– ਵੱਧ ਤੋਂ ਥਾਵਾਂ ਅਤੇ ਲਾਭਪਾਤਰੀਆਂ ਨੂੰ ਕਰੋਨਾ ਟੀਕਾਕਰਣ ਮੁਹਿੰਮ ਵਿੱਚ ਕੀਤਾ ਜਾਵੇ ਸ਼ਾਮਲ: ਸਿਹਤ ਮੰਤਰੀ
– ਸਿਵਲ ਸਰਜਨ ਰੋਜ਼ਾਨਾ ਨਿੱਜੀ ਤੌਰ ‘ਤੇ ਟੀਕਾਕਰਣ ਮੁਹਿੰਮ ਦਾ ਲੈਣਗੇ ਜਾਇਜ਼ਾ: ਪ੍ਰਮੱੁਖ ਸਕੱਤਰ ਸਿਹਤ ਵਿਭਾਗ
– ਸਾਰੇ ਡਰੱਗ ਵੇਅਰਹਾਊਸਾਂ ਕੋਲ ਕਰੋਨਾ ਫਤਿਹ ਕਿੱਟਸ ਦਾ ਲੋੜੀਂਦਾ ਭੰਡਾਰ ਮੌਜੂਦ
– ਹੁਣ ਤੱਕ 12,467 ਲਾਭਪਾਤਰੀਆਂ ਦਾ ਕੀਤਾ ਗਿਆ ਟੀਕਾਕਰਣ
ਸੂਬੇ ਭਰ ਵਿਚ ਕੋਰੋਨਾ ਟੀਕਾਕਰਣ ਮੁੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਟੀਕਾ ਲਗਾਉਣ ਵਾਲੀਆਂ ਥਾਂਵਾਂ ਅਤੇ ਲਾਭਪਾਤਰੀਆਂ ਦੀ ਗਿਣਤੀ ਵਧਾਉਣ ਲਈ ਹੰਭਲਾ ਮਾਰਨ।
ਪੰਜਾਬ ਭਵਨ ਵਿਖੇ ਸਿਵਲ ਸਰਜਨਜ਼ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਟੀਕਾਕਰਣ ਵਾਲੀਆਂ ਥਾਵਾਂ ਦੀ ਗਿਣਤੀ ਪਹਿਲਾਂ ਹੀ 59 ਤੋਂ ਵਧਾ ਕੇ 127 ਕਰ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਸਰਕਾਰੀ ਅਤੇ ਨਿੱਜੀ ਸਿਹਤ ਸੰਭਾਲ ਕੇਂਦਰਾਂ  ਅਤੇ ਲਾਭਪਾਤਰੀਆਂ ਨੂੰ ਯਕੀਨੀ ਤੌਰ ਤੇ ਕਵਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚੱਲ ਰਹੇ ਮੌਜੂਦਾ ਸੈਸ਼ਨ ਦੌਰਾਨ ਵੈਕਸੀਨੇਟਰ ਮਾਡਿਊਲ ਵਿੱਚ ‘ਅਲਾਟ ਲਾਭਪਾਤਰੀ ਦੀ ਅਤੇ ਲਾਈਵ ਦੀ ਵਿਸ਼ੇਸ਼ਤਾ ਨੂੰ ਸ਼ਾਮਲ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸੈਸ਼ਨ ਸਾਈਟਾਂ ਤੇ ਤਾਇਨਾਤ ਸਟਾਫ ਦੀ ਵੱਧ ਤੋਂ ਵੱਧ ਵਰਤੋਂ ਦੀ ਸਹੂਲਤ ਲਈ ਇਹ ਵਿਸ਼ੇਸ਼ਤਾ ਸ਼ਾਮਲ ਕੀਤੀ ਗਈ ਹੈ ਤਾਂ ਜੋ ਉਹ ਹਰ ਸੈਸ਼ਨ ਵਿੱਚ ਵੱਧ ਤੋਂ ਵੱਧ ਲਾਭਪਾਤਰੀਆਂ (ਸਿਹਤ ਸੰਭਾਲ ਕਰਮਚਾਰੀ) ਦਾ ਟੀਕਾਕਰਣ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪਹਿਲਾਂ ਕੇਵਲ ਡਾਟਾਬੇਸ ‘ਤੇ ਭੇਜੇ ਗਏ ਲਾਭਪਾਤਰੀਆਂ ਦਾ ਹੀ ਟੀਕਾਕਰਣ ਕਰਨ ਦੀ ਤਜਵੀਜ਼ ਸੀ ਪਰ ਹੁਣ ਨਵੇਂ ਲਾਭਪਾਤਰੀਆਂ ਨੂੰ ਚੱਲ ਰਹੇ ਸੈਸ਼ਨਾਂ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ 12 ਜਨਵਰੀ ,2021 ਨੂੰ 2.04 ਲੱਖ ਅਤੇ 19 ਜਨਵਰੀ,2021 1.96 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਗਈਆਂ ਜਦਕਿ ਹੁਣ ਤੱਕ 12,467 ਸਿਹਤ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਚੱਲ ਰਹੇ ਰੁਟੀਨ ਟੀਕਾਕਰਣ ਪ੍ਰੋਗਰਾਮ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਹਸਪਤਾਲਾਂ ਵਿੱਚ ਹਰੇਕ ਪੱਧਰ ‘ਤੇ ਵੈਕਸੀਨ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਜੋ ਘੱਟ ਤੋਂ ਘੱਟ ਵੈਕਸੀਨ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।
ਸਿਵਲ ਸਰਜਨਾਂ ਨੂੰ ਟੀਕਾਕਰਣ ਮੁਹਿੰਮ ਦੀ ਨਿੱਜੀ ਤੌਰ ‘ਤੇ ਸਮੀਖਿਆ ਕਰਨ ਦੀ ਹਦਾਇਤ ਕਰਦਿਆਂ ਸਿਹਤ ਵਿਭਾਗ ਦੇ  ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ  ਕਿਹਾ ਕਿ ਉਹ ਜ਼ਿਲਾ ਟੀਕਾਕਰਣ ਅਫਸਰਾਂ, ਸੈਸ਼ਨ ਸਾਈਟ ਤੇ ਵੈਕਸੀਨ ਕੋਲਡ ਚੇਨ ਇੰਚਾਰਜਾਂ ਨਾਲ ਰੋਜ਼ਾਨਾ ਮੀਟਿੰਗਾਂ ਕਰਨ ਤਾਂ ਜੋ ਨਿਰਧਾਰਤ ਟੀਚੇ ਅਨੁਸਾਰ ਟੀਕਾਕਰਣ ਮੁਹਿੰਮ ਨੂੰ ਨੇਪਰੇ ਚਾੜਿਆ ਜਾ ਸਕੇ। ਉਹਨਾਂ ਕਿਹਾ  ਮੌਜੂਦਾ ਸਮੇਂ ਸੂਬੇ ਵਿੱਚ 25 ਤੋਂ 30 ਹਜ਼ਾਰ ਆਰਟੀਪੀਸੀਆਰ ਟੈਸਟ ਕਰਨ ਦੀ ਸਮਰੱਥਾ ਹੈ ਜਿਸ ਲਈ ਸਿਵਲ ਸਰਜਨ ਰੈਪਿਡ ਐਂਟੀਜਨ ਟੈਸਟ ਦੀ ਥਾਂ ‘ਤੇ ਆਰਟੀਪੀਸੀਆਰ ਟੈਸਟਾਂ ਨੂੰ ਤਵੱਜੋ ਦੇਣ। ਉਹਨਾਂ ਕਿਹਾ ਕਿ ਐਮਰਜੈਂਸੀ ਜਾਂ ਐਕਸੀਡੈਂਟ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਟਰੂਨੈਟ ਟੈਸਟ ਕੀਤਾ ਜਾਵੇ ਜਾਂ ਫਿਰ  ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇ।
ਸ੍ਰੀ ਹੁਸਨ ਲਾਲ ਨੇ ਸਪੱਸ਼ਟ ਕੀਤਾ ਕਿ ਜਿਹੜੇ ਸਿਹਤ ਕਰਮਚਾਰੀ ਖੁਦ ਨੂੰ ਕੋਵਿਨ ਪੋਰਟਲ ‘ਤੇ ਰਜਿਸਟਰ ਨਹੀਂ ਕਰਵਾ ਸਕੇ ਉਹ ਹੁਣ ਵੀ ਆਸਾਨੀ ਨਾਲ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਡਰੱਗ ਵੇਅਰਹਾਊਸਾਂ ਵਿੱਚ ਕਰੋਨਾ ਫਤਿਹ ਕਿੱਟਸ ਦਾ ਲੋੜੀਂਦਾ ਭੰਡਾਰ ਮੌਜੂਦ  ਹੈ ਜੋ ਕੋਵਿਡ ਮਰੀਜ਼ਾਂ ਲਈ ਵਰਦਾਨ ਸਾਬਤ ਹੋਈ ਹੈ।
ਉਹਨਾਂ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਕਰੋਨਾ ਕਿੱਟਸ ਨੂੰ ਬਿਨਾਂ ਕਿਸੇ ਦੇਰੀ ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਮਰੀਜ਼ਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਉਹ ਨਿੱਜੀ ਦਿਲਚਸਪੀ ਦਿਖਾਉਂਦੇ ਹੋਏ ਕੋਵਿਡ ਪ੍ਰੋਗਰਾਮ ਦੇ ਅਮਲ ਨੂੰ ਜਮੀਨੀ ਪੱਧਰ  ‘ਤੇ ਚੈੱਕ ਕਰਨਗੇ ਜਿਸਦੇ ਰਿਪੋਰਟ ਉਹ ਡਾਇਰੈਕਟੋਰੇਟ ਹੈਲਥ ਸਰਵਿਸਿਸ ਨੂੰ ਨਿਯਮਿਤ ਰੂਪ ਵਿੱਚ ਪੇਸ਼ ਕਰਨ।

