ਟੀਕਾਕਰਨ ਦਾ ਪਹਿਲਾ ਗੇੜ 12 ਫਰਵਰੀ, 2021 ਤੱਕ ਹੋਵੇਗਾ ਮੁਕੰਮਲ

ਅਗਲੇ ਪੜਾਅ ਵਿਚ ਸਾਰੇ ਸਰਕਾਰੀ ਵਿਭਾਗਾਂ ਦੇ ਫਰੰਟ ਲਾਈਨ ਵਾਰੀਅਰਜ਼ ਦਾ ਕੋਰੋਨਾ ਟੀਕਾਕਰਨ ਕੀਤਾ ਜਾਵੇਗਾ ਜਿਸ ਵਿਚ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਵਾਂ ਦੇ ਹੈਲਥ ਕੇਅਰ ਵਰਕਰ ਸ਼ਾਮਲ ਹਨ ਜਿਨਾਂ ਨੂੰ ਪਹਿਲੇ ਪੜਾਅ ਵਿਚ ਟੀਕੇ ਦੀ ਪਹਿਲੀ ਖੁਰਾਕ ਮਿਲ ਗਈ ਹੈ।
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 16 ਜਨਵਰੀ, 2021 ਤੋਂ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਤਕਰੀਬਨ 1,78,000 ਐਚ.ਸੀ.ਡਬਲਿਊਜ਼ (ਹੈਲਥ ਕੇਅਰ ਵਰਕਰਾਂ) ਨੂੰ ਮੁਫ਼ਤ ਟੀਕਾਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਹੁਣ ਤੱਕ ਪੰਜਾਬ ਵਿਚ 1800 ਦੇ ਕਰੀਬ ਟੀਕਾਕਰਨ ਸੈਸ਼ਨ ਆਯੋਜਿਤ ਕੀਤੇ ਗਏ ਹਨ ਜਿਸ ਵਿਚ ਤਕਰੀਬਨ 58,000 ਹੈਲਥ ਕੇਅਰ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਬਾਕੀ ਰਹਿੰਦੇ ਹੈਲਥ ਕੇਅਰ ਵਰਕਰਾਂ ਨੂੰ ਦੁਬਾਰਾ ਟੀਕਾਕਰਨ ਦਾ ਮੌਕਾ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਸਾਰੇ ਹੈਲਥ ਕੇਅਰ ਵਰਕਰ ਜੋ ਟੀਕਾਕਰਨ ਕਰਵਾਉਣਾ ਚਾਹੁੰਦੇ ਹਨ, 12 ਫਰਵਰੀ ਤੱਕ ਟੀਕਾਕਰਨ ਕਰਵਾ ਲੈਣ।
 
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ 12 ਫਰਵਰੀ ਤੋਂ ਬਾਅਦ ਹੈਲਥ ਕੇਅਰ ਵਰਕਰਾਂ ਲਈ ਟੀਕਾਕਰਨ ਦੀ ਪਹਿਲੀ ਖੁਰਾਕ ਉਪਲੱਬਧ ਨਹੀਂ ਹੋਵੇਗੀ ਅਤੇ ਦੂਜੇ ਗੇੜ ਵਿਚ ਹੈਲਥ ਕੇਅਰ ਵਰਕਰਾਂ ਨੂੰ ਟੀਕਾਕਰਨ ਦੀ ਸਿਰਫ਼ ਦੂਜੀ ਖੁਰਾਕ ਦਿੱਤੀ ਜਾਵੇਗੀ। ਇਸ ਲਈ ਬਾਕੀ ਰਹਿੰਦੇ ਸਾਰੇ ਯੋਗ ਹੈਲਥ ਕੇਅਰ ਵਰਕਰ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਜ਼ਮੀ ਤੌਰ ’ਤੇ ਟੀਕਾਕਰਨ ਕਰਵਾਉਣ। ਇਸ ਤੋਂ ਇਲਾਵਾ, ਸਾਰੇ ਵਿਭਾਗਾਂ ਦੇ ਫਰੰਟ ਲਾਈਨ ਵਰਕਰਾਂ ਦਾ ਟੀਕਾਕਰਣ ਵੀ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ ਜਿਸ ਵਿੱਚ ਪੁਲਿਸ, ਹੋਮਗਾਰਡ, ਆਫ਼ਤ ਪ੍ਰਬੰਧਨ ਵਾਲੰਟੀਅਰ, ਸਿਵਲ ਸੁਰੱਖਿਆ ਅਤੇ ਜੇਲ ਸਟਾਫ ਦੇ ਨਾਲ-ਨਾਲ ਮਿਉਂਸਪਲ ਕਮਿਸ਼ਨਾਂ ਦਾ ਸਟਾਫ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਮਾਲ ਕਰਮਚਾਰੀ ਸ਼ਾਮਲ ਹਨ।ਕੇਂਦਰੀ ਏਜੰਸੀਆਂ ਦੇ ਫਰੰਟ ਲਾਈਨ ਵਰਕਰਾਂ ਵਿੱਚ ਸੀ.ਆਰ.ਪੀ.ਐਫ, ਬੀ.ਐਸ.ਐਫ, ਆਈਟੀਬੀਪੀ, ਸੀਆਈਐਸਐਫ, ਐਨਡੀਆਰਐਫ ਆਦਿ ਸ਼ਾਮਲ ਹਨ।

First round of vaccination to be completed by February 12, 2021


Front line warriors from all Government departments to be administered the corona vaccination in the next phase including Health Care Workers of Govt. and Private health facilities who already got the first dose of vaccination in the first phase.

Disclosing this here today, the Health and Family Welfare Minister Mr. Balbir Singh Sidhu said that Captain Amarinder Singh led Punjab Government started COVID-19 vaccination drive from January 16, 2021 under which about 1,78,000 HCWs (Health Care Workers) have been given an opportunity for free of cost vaccination. He said that so far about 1800 sessions have been held in Punjab with vaccination of nearly 58,000 HCWs.

Mr. Sidhu divulged that the remaining ones will again be offered the opportunity for vaccination. All those HCWs who are willing to get vaccinated must get done by 12 February.

The Health Minister further said that after the 12 February, the first dose of vaccination will not be available to HCWs and in the second round, only a second dose of vaccination will be provided for HCWs. So all remaining eligible HCW must get vaccinated to ensure their safety and that of their family members. Moreover, the vaccination of Front Line Workers of all departments will also start from next week which includes Police, Home Guard, Disaster Management volunteers, Civil Defence and Prison staff as well as staff of Municipal Commissions and revenue staff from state Government agencies. From central agencies the FLW include CRPF, BSF, ITBP, CISF, NDRF etc.