ਅੱਜ ਦਾ ਯੁੱਗ ਤਕਨੀਕੀ ਯੁੱਗ ਹੈ ਹਰ ਨਵੇਂ ਦਿਨ ਕੋਈ ਨਾ ਕੋਈ ਚੀਜ ਆਉਦੀ ਰਹਿੰਦੀ ਹੈ। ਜਾਣਕਾਰੀ ਅਨੁਸਾਰ ਹੁਣ ਨਵੀ ਬਾਈਕ ਆਈ ਹੈ। ਆਖਰ ਹੌਂਡਾ 2 ਵਹੀਲਰ ਇੰਡੀਆ ਵੱਲੋਂ ਹਾਈਨੈਸ ਸੀ ਬੀ 350 ਮੋਟਰਸਾਈਕਲ ਲਾਂ-ਚ ਕਰ ਦਿੱਤਾ ਗਿਆ ਹੈ।ਇਸ ਦੀ ਕਈ ਦਿਨਾਂ ਤੋਂ ਉਮੀਦ ਕੀਤੀ ਜਾ ਰਹੀ ਸੀ। ਇਹ ਮੋਟਰਸਾਈਕਲ 350 ਸੀਸੀ ਹੈ ਅਤੇ ਡਿਜ਼ਾਈਨ ਦੇ ਤੌਰ ਤੇ ਕਲਾਸਿਕ ਨਾਲ ਮਿਲਦਾ ਜੁਲਦਾ ਹੈ।
ਪਹਿਲਾਂ ਇਸ ਦੀ ਕੀਮਤ 2 ਲੱਖ ਤੋਂ ਵੱਧ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਹੁਣ ਸਪੱਸ਼ਟ ਹੋ ਗਿਆ ਹੈ ਕਿ ਇਸ ਦੀ ਕੀਮਤ 1.90 ਲੱਖ ਰੁਪਏ ਹੋਵੇਗੀ। ਹਾਈਨੈਸ ਸੀਬੀ 350 ਦੇ ਸ਼ੌਕੀਨ ਇਸ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਦੀ ਬੁਕਿੰਗ ਲਈ 5000 ਰੁਪਏ ਖਰਚਣੇ ਹੋਣਗੇ। ਇਸ ਦੀ ਬੁਕਿੰਗ ਲਈ ਅਧਿਕਾਰਿਤ ਵੈੱਬਸਾਈਟ ਅਤੇ ਹੌਂਡਾ ਬਿੱਗ ਵਿਗਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗਾਹਕ ਆਪਣੇ ਮਨ ਪਸੰਦ ਦਾ ਰੰਗ ਚੁਣ ਸਕਦੇ ਹਨ। ਇਹ ਮੋਟਰਸਾਈਕਲ 6 ਰੰਗਾਂ ਵਿੱਚ ਉਪਲੱਬਧ ਹੋਵੇਗੀ। ਸਾਰੇ ਹੀ ਰੰਗ ਡਬਲ ਸ਼ੇਡ ਹੋਣਗੇ ਅਤੇ ਬਾਈਕ ਦੇ 2 ਮਾਡਲ ਡੀ ਲੈਕਸ ਅਤੇ ਡੀਲੈਕਸ ਪ੍ਰੋ ਹੋਣਗੇ। ਮਾਰਕੀਟ ਵਿੱਚ ਹਾਈਨੈਸ ਸੀ ਬੀ 350 ਦਾ ਮੁਕਾਬਲਾ ਰਾਇਲ ਇਨਫੀਲਡ ਕਲਾਸਿਕ 350 ਜਾਵਾ ਦੇ ਸਾਰੇ ਮਾਡਲਾਂ ਅਤੇ ਬੇਨੇਲੀ ਇੰਪੀਰੀਅਲੇ 400 ਨਾਲ ਹੋਵੇਗਾ।
ਦੱਸ ਦਈਏ ਕਿ ਇਸ ਬਾਈਕ ਦਾ ਇੰਜਣ 348 ਸੀ.ਸੀ. ਹੋਵੇਗਾ। ਜੋ ਸਿੰਗਲ ਸਿਲੰਡਰ ਫਿਊਲ ਇੰਜੈਕਟਿਡ ਅਤੇ ਏਅਰ ਕੋਲਡ ਹੋਵੇਗਾ। ਇਸ ਵਿੱਚ 5 ਸਪੀਡ ਗਿਅਰ ਬਾਕਸ ਹੋਵੇਗਾ। ਇਸ ਮੋਟਰਸਾਈਕਲ ਵਿਚ ਬੈਟਰੀ ਹੈਲਥ ਮਾਨੀਟਰ,ਆਲ ਐੱਲ.ਈ.ਡੀ. ਲਾਈਟਿੰਗ ਸਿਸਟਮ ਅਤੇ ਵਾਇਸ ਕੰਟਰੋਲ ਸਿਸਟਮ ਲੱਗਾ ਹੋਣ ਦੇ ਨਾਲ ਨਾਲ ਡਬਲ ਹਾਰਨ ਦੀ ਵੀ ਸਹੂਲਤ ਹੈ। ਲੋਕਾਂ ਵੱਲੋਂ ਇਸ ਨੂੰ ਕਿਸ ਤਰ੍ਹਾਂ ਦਾ ਹੁੰ-ਗਾ-ਰਾ ਮਿਲਦਾ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।