ਐਸ.ਏ.ਐੱਸ.ਨਗਰ ਦੇ ਪਿੰਡ ਬੇਹੜਾ ਵਿਖੇ ਇਕ ਸ਼ੱਕੀ ਮਾਮਲਾ ਆਇਆ ਸਾਹਮਣੇ

ਬੇਹੜਾ ਪਿੰਡ ਦੇ ਪੋਲਟਰੀ ਫਾਰਮ ਵਿਖੇ 11200 ਸੰਕ੍ਰਮਿਤ ਪੰਛੀਆਂ ਦੀ ਕੀਤੀ ਕਲਿੰਗ

ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਨੂੰ ਆਦੇਸ਼ ਦਿੱਤਾ ਕਿ ਬਰਡ ਫਲੂ ਵਜੋਂ ਜਾਣੇ ਜਾਂਦੇ ਏਵੀਅਨ ਇਨਫਲੂਐਂਜਾ ਉੱਤੇ ਤਿੱਖੀ ਨਜ਼ਰ ਰੱਖੀ ਜਾਵੇ।

ਉਨ੍ਹਾਂ ਇਹ ਨਿਰਦੇਸ਼ ਜ਼ਿਲ੍ਹਾ ਐਸ.ਏ.ਐੱਸ.ਨਗਰ ਦੇ ਪਿੰਡ ਬੇਹੜਾ ਦੇ ਐਵਰਗ੍ਰੀਨ ਪੋਲਟਰੀ ਫਾਰਮ ਵਿਖੇ ਬਰਡ ਫਲੂ ਦੇ ਸ਼ੱਕੀ ਮਾਮਲੇ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਦਿੱਤੇ।

ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਪਸ਼ੂ ਪਾਲਣ ਵਿਭਾਗ ਨੂੰ ਮਰ ਚੁੱਕੇ ਪੰਛੀਆਂ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਅਤੇ ਜਲਘਰਾਂ, ਪੰਛੀ ਬਾਜ਼ਾਰ, ਚਿੜੀਆਘਰਾਂ ਅਤੇ ਪੋਲਟਰੀ ਫਾਰਮਾਂ ਦੇ ਆਲੇ- ਦੁਆਲੇ ਨਿਗਰਾਨੀ ਵਧਾਉਣ ਲਈ ਕਿਹਾ।

ਨਾਰਥ ਰੀਜਨਲ ਡਿਜ਼ੀਜ਼ ਡਾਇਗਨਾਸਟਿਕ ਲੈਬ (ਐਨ.ਆਰ.ਡੀ.ਡੀ.ਐਲ), ਜਲੰਧਰ ਤੋਂ ਸ਼ੱਕੀ ਮਾਮਲਿਆਂ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਵਿਭਾਗ ਨੇ ਰੋਗਾਂ ਦੀ ਪੁਸ਼ਟੀ ਕਰਨ ਲਈ ਪੰਛੀਆਂ ਦੇ ਨਮੂਨੇ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਉਰਿਟੀ ਐਨੀਮਲ ਡਿਜ਼ੀਜ਼ ਲੈਬ, ਭੋਪਾਲ ਭੇਜੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਬੇਹੜਾ ਦੇ ਅਲਫਾ ਪੋਲਟਰੀ ਫਾਰਮ ਵਿਖੇ ਸੰਕਰਮਿਤ ਪੰਛੀਆਂ ਦੀ ਕਲਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਪਸੂ ਪਾਲਣ ਵਿਭਾਗ ਦੀਆਂ 5 ਮੈਂਬਰਾਂ ਵਾਲੀਆਂ 25 ਟੀਮਾਂ ਨੇ 11200 ਲਾਗ ਵਾਲੇ ਪੰਛੀਆਂ ਦੀ ਪਹਿਲੇ ਦਿਨ ਕਲਿੰਗ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਸ਼ੁਰੂਆਤ ਉਕਤ ਪਿੰਡ ਵਿੱਚ ਸਥਿਤ ਰਾਇਲ ਪੋਲਟਰੀ ਫਾਰਮ ਤੋਂ ਕੀਤੀ ਜਾਵੇਗੀ। ਕਲਿੰਗ ਆਪ੍ਰੇਸ਼ਨ ਵਿਚ ਲੱਗੀਆਂ ਟੀਮਾਂ ਨੂੰ ਨਿੱਜੀ ਸੁਰੱਖਿਆ ਉਪਕਰਣ ਪ੍ਰਦਾਨ ਕੀਤੇ ਗਏ ਹਨ।