Civil Surgeons to personally review the vaccination drive daily, says Principal Secretary Health

All drug warehouses have a sufficient stock of Corona Fateh Kits

A total of 12,467 beneficiaries vaccinated so far

To accelerate the corona vaccination drive across the State, the Health Minister Mr. Balbir Singh Sidhu on Thursday instructed the Civil Surgeons to extend the number of sites as well as beneficiaries.

            While presiding over the Civil Surgeons Review meeting at the Punjab Bhawan, the Health Minister said that Captain Amarinder Singh led Punjab Government has already increased the vaccination sites from 59 to 134 so as to ensure maximum coverage of Govt. and Pvt. Healthcare providers. He said that the feature of ” Allot Beneficiary ” in an ongoing session has been added in the vaccinator module and is live.

            He divulged that the feature has been added to facilitate maximum utilization of staff deployed at the session sites so that they can cater to the optimal number of beneficiaries (Healthcare Providers) per session. He said that earlier, only such additional beneficiaries could be added whose names already existed in the database generated by CoWIN portal for a particular session but now there is a provision to add new beneficiaries at the sites as well for inclusion in on going session.

           Mr. Sidhu said that State received 2.04 lakh doses of Covishiled vaccine on 12.1.2021 and 1.96 lakh doses on 19.1.2021 while a total of 12,467 beneficiaries vaccinated so far.

            Keep working properly on a routine vaccination program under which pregnant woman and children are being vaccinated he said adding that departmental efforts should prevent the wastage of vaccines and it has to be minimized at all levels in the hospitals.

            Instructing the Civil Surgeons to personally review the vaccination drive daily, Principal Secretary Mr. Hussan Lal said that they have to hold the meeting with District Immunization Officers daily and also with the session site in-charges and the vaccine cold chain point in charges. He said that as of today, the Punjab Government has capacity to conduct the 25,000-30,000 thousand RT-PCR tests in a day so that Civil Surgeons prefer the RT-PCR testing instead of Rapid Antigen Tests. He said that in case of any emergency and accident case, they have to firstly prefer the TruNaat tests then Rapid Antigen Test.

           Mr. Hussan Lal clarified that if any eligible beneficiary was failed to get his-self registered at coWin portal, he/she can easily enrol for the free vaccination even now.  He said that all drug warehouses have a sufficient stock of Corona Fateh Kits which has been proved a boon for the speedy recovery of covid positive patients.

    He instructed the Civil Surgeons to deliver the Fateh kits to patients kept under the home isolation without any delay and CS  should personally cross-check the functioning of Covid Program then submit the report to the Head Quarter.