ਕਿਹਾ ਜਾਂਦਾ ਹੈ ਕਿ ਪੁਲੀਸ ਤਾਂ ਦੋ-ਸ਼ੀ-ਆਂ ਨੂੰ ਪਤਾਲ ਵਿੱਚੋਂ ਕੱਢ ਲਿਆਉਂਦੀ ਹੈ। ਇਹ ਕਹਾਵਤ ਜਲੰਧਰ ਪੁਲਿਸ ਨੇ ਸੱਚ ਕਰ ਦਿਖਾਈ। ਪੁਲੀਸ ਨੇ 24 ਘੰਟੇ ਅੰਦਰ ਦੀ ਹੀ ਖੋਹ ਦਾ ਮਾਮਲਾ ਹੱਲ ਕਰ ਕੇ 3 ਵਿਅਕਤੀ ਕਾ-ਬੂ ਕਰ ਲਏ। ਜਦ ਕਿ ਚੌਥੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਬੱਸ ਸਟੈਂਡ ਨੇੜੇ ਦੋਆਬਾ ਮਾਰਕੀਟ ਸਥਿਤ ਵੈਸਟਰਨ ਯੂਨੀਅਨ ਦੀ ਦੁਕਾਨ ਵਿਚੋਂ 2 ਵਿਅਕਤੀ 15 ਜਨਵਰੀ 2021 ਨੂੰ ਪਿਸਤੌਲ ਦੀ ਨੋਕ ਤੇ 2 ਲੱਖ 40 ਹਜ਼ਾਰ ਰੁਪਏ ਭਾਰਤੀ ਕਰੰਸੀ, 819 ਯੂ ਐੱਸ ਡਾਲਰ, ਸਾਊਦੀ ਅਰਬ ਦੇ ਦੀਰਾਮ, ਥਾਈਲੈਂਡ ਦੀ ਕਰੰਸੀ, 32 ਬੋ-ਰ ਦਾ ਇੱਕ ਪਿ-ਸ-ਟ-ਲ ਅਤੇ 3 ਮੋਬਾਇਲ ਖੋਹ ਕੇ ਲੈ ਗਏ ਸਨ। ਪੁਲੀਸ ਅਧਿਕਾਰੀ ਅਨੁਸਾਰ ਉਨ੍ਹਾਂ ਦੀਆਂ ਵੱਖ ਵੱਖ ਟੀਮਾਂ ਨੇ ਸਬੂਤ ਇਕੱਠੇ ਕਰਕੇ ਘਟਨਾ ਦੇ ਮਾਸਟਰ ਮਾਈਂਡ ਜਸਪਾਲ ਸਿੰਘ ਉਸ ਦੇ ਸਾਥੀ ਗਗਨਦੀਪ ਸਿੰਘ ਅਤੇ ਇੱਕ ਔਰਤ ਸਰਬਜੀਤ ਕੌਰ ਨੂੰ ਕਾਬੂ ਕੀਤਾ ਹੈ।
ਇਹ ਤਿੰਨੇ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਹਨ। ਇਨ੍ਹਾਂ ਤੋਂ ਦੇ-ਸੀ ਅਤੇ ਵਿਦੇਸ਼ੀ ਕਰੰਸੀ ਦੇ ਨਾਲ ਨਾਲ ਘਟਨਾ ਦੌਰਾਨ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕੀਤਾ ਹੈ। ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਤਰਨ ਤਾਰਨ ਦੇ ਗੁਰੂ ਤੇਗ ਬਹਾਦਰ ਨਗਰ ਦੀ ਸਰਬਜੀਤ ਕੌਰ ਪਹਿਲਾਂ ਇੱਥੇ ਆਉਂਦੀ ਜਾਂਦੀ ਸੀ। ਉਸ ਨੇ ਇਸ ਦੀ ਜਾਣਕਾਰੀ ਆਪਣੇ ਵਾਕਫ਼ ਜਸਪਾਲ ਸਿੰਘ ਵਾਸੀ ਪੰਡੋਰੀ ਗੋਲਾ ਥਾਣਾ ਤਰਨਤਾਰਨ ਨੂੰ ਦਿੱਤੀ।
ਜਸਪਾਲ ਨੇ ਗੁਰੂ ਤੇਗ ਬਹਾਦਰ ਨਗਰ ਦੇ ਗਗਨਦੀਪ ਅਤੇ ਪਿੰਡ ਸਰਹਾਲੀ ਥਾਣਾ ਤਰਨ ਤਾਰਨ ਦੇ ਗੁਰਕ੍ਰਿਪਾਲ ਨਾਲ ਮਿਲ ਕੇ ਖੋਹ ਦੀ ਯੋਜਨਾ ਬਣਾਈ। ਸੀਨੀਅਰ ਅਧਿਕਾਰੀ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਜਸਪਾਲ ਬਾਈਕ ਸਮੇਤ ਬੱਸ ਸਟੈਂਡ ਤੇ ਖੜ੍ਹਾ ਰਿਹਾ। ਜਦ ਕਿ ਗਗਨਦੀਪ ਅਤੇ ਗੁਰਕ੍ਰਿਪਾਲ ਨੇ ਪੈਦਲ ਜਾ ਕੇ ਘਟਨਾ ਨੂੰ ਅੰਜਾਮ ਦਿੱਤਾ। ਜਸਪਾਲ ਤੇ ਪਹਿਲਾਂ ਵੀ 302 ਦਾ ਮਾਮਲਾ ਦਰਜ ਹੈ। ਗੁਰਕ੍ਰਿਪਾਲ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।