ਲੋਕਾਂ ਨੂੰ ਪਸ਼ੂ ਪਾਲਣ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਚਿਕਨ ਅਤੇ ਹੋਰ ਪੋਲਟਰੀ ਉਤਪਾਦਾਂ ਦਾ ਸਹੀ ਤਰੀਕੇ ਨਾਲ ਪਕਾਉਣ ਤੋਂ ਬਾਅਦ ਸੇਵਨ ਕਰਨਾ ਸੁਰੱਖਿਅਤ ਹੈ ਅਤੇ ਪੋਲਟਰੀ ਮੀਟ ਜਾਂ ਅੰਡਿਆਂ ਨੂੰ ਬਿਨਾਂ ਪਕਾਏ ਖਾਣਾ ਨਹੀਂ ਚਾਹੀਦਾ।

ਉਹਨਾਂ ਵਿਭਾਗ ਨੂੰ ਜੀਵ-ਸੁਰੱਖਿਆ ਉਪਾਵਾਂ ਦੇ ਮਿਆਰੀ ਪ੍ਰੋਟੋਕੋਲ ਨੂੰ ਯਕੀਨੀ ਬਣਾਉਣ ਲਈ ਪੋਲਟਰੀ ਕਿਸਾਨਾਂ ਅਤੇ ਅਟੈਂਡਿੰਗ ਸਟਾਫ ਨੂੰ ਇਨਾਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ।ਉਹਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਗੁਮਰਾਹਕੁੰਨ ਜਾਣਕਾਰੀ ਤੋਂ ਬਚਾਉਣ ਲਈ ਮੁਹਿੰਮ ਤੇਜ਼ ਕਰਨ।

One suspected case reported at village Behra in SAS NAGAR

11200 infected birds culled at Behra village poultry farm

Punjab Chief Secretary Ms. Vini Mahajan on Friday directed the Animal Husbandry, Dairy Development and Fisheries department to keep a strict vigil over the Avian influenza known as bird flu in common parlance.

These directions came after a suspected case of bird flu reported at Evergreen Poultry Farm of village Behra in District SAS NAGAR.

Reviewing the situation, the Chief Secretary asked the Animal Husbandry department to ensure proper disposal of carcass and further increase surveillance around water bodies, live bird markets, zoos and poultry farms.

After recieving the report of suspected case from Northern Regional Disease Diagnostic Laboratory (NRDDL), Jalandhar, ACS Animal Husbandry, Dairy Development and Fisheries Mr. Vijay Kumar Janjua apprised the Chief Secretary that  the Department has sent the sample to National Institute of High Security Animal Diseases (NIHSAD), Bhopal for confirmation.

He further informed that culling of infected birds is underway at Alpha Poultry Farm of village Behra and 5-member based 25 teams of the Animal Husbandry Department has culled the 11200 infected birds on first day and the culling would be started at Royal Poultry Farm located in the same village in coming days. The teams engaged in culling operations has been provided  with personal protective equipments.

Urging the people to follow the guidelines issued by the Animal Husbandry Department, the Chief Secretary said that chicken and other poultry products are safe to consume when cooked properly and do not eat raw poultry meat or eggs. She asked the department to ensure standard protocols for Bio-security measures followed strictly by the Poultry farmers and attending staff should be provided with protective gears. She also instructed the concerned departments to build awareness among people and avoid the spread of misinformation.