ਮਹਿੰਗਾਈ ਨੇ ਲੋਕਾਂ ਦਾ ਬੁ-ਰਾ ਹਾਲ ਕੀਤਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਸਮਝ ਨਹੀਂ ਆਉਂਦੀ ਇਹ ਮਹਿੰਗਾਈ ਕਿੱਥੇ ਜਾ ਕੇ ਰੁਕੇਗੀ। ਜਦੋਂ ਡੀਜ਼ਲ ਪੈਟਰੋਲ ਦਾ ਰੇਟ ਵਧਦਾ ਹੈ ਤਾਂ ਹੋਰ ਵਸਤੂਆਂ ਦੇ ਰੇਟ ਵਿੱਚ ਵਾਧਾ ਹੋਣਾ ਯਕੀਨੀ ਹੈ। ਡੀਜ਼ਲ ਅਤੇ ਪੈਟਰੋਲ ਦੇ ਰੇਟ ਵਿੱਚ 25 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਣ ਨਾਲ ਇਨ੍ਹਾਂ ਦੇ ਰੇਟ ਹੁਣ ਤੱਕ ਦੇ ਰਿਕਾਰਡ ਅਨੁਸਾਰ ਸਭ ਤੋਂ ਉਪਰਲੇ ਪੱਧਰ ਉਤੇ ਪਹੁੰਚ ਗਏ ਹਨ। ਮੁਲਕ ਦੇ ਵੱਖ-ਵੱਖ ਸ਼ਹਿਰਾਂ ਵਿੱਚ ਡੀਜ਼ਲ ਅਤੇ ਪੈਟਰੋਲ ਦਾ ਰੇਟ ਅੱਜ ਸੋਮਵਾਰ ਤੋਂ ਹੇਠ ਲਿਖੇ ਅਨੁਸਾਰ ਹੈ।
25 ਪੈਸੇ ਦੇ ਵਾਧੇ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ 84.95 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 75.13 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਈ ਹੈ। ਮੁੰਬਈ ਵਿੱਚ ਇੱਕ ਲੀਟਰ ਪੈਟਰੋਲ ਖਰੀਦਣ ਲਈ 91.56 ਰੁਪਏ ਅਤੇ ਡੀਜ਼ਲ ਖਰੀਦਣ ਲਈ ਇੱਕ ਲਿਟਰ ਪਿੱਛੇ 81.87 ਰੁਪਏ ਦੇਣੇ ਪੈਣਗੇ। ਚੰਡੀਗਡ਼੍ਹ ਵਿਚ 24 ਪੈਸੇ ਦਾ ਪੈਟਰੋਲ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਕਰਕੇ ਹੁਣ ਪੈਟਰੋਲ 81.80 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 25 ਪੈਸੇ ਵਧਣ ਨਾਲ 74.88 ਰੁਪਏ ਪ੍ਰਤੀ ਲੀਟਰ ਦੀ ਦਰ ਤੇ ਮਿਲੇਗਾ।
ਲੁਧਿਆਣਾ ਵਿਚ ਡੀਜ਼ਲ ਅਤੇ ਪੈਟਰੋਲ ਦੀ ਕੀਮਤ 25 ਪੈਸੇ ਪ੍ਰਤੀ ਲੀਟਰ ਵਧੀ ਹੈ। ਜਿਸ ਨਾਲ ਪੈਟਰੋਲ 85.47 ਰੁਪਏ ਅਤੇ ਡੀਜ਼ਲ 77.20 ਰੁਪਏ ਪ੍ਰਤੀ ਲਿਟਰ ਮਿਲੇਗਾ। ਇਸ ਤਰ੍ਹਾਂ ਹੀ ਜਲੰਧਰ ਵਿਚ ਪੈਟਰੋਲ ਦੀ ਕੀਮਤ ਵਿੱਚ 24 ਡੀਜ਼ਲ ਦੀ ਕੀਮਤ ਵਿੱਚ 26 ਪੈਸੇ ਵਾਧਾ ਕੀਤਾ ਗਿਆ ਹੈ। ਜਿਸ ਕਰਕੇ ਇੱਕ ਲੀਟਰ ਪੈਟਰੋਲ ਖਰੀਦਣ ਲਈ 86.03 ਰੁਪਏ ਅਤੇ ਇੱਕ ਲਿਟਰ ਡੀਜ਼ਲ ਖਰੀਦਣ ਲਈ 76.81 ਰੁਪਏ ਖ਼ਰਚਣੇ ਪੈਣਗੇ।