd Republic Day parade at New Delhi.

            The state’s tableau aptly reflected the theme to perpetuate the life and philosophy of ‘Hind Di Chadar’ Sri Guru Tegh Bahadur Ji, who laid down his life to uphold the eternal values of humanity, religious co-existence and freedom of faith.

            The tableau got massive applause from the people of different walks of life across the country, who highly lauded the Punjab government’s endeavour to showcase Guru Ji’s unprecedented sacrifice and valour for the sake of mankind and religious tolerance, which is evident from the encouraging comments posted on various social media platforms. The tableau has set forth the divine ambience on 400th Prakash Purb celebrations of Ninth Sikh Guru which would go a long way in cementing the bonds of universal brotherhood, communal harmony and national integration.

            Notably, the tableau of Punjab has been selected for the Republic Day parade for the fifth consecutive year. State’s tableau got the third position in 2019 being the shining achievement, while its tableau on Jallianwala Bagh massacre earned accolades all over. Earlier, in 1967 and 1982 also, the Punjab tableau had won the third slot.